ਚੌਕ ਮਹਿਤਾ, 14 ਮਈ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ, ਨਾਥ ਦੀ ਖੂਹੀ (ਚੰਨਣਕੇ) ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸੌ ਫੀਸਦੀ ਰਿਹਾ | ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ 82 ਵਿਦਿਆਰਥੀ ਅਪੀਅਰ ਹੋਏ | ਜਿਸ ਵਿਚੋਂ ਸਾਇੰਸ ਗਰੁੱਪ ਦੀ ਖੁਸ਼ੀ (94.2%), ਵਿਧੀ (94%), ਲਵਪ੍ਰੀਤ ਸਿੰਘ (93 %), ਮੁਸਕਾਨਪ੍ਰੀਤ ਕੌਰ (92.4%), ਸੁਖਪ੍ਰੀਤ ਕੌਰ (92%), ਤਨਪ੍ਰੀਤ ਕੌਰ (92%), ਆਸ਼ੂਪ੍ਰੀਤ ਕੌਰ (92%), ਮਨਰੋਜਦੀਪ ਸਿੰਘ (91.4%), ਅਨੂਰੀਤ ਕੌਰ (91.2%), ਹਰਪ੍ਰੀਤ ਕੌਰ (91%), ਸਿਮਰਨਜੀਤ ਕੌਰ (90.2%) ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਉੱਪਰਲੀਆਂ ਪੁਜੀਸ਼ਨਾਂ ਤੇ ਰਹੇ | ਇਸ ਤੋਂ ਇਲਾਵਾ 34 ਵਿਦਿਆਰਥੀਆਂ ਨੇ 80% ਅਤੇ ਬਾਕੀ ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸੇ ਤਰਾਂ ਹੀ ਆਰਟਸ ਗਰੁੱਪ ਦੇ ਹੋਣਹਾਰ ਵਿਦਿਆਰਥੀ ਜਸ਼ਨਪ੍ਰੀਤ ਕੌਰ (89%), ਪਵਨਦੀਪ ਕੌਰ (84%), ਵੀਰਪਾਲ ਕੌਰ (83.2%) ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਉੱਪਰਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ | 14 ਵਿਦਿਆਰਥੀਆਂ ਨੇ 80% ਤੋਂ ਉੱਪਰ ਅਤੇ ਬਾਕੀ ਵਿਦਿਆਰਥੀਆਂ ਨੇ 70% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਡਾਇਰੈਕਟਰ ਸ਼ਿਵਚਰਨ ਸਿੰਘ ਅਤੇ ਪਿ੍ੰਸੀਪਲ ਸ਼੍ਰੀਮਤੀ ਗੁਰਦੀਪ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ |