ਬਾਬਾ ਬਕਾਲਾ ਸਾਹਿਬ, 14 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅਮੋਲਕ ਸਿੰਘ ਬਾਜਵਾ ਦੇ ਪਿਤਾ ਤੇ ਗੁਰਮਤਿ ਪ੍ਰਚਾਰ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਭਾਈ ਪ੍ਰਭਜੀਤ ਸਿੰਘ ਖ਼ਾਲਸਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਅੱਜ ਸੇਜਲ ਅੱਖਾਂ ਨਾਲ ਬਾਬਾ ਬਕਾਲਾ ਸਾਹਿਬ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਅਮੋਲਕ ਸਿੰਘ ਬਾਜਵਾ ਨੇ ਦਿਖਾਈ | ਇਸ ਮੌਕੇ ਸਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ, ਭਾਈ ਭੁਪਿੰਦਰ ਸਿੰਘ ਸਾ: ਹੈੱਡਗ੍ਰੰਥੀ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ ਅਕਾਲੀ ਦਲ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ ਕਾਂਗਰਸ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਕੌਂਸਲਰ ਸੁਖਚੈਨ ਸਿੰਘ ਗਿੱਲ, ਕੌਂਸਲਰ ਜੈਮਲ ਸਿੰਘ ਭੁੱਲਰ, ਰਾਗੀ ਭਾਈ ਬਲਵਿੰਦਰ ਸਿੰਘ ਕੰਵਲ, ਸੈਕਟਰੀ ਮਾ: ਇਕਬਾਲ ਸਿੰਘ, ਚਰਨਜੀਤ ਸਿੰਘ ਨੀਲਾ, ਸਰਬਜੀਤ ਸਿੰਘ ਸੰਧੂ ਸਾ: ਸਰਪੰਚ, ਗੁਰਮੀਤ ਸਿੰਘ, ਹਰਕਿ੍ਸ਼ਨਜੀਤ ਸਿੰਘ ਬਾਜਵਾ, ਕੰਵਲਜੀਤ ਸਿੰਘ ਪਿ੍ੰਸ, ਡਾ: ਜਗਮੀਤ ਸਿੰਘ ਬੱਬੂ, ਸੁਖਰਾਜ ਸਿੰਘ ਭੁੱਲਰ, ਨੰਬਰਦਾਰ ਤਰਲੋਚਨ ਸਿੰਘ, ਡਾ: ਭੁਪਿੰਦਰ ਸਿੰਘ ਕੰਮੋਕੇ, ਨਵਦੀਪ ਸਿੰਘ ਬਦੇਸ਼ਾ, ਜੁਝਾਰ ਸਿੰਘ, ਮਨਜਿੰਦਰ ਸਿੰਘ ਹੀਰਾ, ਜਸਵੰਤ ਸਿੰਘ ਦਿੱਲੀ, ਜਰਨੈਲ ਸਿੰਘ ਸੇਠ, ਜਗਦੀਪ ਸਿੰਘ ਕਿਤਾਬਾਂ ਵਾਲੇ, ਭਾਈ ਮੋਹਣ ਸਿੰਘ ਭੁੱਲਰ, ਬਲਵਿੰਦਰ ਸਿੰਘ ਅਠੌਲਾ, ਮੈਂਬਰ ਅਜੀਤ ਸਿੰਘ, ਕਸ਼ਮੀਰ ਸਿੰਘ ਜੋਧਪੁਰੀ, ਪ੍ਰਤਾਪ ਸਿੰਘ ਮੈਂਬਰ, ਜਸਪਿੰਦਰ ਸਿੰਘ ਮਠਾਰੂ, ਡਾ: ਜਗਮੀਤ ਸਿੰਘ ਬੱਬੂ, ਚਾਚਾ ਮਲਕੀਅਤ ਸਿੰਘ, ਮੱਤੇਵਾਲ ਪਰਿਵਾਰ ਰਈਆ, ਹਰਵਿੰਦਰ ਸਿੰਘ ਬਾਜਵਾ ਮੈਡੀਕਲ, ਬਾਊ ਮੈਡੀਕਲ ਸਟੋਰ, ਦਾਰਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਖ਼ਸੀਅਤਾਂ ਹਾਜ਼ਰ ਸਨ |