ਜੇਠੂਵਾਲ, 14 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਨਰਸਿੰਗ ਤੇ ਐਜੂਕੇਸ਼ਨ ਵਿਖੇ ਚੇਅਰਮੈਨ ਡਾ. ਐੱਮ. ਐੱਮ. ਆਨੰਦ ਤੇ ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ ਦੀ ਰਹਿਨੁਮਾਈ ਹੇਠ ਕਾਲਜ ਦੇ ਵਿਹੜੇ ਛਾਂਦਾਰ ਬੂਟੇ ਵੀ ਲਗਾਏ | ਇਸ ਮੌਕੇ ਡਾ. ਸੂਰੀਯਾ ਆਨੰਦ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸਾਡਾ ਭਵਿੱਖ ਬਚਾਉਣ ਲਈ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਅਤੇ ਪ੍ਰਦੂਸ਼ਨ ਦੀ ਰੋਕਥਾਮ ਲਈ ਹਰੇਕ ਮਨੁੱਖ ਨੂੰ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਅੱਜ ਦੇ ਅਜੋਕੇ ਸਮੇਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਂਵਾ ਜਾ ਰਿਹਾ ਹੈ ਤੇ ਧਰਤੀ ਜੋ ਕਿ ਬੰਜਰ ਬਣ ਰਹੀ ਹੈ ਜਿਹੜੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਅਧਿਆਪਕਾਵਾਂ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਹਰ ਘਰ 'ਚ ਇਕ ਛਾਂਦਾਰ ਬੂਟਾ ਜ਼ਰੂਰ ਲਗਾਉਣ, ਜਿਸ ਨਾਲ ਦਿਨ-ਬ-ਦਿਨ ਵੱਧ ਰਹੀ ਗਰਮੀ ਦੀ ਤਪਸ਼ ਤੋਂ ਵੀ ਬਚਾਅ ਹੋ ਸਕਦਾ ਹੈ ਅਤੇ ਵਾਤਾਵਰਨ ਵੀ ਸਾਫ਼-ਸੁਥਰਾ ਹੋ ਸਕਦਾ ਹੈ ਅਤੇ ਕਾਲਜ ਨੂੰ ਹਰਿਆ-ਭਰਿਆ ਰੱਖਣ ਲਈ ਮੈਨੇਜਮੈਂਟ ਵਲੋਂ ਹਰ ਸਾਲ ਕਾਲਜ 'ਚ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਜਾਂਦੇ ਹਨ, ਉਨ੍ਹਾਂ ਦੀ ਸਾਂਭ-ਸੰਭਾਲ ਲਈ ਵਿਦਿਆਰਥੀਆਂ ਦਾ ਵੀ ਸਹਿਯੋਗ ਲਿਆ ਜਾਂਦਾ ਹੈ | ਇਸ ਮੌਕੇ ਪਿ੍ੰ: ਕੰਵਲਬੀਰ ਕੌਰ ਮਾਹਲ, ਰੇਨੂੰ ਠਾਕਰ, ਵਰਿੰਦਰ ਕੌਰ, ਰੀਤੂ ਕਾਲੀਆ, ਰਾਜਬੀਰ ਕੌਰ, ਚਰਨਜੀਤ ਕੌਰ, ਅਰਵਿੰਦਰ, ਬਲਜੀਤ ਕੌਰ, ਹਰਪ੍ਰੀਤ ਕੌਰ, ਜਗਰੂਪ ਕੌਰ ਸਮੇਤ ਹੋਰ ਸਟਾਫ਼ ਤੇ ਵਿਦਿਆਰਥੀ ਸ਼ਾਮਿਲ ਸਨ |
ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਹਰੇਕ ਮਨੁੱਖ ਇਕ ਰੁੱਖ ਜ਼ਰੂਰ ਲਗਾਏ- ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ <br/>
ਅਜੀਤ ਡੈਸਕ
15-05-2026