30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਵਰਨ ਸਿੰਘ ਫੌਜੀ ਤੇ ਸੁਲੱਖਣ ਸਿੰਘ ਪਰਿਵਾਰਾਂ ਤੇ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ <br/>

Ad Position 21
No active advertisement
ਮਜੀਠਾ ਦੇ ਵਾਰਡ ਚਾਰ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਵਰਨ ਸਿੰਘ ਤੇ ਸੁਲੱਖਣ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਤਲਬੀਰ ਸਿੰਘ ਗਿੱਲ ਨਾਲ ਭਿੰਦ ਸ਼ਾਹ ਤੇ ਹੋਰ | ਤਸਵੀਰ: ਮਨਿੰਦਰ ਸਿੰਘ ਸੋਖੀ <br/> 16-05-2026
ਮਜੀਠਾ, 15 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦ ਮਜੀਠਾ ਦੀ ਵਾਰਡ ਨੰਬਰ ਚਾਰ ਤੋਂ ਸਵਰਨ ਸਿੰਘ ਫੌਜੀ ਤੇ ਸੁਲੱਖਣ ਸਿੰਘ ਆਪਣੇ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | 'ਆਪ' ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਉਨਾਂ ਨੂੰ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਮਾਣ ਸਤਿਕਾਰ ਦੇਣ ਲਈ ਕਿਹਾ | ਗਿੱਲ ਨੇ ਕਿਹਾ ਕਿ ਉਨਾਂ ਦਾ ਪਾਰਟੀ ਵਿਚ ਦਿਲੋਂ ਸਵਾਗਤ ਹੈ | ਚੋਣਾਂ ਦੇ ਮਾਹੌਲ ਵਿਚ ਇਹ ਸ਼ਮੂਲੀਅਤ ਪਾਰਟੀ ਲਈ ਵੱਡੀ ਮਜ਼ਬੂਤੀ ਵਜੋਂ ਦੇਖੀ ਜਾ ਰਹੀ ਹੈ | ਇਸ ਮੌਕੇ ਉਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ | ਇਸ ਮੌਕੇ ਤਲਬੀਰ ਸਿੰਘ ਗਿੱਲ ਨਾਲ ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ, ਸਤਿੰਦਰ ਸਿੰਘ ਸ਼ਾਹ, ਹਰਭੁਪਿੰਦਰ ਸਿੰਘ ਸ਼ਾਹ, ਗੁਰਬਿੰਦਰ ਸਿੰਘ, ਸਰਵਣ ਸਿੰਘ ਫੌਜੀ, ਸਾਬ ਸਿੰਘ, ਸੁਲੱਖਣ ਸਿੰਘ ਬਟਾਰੀ ਵਾਲੇ, ਸਵਰਨ ਸਿੰਘ, ਰਮਨ ਕੁਮਾਰ, ਗੌਤਮ ਚੌਹਾਨ ਅਤੇ ਰਣਜੀਤ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ ਗੋਪੀ, ਮੇਜਰ ਸਿੰਘ, ਜ਼ੋਰਾਵਰ ਸਿੰਘ, ਸ਼ਿੰਦਾ ਸਿੰਘ, ਕਵਲਜੀਤ ਸਿੰਘ , ਕੁਲਦੀਪ ਸਿੰਘ ਮਹਿਲਾਂ ਵਾਲੇ, ਰਣਜੀਤ ਸਿੰਘ ਗੋਲਣ, ਚਾਚਾ ਰੂੜ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਅਜਨਾਲਾ ਦੀ ਵਾਰਡ ਨੰ. 10 ਤੋਂ ਪ੍ਰਭਦੀਪ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>
Ad Position 24