ਮਜੀਠਾ, 13 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਚੋਣ ਵਾਸਤੇ ਅੱਜ ਨਾਮਜਦਗੀ ਪੱਤਰ ਭਰਨ ਦਾ ਪਹਿਲਾ ਦਿਨ ਸੀ | ਪਹਿਲੇ ਦਿਨ ਨਗਰ ਕੌਂਸਲ ਮਜੀਠਾ ਤੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਾਏ | ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਮਜੀਠਾ ਰਜ਼ਨੀਸ਼ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਕੌਂਸਲ ਮਜੀਠਾ ਦੀਆਂ ਕੁਲ 13 ਵਾਰਡਾਂ ਹਨ ਅਤੇ ਇਨ੍ਹਾਂ ਵਾਰਡਾਂ ਵਾਸਤੇ ਉਮੀਦਵਾਰਾਂ ਵੱਲੋਂ ਦਿੱਤੇ ਜਾਣ ਵਾਲੇ ਨਾਮਜਦਗੀ ਪੱਤਰ ਲੈਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ |ਨਾਮਜਦਗੀ ਪੱਤਰ ਪੂਰੇ ਪਾਰਦਰਸ਼ੀ ਢੰਗ ਨਾਲ ਕਾਨੂੰਨੀ ਦਾਇਰੇ ਅੰਦਰ ਰਹਿ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਏ ਜਾਣਗੇ | ਕਿਸੇ ਨੂੰ ਧੱਕੇਸ਼ਾਹੀ ਨਹੀ ਕਰਨ ਦਿੱਤੀ ਜਾਵੇਗੀ |ਅਮਨ ਤੇ ਕਾਨੂੰਨ ਨੂੰ ਹਰ ਹਾਲਤ ਵਿਚ ਕਾਹਿਮ ਰਖਿਆ ਜਾਵੇਗਾ | ਸੁਰੱਖਿਆ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ |
ਨਗਰ ਕੌਂਸਲ ਮਜੀਠਾ ਦੀ ਚੋਣ ਵਾਸਤੇ ਪਹਿਲੇ ਦਿਨ ਕੋਈ ਨਾਮਜਦਗੀ ਪੱਤਰ ਦਾਖ਼ਲ ਨਹੀਂ ਹੋਇਆ-ਐੱਸ. ਡੀ. ਐੱਮ. <br/>
ਅਜੀਤ ਡੈਸਕ
14-05-2026