ਬਾਬਾ ਬਕਾਲਾ ਸਾਹਿਬ, 14 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਤਹਿਸੀਲ ਕੰਪਲੈਕਸ ਵਿਖੇ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ, ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਦੋ ਪਟਵਾਰੀਆਂ ਪਟਵਾਰੀ ਗੁਰਮੇਜ ਸਿੰਘ ਅਤੇ ਪਟਵਾਰੀ ਹਰਪ੍ਰਤਾਪ ਸਿੰਘ ਦੀਆਂ ਕਥਿਤ ਤੌਰ ਤੇ ਸਿਆਸੀ ਤੌਰ ਤੇ ਹੋਈਆਂ ਗ਼ੈਰ ਕਾਨੂੰਨੀ ਬਦਲੀਆਂ ਦਾ ਸਖਤ ਵਿਰੋਧ ਕੀਤਾ ਗਿਆ | ਇਸ ਮੌਕੇ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰਾ ਅਤੇ ਹੋਰ ਬੁਲਾਰਿਆਂ ਨੇ ਹੋਈਆਂ ਰਾਜਨੀਤਕ ਬਦਲੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਬਦਲੀਆਂ ਵਾਪਿਸ ਨਾ ਹੋਈਆਂ ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਬਦਲੀਆਂ ਰਾਜਨੀਤਿਕ ਦਬਾਅ ਹੇਠ ਆ ਕੇ, ਨਿੱਜੀ ਰੰਜਿਸ਼ ਤਹਿਤ ਅਤੇ ਬਿਨਾਂ ਕਿਸੇ ਸ਼ਿਕਾਇਤ 'ਤੇ ਕੀਤੀਆਂ ਗਈਆਂ ਹਨ | ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅਗਰ ਇਹ ਬਦਲੀਆਂ ਜਲਦ ਵਾਪਿਸ ਨਾ ਹੋਈਆਂ ਤਾਂ ਦੀ ਰੈਵੀਨਿਊ ਪਟਵਾਰ ਯੂਨੀਅਨ ਦੁਆਰਾ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰਾ, ਜਰਨਲ ਸਕੱਤਰ ਗੁਰਦੇਵ ਸਿੰਘ, ਖਜ਼ਾਨਚੀ ਮਿਹਰਬਾਨ ਸਿੰਘ, ਕਾਨੂੰਗੋ ਸੁਖਦੇਵ ਰਾਜ, ਸਬਪ੍ਰੀਤ ਕੌਰ ਪਟਵਾਰੀ, ਪਟਵਾਰੀ ਸੁਖਚੈਨ ਸਿੰਘ, ਮਨਪ੍ਰੀਤ ਸਿੰਘ,. ਹਰਪ੍ਰਤਾਪ ਸਿੰਘ ਨਾਗੋਕੇ, ਸਤਪਾਲ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਮੇਜ ਸਿੰਘ, ਹਰਪ੍ਰਤਾਪ ਸਿੰਘ ਗੌਰਵ ਸਿੰਘ ਤਰਸਿੱਕਾ, ਗੌਰਵ ਸਿੰਘ ਬਿਆਸ, ਬਿਕਰਮਜੀਤ ਸਿੰਘ, ਏ.ਓ.ਕੇ. ਜਗਜੀਤ ਸਿੰਘ, ਮਨਮੀਤ ਸਿੰਘ, ਜਸਕੀਰਤ ਸਿੰਘ ਅਤੇ ਹੋਰ ਪਟਵਾਰੀ ਹਾਜ਼ਰ ਸਨ |