12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਆਨੰਦ ਕਾਲਜ ਜੇਠੂਵਾਲ 'ਚ ਵੱਖ-ਵੱਖ ਕੋਰਸਾਂ ਲਈ ਵਿਦਿਆਰਥਣਾਂ 'ਚ ਭਾਰੀ ਉਤਸ਼ਾਹ-ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ <br/>

Ad Position 21
No active advertisement
ਆਨੰਦ ਕਾਲਜ ਜੇਠੂਵਾਲ 'ਚ ਸ਼ੁਰੂ ਹੋਏ ਵੱਖ-ਵੱਖ ਕੋਰਸਾਂ ਦੇ ਦਾਖਲਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਡਾਇਰਕੈਟਰ ਸੂਰੀਯਾ ਆਨੰਦ, ਪਿ੍ੰ: ਰਚਨਾ ਕੁਮਾਰੀ, ਵਾਇਸ ਪਿ੍ੰ: ਰਮਨਜੀਤ ਕੌਰ ਸੋਹਲ, ਉਨ੍ਹਾਂ ਨਾਲ ਮੰਨਵਵਿੰਦਰ ਕੌਰ, ਸਾਕਸ਼ੀ ਸ਼ਰਮਾ ਤੇ ਹੋਰ ਸਟਾਫ਼ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ <br/> 21-05-2026
ਜੇਠੂਵਾਲ, 20 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਨਰਸਿੰਗ ਤੇ ਐਜ਼ੂਕੇਸ਼ਨ ਜੋ ਕਿ ਪਹਿਲਾਂ ਹੀ ਨਰਸਿੰਗ ਤੇ ਐਜ਼ੂਕੇਸ਼ਨ 'ਚ ਮੱਲਾਂ ਮਾਰ ਰਿਹਾ ਹੈ, ਇਸ ਕਾਲਜ ਨੇ 1987 'ਚ ਨਰਸਿੰਗ ਤੋਂ ਸ਼ੁਰੂਆਤ ਕੀਤੀ, ਜਿਸ ਵਿਚ ਬੀ. ਐੱਡ, ਐੱਮ. ਐੱਡ. ਤੇ ਈ. ਟੀ. ਟੀ. ਦੀ ਸ਼ੁਰੂਆਤ 2005 'ਚ ਹੋਈ ਅਤੇ ਹੁਣ ਇਹ ਕਾਲਜ ਇਲਾਕੇ ਦੀ ਤਿ੍ਕੋਣੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 11ਵੀਂ ਤੇ 12ਵੀਂ ਦੀ ਮੰਜੂਰੀ ਮਿਲਣ ਤੋਂ ਬਾਅਦ ਹੁਣ ਇਹ ਕਾਲਜ ਸੈਸ਼ਨ 2026-27 'ਚ ਬੀ. ਐੱਡ, ਐੱਮ. ਐੱਡ, ਨਰਸਿੰਗ, ਡੀ. ਐੱਲ. ਐੱਡ, ਈ. ਟੀ. ਟੀ., ਪੋਸਟ ਬੇਸਿਕ ਨਰਸਿੰਗ, ਜੀ. ਐੱਨ. ਐੱਮ., ਬੀ. ਐੱਸ. ਸੀ. ਨਰਸਿੰਗ, ਏ. ਐੱਨ. ਐੱਮ., ਹੋਮ ਬੇਸਡ ਕੇਅਰ, ਹੈਲਪਰ, ਐਮਰਜੈਂਸੀ ਕੰਮ, ਐਂਬੂਲੈਂਸ ਅਟੈਨਡੈਂਟ, ਹਸਪਤਾਲ ਅਤੇ ਹੁਣ ਗਿਆਰਵੀ, ਬਾਰ੍ਹਵੀਂ 'ਚ ਮੈਡੀਕਲ, ਨਾਨ ਮੈਡੀਕਲ ਤੇ ਆਰਟਸ ਵਿਚ ਦਾਖਲਾ ਲੈਣ ਸੰਬੰਧੀ ਕਾਲਜ ਵਲੋਂ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ ਅਤੇ ਵਿਦਿਆਰਥਣਾਂ ਵਲੋਂ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ ਤੇ ਡਾਇਰੈਕਟਰ ਸੂਰੀਯਾ ਆਨੰਦ ਨੇ ਦਿੰਦਿਆਂ ਕਿਹਾ ਕਿ ਹੈਲਪ ਡੈੱਸਕ ਵਿਦਿਆਰਥੀਆਂ ਨੂੰ ਆਨਲਾਈਨ ਫਾਰਮ ਭਰਨ ਦੇ ਨਾਲ-ਨਾਲ ਐਜ਼ੂਕੇਸ਼ਨ ਸੰਬੰਧੀ ਜਾਣਕਾਰੀ ਲੈਣ ਲਈ ਪਿ੍ੰਸੀਪਲ ਡਾ. ਕੰਵਲਬੀਰ ਕੌਰ ਮਾਹਲ ਹੇਠ ਅਧਿਆਪਕ ਜਾਣਕਾਰੀ ਦੇਣਗੇ ਤੇ ਰੇਣੂ ਠਾਕੁਰ ਨਰਿਸੰਗ ਤੇ ਪੋਸਟ ਬੇਸਿਕ, ਜੀ. ਐੱਨ. ਐੱਮ. ਸਮੇਤ ਹੋਰ ਕੋਰਸਾਂ ਲਈ ਵਿਦਿਆਰਥੀਆਂ ਨੂੰ ਆਨਲਾਈਨ ਫਾਰਮ ਭਰਨ ਲਈ ਜਾਣਕਾਰੀ ਦੇਣਗੇ | ਉਨ੍ਹਾਂ ਕਿਹਾ ਕਿ ਕਾਲਜ ਦੇ ਪਿ੍ੰਸੀਪਲ ਤੇ ਮਿਹਨਤੀ ਸਟਾਫ ਸਦਕਾ ਵੱਖ-ਵੱਖ ਕੋਰਸਾਂ ਦੇ ਹਰ ਸਾਲ ਆਉਂਦੇ ਨਤੀਜਿਆਂ 'ਚ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕਰਕੇ ਮੱਲਾਂ ਮਾਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੇਂਡੂ ਖੇਤਰ ਨਾਲ ਸੰਬੰਧਿਤ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਨਰਸਿੰਗ ਤੇ ਐਜ਼ੂਕੇਸ਼ਨ ਦੀਆਂ ਲੜਕੀਆਂ ਨੂੰ ਵਿੱਦਿਆ ਦੇ ਰਿਹਾ ਹੈ, ਜਿਸ ਵਿਚ ਕਈ ਹੋਣਹਾਰ ਲੜਕੀਆਂ ਨੇ ਵੱਖ-ਵੱਖ ਸਮੈਸਟਰਾਂ ਦੇ ਆਏ ਨਤੀਜਿਆਂ 'ਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਂ ਸੂਬੇ ਵਿਚ ਰੌਸ਼ਨ ਕੀਤਾ ਹੈ | ਕਾਲਜ ਵਲੋਂ ਗਿਆਰ੍ਹਵੀਂ ਤੇ ਬਾਰ੍ਹਵੀਂ ਵਿਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਜਿਨ੍ਹਾਂ ਖੇਡਾਂ ਤੇ ਹੋਰ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਖਾਸ ਕਰ ਲੜਕੀਆਂ ਨੂੰ ਐੱਨ. ਡੀ. ਏ. ਲਈ ਕਾਲਜ 'ਚ ਟ੍ਰੇਨਿੰਗ ਦਿੱਤੀ ਜਾਵੇਗੀ | ਇਸ ਮੌਕੇ ਡਾ. ਕੰਵਲਬੀਰ ਕੌਰ ਮਾਹਲ, ਪਿ੍ੰਸੀਪਲ ਰਚਨਾ ਕੁਮਾਰੀ, ਰੇਨੂ ਠਾਕਰ, ਵਾਈਸ ਪਿ੍ੰਸੀਪਲ ਰਮਨਜੀਤ ਕੌਰ ਸੋਹਲ, ਮੰਨਵਵਿੰਦਰ ਕੌਰ, ਸਾਕਸ਼ੀ ਸ਼ਰਮਾ, ਸੀਮਾ ਸ਼ਰਮਾ, ਪੂਨਮ, ਸਿਮਰਨਜੀਤ ਕੌਰ, ਪਰਮਜੀਤ ਕੌਰ, ਅੰਜਲੀ, ਭਾਵਨਾ, ਹਰਲੀਨ ਕੌਰ ਰਾਜਬੀਰ ਕੌਰ, ਵਰਿੰਦਰਜੀਤ ਕੌਰ, ਚਰਨਜੀਤ ਕੌਰ, ਰਿਤੂ ਕਾਲੀਆ, ਹਰਪ੍ਰੀਤ ਕੌਰ, ਰਾਜਬੀਰ, ਅਰਵਿੰਦਰ ਕੌਰ, ਬਲਜੀਤ ਕੌਰ , ਜਗਰੂਪ ਕੌਰ ਸਮੇਤ ਸਮੂਹ ਸਟਾਫ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਮੀਟਿੰਗ <br/> ਅਗਲੀ ਖ਼ਬਰ ਸ਼ਹੀਦ ਭਾਈ ਮਿੱਤ ਸਿੰਘ ਦੰਗਈ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਜਨਾਲਾ ਵਿਖੇ ਗੁਰਮਤਿ ਸਮਾਗਮ ਕਰਵ...
Ad Position 24