11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਗੁਰੂ ਨਾਨਕ ਖ਼ਾਲਸਾ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਗੁਰੂ ਨਾਨਕ ਖ਼ਾਲਸਾ ਸ਼ਹੀਦੀ ਸੈਕੰਡਰੀ ਸਕੂਲ ਫ਼ਤਹਿਪੁਰ ਰਾਜਪੂਤਾਂ ਦੀਆਂ 10ਵੀਂ ਦੀਆਂ ਅੱਵਲ ਬੱਚੀਆਂ ਨਾਲ ਹਰਜਿੰਦਰ ਸਿੰਘ, ਬਲਜੀਤ ਸਿੰਘ ਜੰਮੂ, ਡਾ. ਰਣਬੀਰ ਸਿੰਘ ਜੋਸਨ, ਪਿ੍ੰ. ਪ੍ਰਮਜੀਤ ਕੌਰ ਤੇ ਸਮੂਹ ਸਟਾਫ | ਤਸਵੀਰ : ਜਸਪਾਲ ਸਿੰਘ <br/> 20-05-2026
ਨਵਾਂ ਪਿੰਡ, 19 ਮਈ (ਜਸਪਾਲ ਸਿੰਘ )-ਪ.ਸ.ਸ.ਬ. ਮੋਹਾਲੀ ਵਲੋਂ ਐਲਾਨੇ ਗਏ 10ਵੀਂ ਪ੍ਰੀਖਿਆ ਮਾਰਚ, 2026 ਦੇ ਨਤੀਜੇ 'ਚ ਗੁਰੂ ਨਾਨਕ ਖ਼ਾਲਸਾ ਸ਼ਹੀਦੀ ਸੈਕੰਡਰੀ ਸਕੂਲ, ਫ਼ਤਹਿਪੁਰ ਰਾਜਪੂਤਾਂ ਦਾ ਨਤੀਜਾ ਸ਼ਾਨਦਾਰ ਤੇ 100% ਰਿਹਾ | ਇਸ ਸੰਬੰਧੀ ਪਿ੍ੰ. ਪ੍ਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦੀਆਂ ਹੋਣਹਾਰ ਬੱਚੀਆਂ ਨਵਦੀਪ ਕੌਰ ਨੇ 93.7% ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ, ਦਮਮਨਪ੍ਰੀਤ ਕੌਰ 93% ਦੂਸਰਾ ਅਤੇ ਨਵਨੀਤ ਕੌਰ ਤੇ ਮਹਿਕਪ੍ਰੀਤ ਕੌਰ 88% ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੀਆਂ | ਉਨ੍ਹਾਂ ਤੋਂ ਇਲਾਵਾ ਸਮੂਹ ਵਿਦਿਆਰਥੀਆਂ ਵਲੋਂ ਇਹ ਪ੍ਰੀਖਿਆ ਸਨਮਾਨਜਨਕ ਅੰਕਾਂ ਸਹਿਤ ਪਹਿਲੇ ਦਰਜੇ 'ਚ ਪਾਸ ਕਰਕੇ ਆਪਣਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਹਾਜ਼ਰ ਸਮੁੱਚੀ ਸਕੂਲ ਪ੍ਰਬੰਧਕ ਕਮੇਟੀ ਜਿਸ 'ਚ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ, ਮੈਨੇਜਰ ਬਲਜੀਤ ਸਿੰਘ ਜੰਮੂ ਤੇ ਕੈਸ਼ੀਅਰ ਡਾ. ਰਣਬੀਰ ਸਿੰਘ ਜੋਸਨ ਆਦਿ ਵਲੋਂ ਇਸ ਕਾਮਯਾਬੀ ਦਾ ਸਿਹਰਾ ਪਿ੍ੰ. ਪ੍ਰਮਜੀਤ ਕੌਰ ਦੇ ਸਕੂਲ ਵਿਖੇ ਯੋਗ ਪ੍ਰਬੰਧਾਂ, ਸਖ਼ਤ ਅਨੁਸਾਸ਼ਨ, ਅਧਿਆਪਕਾਂ ਦੀ ਉੱਚ ਯੋਗਤਾ ਤੇ ਬੱਚਿਆਂ ਦੀ ਸਖ਼ਤ ਮਿਹਨਤ ਸਿਰ ਬੰਨ੍ਹਦਿਆਂ ਉਨ੍ਹਾਂ ਤੇ ਪਿ੍ੰ. ਪ੍ਰਮਜੀਤ ਕੌਰ ਵਲੋਂ ਉਪਰੋਕਤ ਬੱਚੀਆਂ ਤੇ ਸਮੂਹ ਸਫ਼ਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸਟਾਫ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ 36 ਲੱਖ ਨਾਲ ਤਿਆਰ ਹੋ ਰਿਹਾ ਆਮ ਆਦਮੀ ਕਲੀਨਿਕ ਦੀ ਗ੍ਰਾਂਟ 'ਚ ਵੱਡਾ ਗਬਨ, ਪੁਰਾਣੀ ਇੱਟ ਦੀ ਹੋ ਰਹੀ ਹੈ ਵਰਤੋਂ <br/> ਅਗਲੀ ਖ਼ਬਰ ਬਾਬਾ ਅੰਬ ਸ਼ਾਹ ਦਾ ਸਾਲਾਨਾ ਮੇਲਾ ਕੱਲ੍ਹ ਕਰਵਾਇਆ ਜਾਵੇਗਾ-ਔਲਖ
Ad Position 24