07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਗੁਰੂ ਨਾਨਕ ਪਬਲਿਕ ਸਕੂਲ ਚੰਨਣਕੇ (ਅੱਡਾ ਨਾਥ ਦੀ ਖੂਹੀ) ਦੇ ਵਿਦਿਆਰਥੀਆਂ ਸਿਰਜਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 14-05-2026
ਚੌਂਕ ਮਹਿਤਾ, 13 ਮਈ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਜ ਸੈਸ਼ਨ 2025- 2026 ਦੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣ ਕੇ (ਅੱਡਾ ਨਾਥ ਦੀ ਖੂਹੀ) ਦੇ ਅੱਠ ਵਿਦਿਆਰਥੀਆਂ ਨੇ ਸਟੇਟ ਮੈਰਿਟ ਲਿਸਟ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਦੀਆਂ ਸ਼ਾਨਾਂਮੱਤੀ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਹੋਇਆਂ ਇੱਕ ਵਾਰ ਫਿਰ ਇਤਿਹਾਸ ਨੂੰ ਦੋਹਰਾਇਆ ਹੈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਜੀਤ ਸਿੰਘ ਬਾਠ ਨੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਗੁਰਵੇਲ ਸਿੰਘ ਨੇ 500 ਵਿਚੋਂ 491 ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਦਸਵਾਂ ਅਤੇ ਜ਼ਿਲ੍ਹਾ ਅੰਮਿ੍ਤਸਰ ਵਿਚੋਂ ਤੀਸਰਾ ਸਥਾਨ, ਜਸਮੀਤ ਕੌਰ, ਅਮਨਦੀਪ ਕੌਰ, ਨਵਦੀਪ ਕੌਰ ਨੇ 490 ਅੰਕ ਪ੍ਰਾਪਤ ਕਰਕੇ ਸਾਂਝੇ ਰੂਪ ਵਿਚ ਜ਼ਿਲ੍ਹੇ ਵਿਚੋਂ ਚੌਥਾ ਸਥਾਨ, ਐਸ਼ਮੀਨ ਕੌਰ ਨੇ 489 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਪੰਜਵਾਂ ਸਥਾਨ, ਅਸ਼ਮੀਤ ਕੌਰ, ਪਰਮਜੀਤ ਕੌਰ ਨੇ 485 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਕਰਮਵਾਰ 11ਵਾਂ ਅਤੇ 16ਵਾਂ ਸਥਾਨ ਹਾਸਲ ਕਰਕੇ ਸਕੂਲ ਇਲਾਕੇ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ | ਨਤੀਜੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਨੇ ਦੱਸਿਆ ਇਹ ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ | ਵਿਦਿਆਰਥੀਆਂ ਦੀ ਇਸ ਸ਼ਾਨਾਮਤੀ ਅਤੇ ਮਾਣਮੱਤੀ ਪ੍ਰਾਪਤੀ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਜੀਤ ਸਿੰਘ ਬਾਠ, ਡਾਇਰੈਕਟਰ ਸ਼੍ਰੀਮਤੀ ਕੁਲਵੰਤ ਕੌਰ ਬਾਠ, ਪਿ੍ੰਸੀਪਲ ਮਨਪ੍ਰੀਤ ਕੌਰ, ਮੁੱਖ ਪ੍ਰਬੰਧਕ ਸ੍ਰੀਮਤੀ ਮਨਜੀਤ ਕੌਰ ਤੇ ਪ੍ਰਬੰਧਕ ਬਲਦੇਵ ਸਿੰਘ ਡੀ. ਪੀ., ਮਿਹਨਤੀ ਅਧਿਆਪਕ ਸ੍ਰ ਜਗਦੀਪ ਸਿੰਘ, ਹਰਮਿੰਦਰ ਸਿੰਘ ਅਤੇ ਸਮੂਹ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਵਿੱਤਰ ਧਰਤੀ ਤੋਂ ਉੱਠੀ ਮੰਗ, 31 ਜੁਲਾਈ ਨੂੰ ਹੋਵੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ <br/> ਅਗਲੀ ਖ਼ਬਰ ਪਿੰਡ ਨਾਗ ਕਲਾਂ ਵਿਖੇ ਪੁਰਾਣੀ ਰੰਜਿਸ਼ ਕਰਕੇ ਚੱਲੀ ਗੋਲੀ, 10 ਸਾਲ ਦੀ ਬੱਚੀ ਜ਼ਖ਼ਮੀ <br/>
Ad Position 24