ਨਵਾਂ ਪਿੰਡ, 14 ਮਈ (ਜਸਪਾਲ ਸਿੰਘ)-ਉੱਤਰੀ ਭਾਰਤ ਦੀ ਸਭ ਤੋਂ ਵੱਡੀ 'ਸਬਜ਼ੀ ਮੰਡੀ ਵੱਲ੍ਹਾ, ਅੰਮਿ੍ਤਸਰ' ਵਿਖੇ ਅਯੋਗ ਪ੍ਰਬੰਧਾਂ ਦੇ ਸੁਧਾਰ ਨੂੰ ਲੈ ਕਿ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵਲੋਂ ਪੈਦਲ ਮਾਰਚ ਕੀਤਾ ਗਿਆ | ਮਾਰਚ 'ਚ ਜ਼ਿਲ੍ਹਾ ਭਰ ਤੋਂ ਸ਼ਾਮਿਲ ਸਬਜ਼ੀ ਉਤਪਾਦਕਾਂ ਨੇ ਮੰਡੀ ਅੰਦਰ ਸੜਕਾਂ 'ਤੇ ਫੜੀਕਾਰਾਂ ਨੂੰ ਜਿੱਥੇ ਨਾਜਾਇਜ਼ ਕਬਜ਼ੇ ਹਟਾਉਣ ਲਈ ਆਖਿਆ, ਉੱਥੇ ਉਨ੍ਹਾਂ ਮਾਰਕੀਟ ਕਮੇਟੀ ਅੰਮਿ੍ਤਸਰ ਅਧਿਕਾਰੀਆਂ ਦੀ ਕਬਜ਼ਿਆਂ ਨੂੰ ਲੈ ਕੇ ਢਿੱਲਮੱਠ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਜੇ ਮੰਡੀ ਅੰਦਰ ਸੜਕਾਂ ਤੋਂ ਕਬਜ਼ਿਆਂ 'ਤੇ ਠੇਕੇਦਾਰ ਦੀ ਧੱਕੇਸਾਹੀ ਨੂੰ ਨਾ ਰੁਕਵਾਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ 'ਚ ਮੰਡੀ ਅੰਦਰ ਪੱਕਾ ਮੋਰਚਾ ਲਾ ਕੇ ਠੇਕੇਦਾਰ ਦੀ ਧੱਕੇਸਾਹੀ ਨੂੰ ਰੋਕਣ ਤੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣਾ ਮੁੱਖ ਨਿਸ਼ਾਨਾ ਹੋਵੇਗਾ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ, ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ ਤੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੇ ਯਕੀਨ ਦਿਵਾਇਆ ਕਿ ਕੁਝ ਦਿਨਾਂ ਅੰਦਰ ਮੰਡੀ ਅੰਦਰ ਕੰਮ ਕਰਦੇ ਫੜੀਕਾਰਾਂ ਨੂੰ ਪੱਕੀ ਜਗਾ ਅਲਾਟ ਕਰਕੇ ਸੜਕਾਂ ਖਾਲੀ ਕਰਵਾ ਦਿੱਤੀਆਂ ਜਾਣਗੀਆਂ | ਮਾਰਚ ਦੀ ਅਗਵਾਈ ਲੱਖਬੀਰ ਸਿੰਘ ਨਿਜਾਮਪੁਰ ਸੂਬਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਤੇ ਜਥੇ: ਭੁਪਿੰਦਰ ਸਿੰਘ ਤੀਰਥਪੁਰਾ ਪ੍ਰਧਾਨ ਸਬਜ਼ੀ ਉੱਤਪਾਦਕ ਜਥੇਬੰਦੀ ਨੇ ਕੀਤੀ | ਮਾਰਚ ਅੰਦਰ ਤਰਸੇਮ ਸਿੰਘ ਨੰਗਲ, ਕਰਨੈਲ ਸਿੰਘ ਨਵਾਂ ਪਿੰਡ, ਮਹਿਲ ਸਿੰਘ ਛਾਪਾ ਪ੍ਰਤਾਪ ਸਿੰਘ ਤੇ ਤੇਜਿੰਦਰ ਸਿੰਘ ਰਵੀ ਛਾਪਾ, ਜੱਸਵਿੰਦਰ ਸਿੰਘ, ਜਸਪਾਲ ਸਿੰਘ ਤੇ ਅਮਰਪ੍ਰੀਤ ਸਿੰਘ ਬਾਊ ਨਬੀਪੁਰ, ਅਵਤਾਰ ਸਿੰਘ ਵਡਾਲਾ ਜੌਹਲ, ਗੁਰਮੇਜ ਸਿੰਘ ਤੇ ਮਲਕੀਤ ਸਿੰਘ ਮੱਖਣਵਿੰਡੀ, ਧਰਮਿੰਦਰ ਸਿੰਘ ਕਿਲਾ, ਹਰਜੀਤ ਸਿੰਘ, ਅਮਰਜੀਤ ਸਿੰਘ ਨਿਜ਼ਾਮਪੁਰ, ਗੁਰਜੀਤ ਸਿੰਘ ਤੇ ਹੋਰ ਹਾਜ਼ਰ |
ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਨੇ ਸਬਜ਼ੀ ਮੰਡੀ ਵੱਲ੍ਹਾ 'ਚ ਪੈਦਲ ਮਾਰਚ ਕੱਢਿਆ <br/>
ਅਜੀਤ ਡੈਸਕ
15-05-2026