ਨਵਾਂ ਪਿੰਡ, 14 ਮਈ (ਜਸਪਾਲ ਸਿੰਘ)-ਸੈਕਰਡ ਲਾਈਟ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਪੁਰ ਰਾਜਪੂਤਾਂ ਦੇ ਹੋਣਹਾਰ ਵਿਦਿਆਰਥੀ ਜਸ਼ਨਦੀਪ ਸਿੰਘ ਨੇ 97.60% ਅੰਕਾਂ ਨਾਲ ਸਾਇੰਸ ਗਰੁੱਪ 'ਚੋਂ ਮੈਰਿਟ ਤੇ ਪੰਜਾਬ ਪੱਧਰ 'ਤੇ 13ਵਾਂ ਰੈਂਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਇਸ ਮੌਕੇ ਉਸ ਨੂੰ ਸਨਮਾਨਿਤ ਕਰਦਿਆਂ ਸਕੂਲ ਐੱਮ. ਡੀ. ਗੁਰਜੀਤ ਕੌਰ ਨੇ ਦੱਸਿਆ ਕਿ ਉਪਰੋਕਤ ਮੈਰਿਟ ਤੋਂ ਇਲਾਵਾ ਸਕੂਲ ਦਾ ਨਤੀਜਾ 100% ਰਿਹਾ | ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਸ਼ਲੀਨ ਕੌਰ 96.20%, ਤਰਨਪ੍ਰੀਤ ਕੌਰ 95.60%, ਪਲਕਪ੍ਰੀਤ ਕੌਰ 95.20%, ਅਨਹਾਇਤਾ ਤੇ ਪੁਰਾਬਵਸ਼ੀ 95%, ਅਨਮੋਲਦੀਪ ਕੌਰ 94.40%, ਕੋਮਾਲਪ੍ਰੀਤ ਕੌਰ ਤੇ ਪ੍ਰਮਜੀਤ ਕੌਰ 94.20 ਮੁਸਕਾਨਦੀਪ ਕੌਰ ਤੇ ਸ਼ੁਭਮਦੀਪ ਸਿੰਘ 94.%, ਸਿਮਰਨਜੀਤ ਕੌਰ 93.80%, ਅਵਨੀਤ ਕੌਰ, ਨਵਰੀਨ ਕੌਰ ਤੇ ਅਰਸ਼ਦੀਪ ਸਿੰਘ 93.40%, ਤਿਮੁਓਥੇਸ ਮਸੀਹ 93.20%, ਮਨਪ੍ਰੀਤ ਕੌਰ 92.80%, ਆਸ਼ਦੀਪ ਸਿੰਘ ਤੇ ਪ੍ਰਭਨੂਰ ਸਿੰਘ 92.60%, ਮਨਰੋਜ਼ ਸਿੰਘ 92.40%, ਅਨਮੋਲਪ੍ਰੀਤ ਕੌਰ 92.20%, ਹਰਪ੍ਰਤਾਪ ਸਿੰਘ 91.80%, ਮੇਹਕ 91.20% ਤੇ ਅੰਮਿ੍ਤਪਾਲ ਕੌਰ ਨੇ 91% ਅੰਕ ਪ੍ਰਾਪਤ ਕੀਤੇ | ਇਸ ਮੌਕੇ ਪਿ੍ੰ. ਬਲਜੀਤ ਕੌਰ, ਅਮਨਪ੍ਰੀਤ ਕੌਰ, ਜਤਿੰਦਰ ਸਿੰਘ ਤੇ ਜਸ਼ਨਦੀਪ ਸਿੰਘ ਦੇ ਮਾਪੇ ਹਾਜ਼ਰ ਸਨ |