07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਵਿੱਤਰ ਧਰਤੀ ਤੋਂ ਉੱਠੀ ਮੰਗ, 31 ਜੁਲਾਈ ਨੂੰ ਹੋਵੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ <br/>

Ad Position 21
No active advertisement
ਜੰਡਿਆਲਾ ਗੁਰੂ ਵਿਖੇ ਇਕੱਠ ਦੌਰਾਨ ਡਾ. ਸੰਦੀਪ ਸਿੰਘ ਕੌੜਾ, ਡਾ. ਮੰਗਲ ਸਿੰਘ ਕਿਸ਼ਨਪੁਰੀ ਤੇ ਹੋਰ | ਤਸਵੀਰ : ਹਰਜਿੰਦਰ ਸਿੰਘ ਕਲੇਰ<br/> 14-05-2026

ਜੰਡਿਆਲਾ ਗੁਰੂ, 13 ਮਈ (ਹਰਜਿੰਦਰ ਸਿੰਘ ਕਲੇਰ)-ਕੰਬੋਜ ਫਾਊਾਡੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਸਥਾਪਿਤ ਕੀਤੀ ਜਾ ਰਹੀ ਨਿਵੇਕਲੀ ਯੂਨੀਵਰਸਿਟੀ ਦੇ ਹੱਕ ਵਿਚ ਗੁਰੂ ਨਗਰੀ ਅੰਮਿ੍ਤਸਰ ਤੋਂ ਜ਼ੋਰਦਾਰ ਆਵਾਜ਼ ਉੱਠੀ | ਭਾਰੀ ਇਕੱਠ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਯੂਨੀਵਰਸਿਟੀ ਦਾ ਸੰਵਿਧਾਨ ਪਾਸ ਕੀਤਾ ਜਾਵੇ | ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਆਡੀਟੋਰੀਅਮ ਵਿਚ ਕਰਵਾਏ ਸਮਾਗਮ ਦੌਰਾਨ 'ਮਿਸ਼ਨ 31 ਜੁਲਾਈ' ਦਾ ਨਾਅਰਾ ਗੂੰਜਦਾ ਰਿਹਾ | ਇਸ ਮੌਕੇ ਫਾਊਾਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਕਿਹਾ ਕਿ ਕੰਬੋਜ ਭਾਈਚਾਰੇ ਦਾ ਵਫ਼ਦ ਪੰਜਾਬ ਦੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ ਕਰਕੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕਰ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਹ ਦੇਸ਼ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਭਾਈਚਾਰੇ ਵੱਲੋਂ ਸਥਾਪਿਤ ਕੀਤੀ ਜਾ ਰਹੀ ਯੂਨੀਵਰਸਿਟੀ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੋਵੇ | ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇੱਥੇ ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ ਤੇ ਹਰ ਵਿਦਿਆਰਥੀ ਨੂੰ ਰੁਜ਼ਗਾਰਯੋਗ ਬਣਾਕੇ ਹੀ ਬਾਹਰ ਭੇਜਿਆ ਜਾਵੇਗਾ | ਜਗਦੀਪ ਸਿੰਘ ਮਹਿਰੋਕ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਸੰਵਿਧਾਨ ਤਿਆਰ ਹੋ ਚੁੱਕਾ ਹੈ ਅਤੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੁਭਾਨਪੁਰ ਵਿਖੇ ਕੈਂਪਸ ਵੀ ਉਪਲਬਧ ਹੋ ਗਿਆ ਹੈ | ਡਾ. ਮੰਗਲ ਸਿੰਘ ਨੇ ਕਿਹਾ ਕਿ ਦਾਖਲਿਆਂ ਅਤੇ ਭਰਤੀਆਂ ਵਿੱਚ ਕੰਬੋਜ ਭਾਈਚਾਰੇ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਿਸ਼ੇਸ਼ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਐੱਨ. ਆਰ. ਆਈ. ਭਾਈਚਾਰੇ ਵਲੋਂ ਵੀ ਇਸ ਪ੍ਰੋਜੈਕਟ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਪ੍ਰੋਫੈਸਰ ਸੂਬਾ ਸਿੰਘ, ਮਾਨ ਸਿੰਘ ਧੰਮ, ਕਿਰਪਾਲ ਸਿੰਘ ਰਾਮਦੀਵਾਲੀ, ਅਰਜਨ ਸਿੰਘ ਬੋਹੜੂ, ਇੰਜੀਨੀਅਰ ਕੁੱਲਵਿੰਦਰ ਸਿੰਘ ਜੱਜ, ਰਜਿੰਦਰ ਸਿੰਘ, ਦਵਿੰਦਰ ਸਿੰਘ ਨਵਾਂਕੋਟ, ਜਗਦੀਪ ਥਿੰਦ, ਜੋਗਾ ਸਿੰਘ ਧੰਜੂ, ਅਮੋਲਕ ਸਿੰਘ ਜੰਮੂ, ਗੁਰਿੰਦਰ ਸਿੰਘ ਜੰਮੂ, ਡਾ. ਅਮਰਪ੍ਰੀਤ ਕੌਰ, ਰਜਿੰਦਰ ਹਾਂਡਾ, ਜਗਤਾਰ ਸਿੰਘ ਧੰਜੂ, ਮੁਹੰਮਦ ਸ਼ਬੀਰ ਬਿੱਲੂ, ਪਿ੍ੰਸੀਪਲ ਆਸ਼ੂਤੋਸ਼, ਸਵਿੰਦਰ ਸਿੰਘ ਚੰਦੀ, ਜਥੇਦਾਰ ਦਲਬੀਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਰਪੋਰੇਸ਼ਨ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪ੍ਰਵਾਨ ਕਰੇ 'ਆਪ' ਸਰਕਾਰ- ਖੁਰਾਣਾ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਚੰਨਣਕੇ (ਅੱਡਾ ਨਾਥ ਦੀ ਖੂਹੀ) ਦੇ ਵਿਦਿਆਰਥੀਆਂ ਸਿਰਜਿਆ ਇਤਿਹਾਸ <br/>
Ad Position 24