07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਿੰਡ ਨਾਗ ਕਲਾਂ ਵਿਖੇ ਪੁਰਾਣੀ ਰੰਜਿਸ਼ ਕਰਕੇ ਚੱਲੀ ਗੋਲੀ, 10 ਸਾਲ ਦੀ ਬੱਚੀ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 14-05-2026

ਮਜੀਠਾ, 13 ਮਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਇਥੋਂ ਨਾਲ ਲਗਦੇ ਪਿੰਡ ਨਾਗ ਕਲਾਂ ਵਿਖੇ ਦੋ ਧਿਰਾਂ ਦੀ ਆਪਸੀ ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਦੋ ਧਿਰਾਂ ਜਗਜੀਵਨ ਸਿੰਘ ਤੇ ਦਲੇਰ ਸਿੰਘ ਦੇ ਪਰਿਵਾਰਕ ਮੈਂਬਰਾਂ ਵਿਚ ਕਿਸੇ ਗੱਲ 'ਤੇ ਪੁਰਾਣੀ ਖਹਿਬਾਜ਼ੀ ਚੱਲ ਰਹੀ ਸੀ ਇਕ ਦਿਨ ਪਹਿਲਾਂ ਇਨ੍ਹਾਂ ਦੋਹਾਂ ਧਿਰਾਂ ਦਰਮਿਆਨ ਤੂੰ-ਤੂੰ ਮੈਂ-ਮੈਂ ਹੋਈ ਮਾਮਲਾ ਟਲ ਗਿਆ ਪਰ ਅਗਲੇ ਦਿਨ ਫਿਰ ਦਲੇਰ ਸਿੰਘ ਧਿਰ ਵਲੋਂ ਆਪਣੇ ਨਾਲ ਕੁਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਜਗਜੀਵਨ ਸਿੰਘ ਦੇ ਘਰ 'ਤੇ ਹਮਲਾ ਕਰ ਦਿੱਤਾ | ਜਿਸ 'ਤੇ ਦੋਹਾਂ ਧਿਰਾਂ ਦਰਮਿਆਨ ਇੱਟਾਂ ਰੋੜੇ ਚੱਲੇ ਅਤੇ ਗੋਲੀ ਵੀ ਚੱਲੀ | ਇਸ ਵਰ੍ਹਦੀਆਂ ਇੱਟਾਂ ਅਤੇ ਗੋਲੀ ਚੱਲਣ ਦਰਮਿਆਨ ਇਕ 10 ਸਾਲ ਦੀ ਬੱਚੀ ਦੀਵਾਂਸ਼ੀ ਪੁੱਤਰੀ ਜਗਜੀਵਨ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਜ਼ਖ਼ਮੀ ਲੜਕੀ ਦੀਵਾਂਸ਼ੀ ਨੂੰ ਪਹਿਲਾਂ ਸਰਕਾਰੀ ਹਸਪਤਾਲ ਮਜੀਠਾ ਵਿਖੇ ਇਲਾਜ ਲਈ ਲਿਆਂਦਾ ਗਿਆ ਪਰ ਜ਼ਿਆਦਾ ਜ਼ਖ਼ਮੀ ਹੋਣ ਕਰਕੇ ਉਸ ਨੂੰ ਅੰਮਿ੍ਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ | ਜਿਥੇ ਜ਼ਖ਼ਮੀ ਲੜਕੀ ਇਲਾਜ ਅਧੀਨ ਹੈ | ਥਾਣਾ ਮਜੀਠਾ ਦੇ ਐੱਸ.ਐੱਚ.ਓ. ਕਰਮਪਾਲ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਜ਼ਖ਼ਮੀ ਲੜਕੀ ਅਤੇ ਹੋਰਨਾਂ ਦੇ ਬਿਆਨ ਲਏ ਜਾ ਰਹੇ ਹਨ ਬਿਆਨਾਂ ਦੇ ਆਧਾਰ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਚੰਨਣਕੇ (ਅੱਡਾ ਨਾਥ ਦੀ ਖੂਹੀ) ਦੇ ਵਿਦਿਆਰਥੀਆਂ ਸਿਰਜਿਆ ਇਤਿਹਾਸ <br/> ਅਗਲੀ ਖ਼ਬਰ ਕਣਕ ਦੇ ਨਾੜ ਤੇ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲੇ 61 ਕਿਸਾਨਾਂ ਖ਼ਿਲਾਫ਼ ਮਾਮਲੇ ਦਰਜ਼ <br/>
Ad Position 24