11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

36 ਲੱਖ ਨਾਲ ਤਿਆਰ ਹੋ ਰਿਹਾ ਆਮ ਆਦਮੀ ਕਲੀਨਿਕ ਦੀ ਗ੍ਰਾਂਟ 'ਚ ਵੱਡਾ ਗਬਨ, ਪੁਰਾਣੀ ਇੱਟ ਦੀ ਹੋ ਰਹੀ ਹੈ ਵਰਤੋਂ <br/>

Ad Position 21
No active advertisement
ਪਿੰਡ ਲਹਿਰਕਾ ਵਿਖੇ ਪੁਰਾਣੀ ਇੱਟ ਨਾਲ ਬਣ ਰਹੀ ਆਮ ਆਦਮੀ ਕਲੀਨਿਕ ਦੀ ਮੂੰਹ ਬੋਲਦੀ ਤਸਵੀਰ ਤਸਵੀਰ : ਭੁਪਿੰਦਰ ਸਿੰਘ ਗਿੱਲ <br/> 20-05-2026
ਜੈਂਤੀਪੁਰ, 19 ਮਈ (ਭੁਪਿੰਦਰ ਸਿੰਘ ਗਿੱਲ)-ਰਾਸ਼ਟਰੀ ਸਿਹਤ ਮਿਸ਼ਨ, ਸਿਵਲ ਸਰਜਨ ਅੰਮਿ੍ਤਸਰ ਤੇ ਡਿਪਟੀ ਕਮਿਸ਼ਨਰ ਦੀ ਹਦਾਇਤਾਂ ਮੁਤਾਬਕ ਹੈਲਥ ਸੈਂਟਰ ਲਹਿਰਕਾ ਨੂੰ ਆਮ ਆਦਮੀ ਕਲੀਨਿਕ ਵਜੋਂ ਤਿਆਰ ਕਰਨ ਲਈ ਏਜੰਸੀ ਇੰਪਰੂਵਮੈਂਟ ਟਰੱਸਟ ਅੰਮਿ੍ਤਸਰ ਨੂੰ ਕੰਮ ਅਲਾਟ ਕੀਤਾ ਗਿਆ ਸੀ | ਪ੍ਰੰਤੂ ਏਜੰਸੀ ਇੰਪਰੂਵਮੈਂਟ ਟਰੱਸਟ ਵਲੋਂ ਪਿੰਡ ਲਹਿਰਕਾ ਵਿਖੇ ਢੁੱਕਵੀਂ ਜਗ੍ਹਾ 'ਤੇ ਸਬਸਿਡਰੀ ਹੈਲਥ ਸੈਂਟਰ ਨੂੰ ਆਮ ਆਦਮੀ ਕਲੀਨਿਕ ਵਜੋਂ ਸਥਾਪਿਤ ਕਰਨ ਦੇ ਮੰਤਵ ਨਾਲ ਸਬਸਿਡਰੀ ਹੈਲਥ ਸੈਂਟਰ ਲਹਿਰਕਾ ਨੂੰ ਆਮ ਆਦਮੀ ਕਲੀਨਿਕ ਤਿਆਰ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਏਜੰਸੀ ਦੇ ਕਹਿਣ ਅਨੁਸਾਰ ਲਹਿਰਕਾ ਦਾ ਬਜਟ ਐਸਟੀਮੇਟ 36 ਲੱਖ ਪੇਸ਼ ਕੀਤਾ ਗਿਆ ਸੀ | ਇਸ ਸਬੰਧੀ ਸਬਸਿਡਰੀ ਹੈਲਖ ਸੈਂਟਰ ਲਹਿਰਕਾ ਨੂੰ ਆਮ ਆਦਮੀ ਕਲੀਨਿਕ ਨੂੰ ਤਿਆਰ ਕਰਨ ਲਈ ਜੋ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਉਹ ਪੁਰਾਣੀ ਇੱਟ ਨਾਲ ਤਿਆਰ ਕੀਤੀ ਜਾ ਰਹੀ ਜੋ ਪਹਿਲਾਂ ਹੀ ਉਹ ਇੱਟ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਪਿੰਡ ਵਾਸੀਆਂ ਇਤਰਾਜ਼ ਜਤਾਇਆ ਕਿ ਇਹ ਪੁਰਾਣੀ ਇੱਟ ਨਾਲ ਤਿਆਰ ਕੀਤੀ ਜਾ ਰਹੀ ਬਿਲਡਿੰਗ ਵਿਚ ਗਰੀਬ ਪਰਿਵਾਰਾਂ ਨੇ ਦਵਾਈ ਲੈਣ ਲਈ ਆਉਣਾ ਹੈ ਇਸ ਲਈ ਇਹ ਸਾਰਿਆਂ ਦੀ ਮਿਲੀ ਭੁਗਤ ਨਾਲ 36 ਲੱਖ ਰੁਪਏ ਦੀ ਗ੍ਰਾਂਟ ਵਿਚ ਵੱਡਾ ਗਬਨ ਹੋ ਰਿਹਾ ਹੈ ਜਿਸ ਨੂੰ ਮਾਣਯੋਗ ਅਦਾਲਤ ਵਿਚ ਲਿਜਾਇਆ ਜਾਵੇਗਾ ਇਸ ਸਬੰਧੀ ਨੈਸ਼ਨਲ ਹਾਈਵੇਅ ਉੱਪਰ ਜਾਮ ਵੀ ਲਗਾਇਆ ਜਾਵੇਗਾ | ਇਸ ਸਬੰਧੀ ਸਬੰਧਿਤ ਅਧਿਕਾਰੀ ਧਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਸਾਡੇ ਪਾਸ ਸਾਰੇ ਕਾਗਜ਼ਾਤ ਮੌਜੂਦ ਹਨ ਜਦ ਉਨ੍ਹਾਂ ਪਾਸੋ ਐਗਰੀਮੈਂਟ ਦੀ ਕਾਪੀ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਵਲੋਂ ਕੋਰੀ ਨਾਂਹ ਕਰ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਫ਼ਤਹਿ ਅਕੈਡਮੀ ਆਫ਼ ਮਾਰਸ਼ਲ ਆਰਟਸ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24