07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਫ਼ਾਈ ਸੇਵਕ ਯੂਨੀਅਨ ਵਲੋਂ ਮੰਗਾਂ ਦੇ ਸੰਬੰਧ 'ਚ ਹੜਤਾਲ ਜਾਰੀ <br/>

Ad Position 21
No active advertisement
ਅਜੀਤ ਡੈਸਕ 15-05-2026

ਜੰਡਿਆਲਾ ਗੁਰੂ, 14 ਮਈ (ਪ੍ਰਮਿੰਦਰ ਸਿੰਘ ਜੋਸਨ)-ਨਗਰ ਕੌਂਸਲ ਜੰਡਿਆਲਾ ਗੁਰੂ ਦੀ ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਕੀਤੀ ਜਾ ਰਹੀ ਹੜਤਾਲ ਅੱਜ ਛੇਵੇਂ ਦਿਨ ਵੀ ਲਗਾਤਾਰ ਜਾਰੀ ਹੈ ਤੇ ਹੜਤਾਲ ਕਾਰਨ ਸ਼ਹਿਰ ਦੇ ਘਰਾਂ ਦਾ ਬਾਜ਼ਾਰਾਂ ਦਾ ਕੂੜਾ ਕਰਕਟ ਨਾ ਚੁੱਕਣ ਕਾਰਨ ਜੰਡਿਆਲਾ ਗੁਰੂ ਸ਼ਹਿਰ ਦੇ ਗਲੀਆਂ ਬਾਜ਼ਾਰਾਂ ਵਿਚ ਗੋਡੇ ਗੋਡੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਬਿਮਾਰੀ ਫੈਲਣ ਦਾ ਵੀ ਖ਼ਤਰਾ ਹੈ |
ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਠੇਕੇਦਾਰੀ ਸਿਸਟਮ ਬੰਦ ਕਰਨ, ਸਾਰੇ ਕੱਚੇ ਕਾਮਿਆਂ (ਆਊਟ ਸੋਰਸ ਅਤੇ ਕੰਟਰੈਕਟ ਬੇਸ) ਨੂੰ ਪੱਕੇ ਕੀਤੇ ਜਾਣ, ਸਰਕਾਰੀ ਸਹੂਲਤਾਂ ਅਨੁਸਾਰ ਰੈਗੂਲਰ ਮੁਲਾਜ਼ਮਾਂ ਜਿੰਨੀ ਬਣਦੀ ਬਰਾਬਰ ਦੀ ਤਨਖਾਹ ਦਿੱਤੇ ਜਾਣ, ਪੁਰਾਣੀ ਪੈਨਸ਼ਨ ਤੇ ਪੁਰਾਣਾ ਬਕਾਇਆ ਬਹਾਲ ਕੀਤੇ ਜਾਣ , 6 ਪੇ ਏਰੀਅਰ ਬਕਾਇਆ ਦਿੱਤੇ ਜਾਣ, ਹਰੇਕ ਮੁਲਾਜ਼ਮ ਨੂੰ ਘੱਟੋ ਘੱਟ ਤਨਖਾਹ 30 ਤੋਂ 40 ਹਜ਼ਾਰ ਰੁਪਏ ਦਿੱਤੇ ਜਾਣ ਦੀ ਮੰਗ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਸ਼ਹਿਰ ਵਿਚ ਸਫਾਈ ਨਹੀਂ ਕੀਤੀ ਜਾਵੇਗੀ ਤੇ ਕੂੜਾ ਕਰਕਟ ਨਹੀਂ ਚੁੱਕਿਆ ਜਾਵੇਗਾ | ਸ਼ਹਿਰ ਵਿਚ ਸੜਕਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਮੁੱਖ ਰੱਖ ਕੇ ਸਿਹਤ ਵਿਭਾਗ ਦੇ ਕੰਨ 'ਤੇ ਵੀ ਜੂੰ ਨਹੀਂ ਸਰਕੀ | ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਵੀ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਗੰਦਗੀ ਦੇ ਢੇਰਾਂ ਕਾਰਨ ਛੋਟੇ ਵਾਹਨਾਂ ਦਾ ਉਪਰੋਂ ਦੀ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਤੇ ਕਈ ਵਾਹਨ ਚਾਲਕ ਤਿਲਕ ਕੇ ਡਿਗ ਵੀ ਗਏ | ਨਗਰ ਕੌਂਸਲ ਜੰਡਿਆਲਾ ਗੁਰੂ ਦੀ ਮਿਆਦ ਪੂਰੀ ਹੋ ਚੁੱਕੀ ਹੈ ਅਤੇ ਹੁਣ ਤਾਂ ਚੋਣਾਂ ਵੀ ਆ ਗਈਆਂ ਹਨ, ਪਰ ਨਗਰ ਕੌਂਸਲ ਦੇ ਸਰਕਾਰੀ ਅਧਿਕਾਰੀਆਂ ਨੂੰ ਸ਼ਹਿਰ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਨੂੰ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਕਥਿਤ ਸਿਆਸੀ ਤੌਰ 'ਤੇ ਦੋ ਪਟਵਾਰੀਆਂ ਦੀਆਂ ਹੋਈਆਂ ਗੈਰ ਕਾਨੂੰਨੀ ਬਦਲੀਆਂ ਦਾ ਵਿਰੋਧ ਕੀ... ਅਗਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ 18 ਜੂਨ ਤੱਕ ਕੀਤੇ ਜਾਣਗੇ
Ad Position 24