12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੈਨਸ਼ਨਰ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਮੀਟਿੰਗ <br/>

Ad Position 21
No active advertisement
ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਪੈਨਸ਼ਨਰਜ਼ | ਨਾਲ ਹਨ ਹੈੱਡਮਾਸਟਰ ਬਲਦੇਵ ਸਿੰਘ ਬੱਲ, ਪੂਰਨ ਸਿੰਘ ਸੰਧੂ ਠੱਠੀਆਂ, ਮਾ. ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ, ਡਾ. ਕੁਲਵੰਤ ਸਿੰਘ ਬਾਠ ਅਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 21-05-2026
ਬਾਬਾ ਬਕਾਲਾ ਸਾਹਿਬ, 20 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਪੰਜਾਬ ਸਟੇਟ ਪੈਨਸ਼ਨਰਾਂ ਤੇ ਸੀਨੀਅਰ ਸਿਟੀਜਨ ਵੈਲਫੇਅਰ ਕੰਨਫਡਰੇਸ਼ਨ ਐਸੋਸੀਏਸ਼ਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਇਕ ਰੋਸ ਮੀਟਿੰਗ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਸਮੁੱਚੀ ਕਾਰਵਾਈ ਚਲਾਉਂਦਿਆਂ ਹੈੱਡਮਾਸਟਰ ਬਲਦੇਵ ਸਿੰਘ ਬੱਲ ਸਠਿਆਲਾ ਨੇ ਏਜੰਡਾ ਪੜ੍ਹ ਕੇ ਸੁਣਾਇਆ | ਇਸ ਮੌਕੇ ਸਭ ਤੋਂ ਪਹਿਲਾਂ ਸਾਥੀ ਪੈਨਸ਼ਨਰ, ਤਹਿਸੀਲ ਪ੍ਰਬੰਧਕ ਸ: ਕਪੂਰ ਸਿੰਘ ਦੇ ਜਵਾਨ ਪੋਤਰੇ ਮਨਜੋਤ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ | ਉਪਰੰਤ ਸ: ਪੂਰਨ ਸਿੰਘ ਸੰਧੂ ਠੱਠੀਆਂ ਮੀਤ ਪ੍ਰਧਾਨ, ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ, ਡਾ: ਕੁਲਵੰਤ ਸਿੰਘ ਬਾਠ ਬਾਬਾ ਬਕਾਲਾ ਸਾਹਿਬ, ਗੁਰਚਰਨ ਸਿੰਘ ਮਾਨ, ਮਲਕੀਅਤ ਸਿੰਘ, ਗੁਰਮੀਤ ਸਿੰਘ ਬੀ.ਈ.ਈ.ਓ. ਆਦਿ ਬੁਲਾਰਿਆਂ ਨੇ ਹੱਕੀ ਮੰਗਾਂ ਨੂੰ ਲੈਕੇ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ | ਇਸ ਮੌਕੇ ਰਘਬੀਰ ਸਿੰਘ ਏ.ਐਮ.ਓ, ਪਰਮਜੀਤ ਸਿੰਘ ਸੱਲ੍ਹਣ, ਮੰਗਲ ਸਿੰਘ, ਜੋਗਿੰਦਰ ਸਿੰਘ ਘੇਈ ਰਈਆ, ਸੁਰਜੀਤ ਸਿੰਘ ਰਈਆ, ਗੁਰਚਰਨ ਸਿੰਘ ਰਈਆ, ਦਿਆਲ ਸਿੰਘ, ਗਿਆਨ ਸਿੰਘ ਨੰਗਲੀ, ਰਾਜ ਕੁਮਾਰ ਪਟਵਾਰੀ, ਇੰਸਪੈਕਟਰ ਬਿਅੰਤ ਸਿੰਘ, ਬਲਦੇਵ ਸਿੰਘ ਸੋਢੀ, ਹਰਸ਼ਰਨ ਸਿੰਘ ਬੁਤਾਲਾ, ਅਵਤਾਰ ਸਿੰਘ ਪੱਡਾ, ਮਾਸਟਰ ਕਰਨੈਲ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ ਰਈਆ, ਹਰਭਜਨ ਸਿੰਘ ਭੈਣੀ ਬਦੇਸ਼ਾ, ਦਵਿੰਦਰ ਸਿੰਘ ਕੰਬੋ, ਗੁਰਦਿਆਲ ਸਿੰਘ, ਗੁਰਮੀਤ ਸਿੰਘ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਨ.ਸੀ.ਬੀ. ਵਲੋਂ ਸ਼ੱਕੀ ਵਿਅਕਤੀ ਦੇ ਘਰ ਰਾਤ ਛਾਪੇਮਾਰੀ <br/> ਅਗਲੀ ਖ਼ਬਰ ਆਨੰਦ ਕਾਲਜ ਜੇਠੂਵਾਲ 'ਚ ਵੱਖ-ਵੱਖ ਕੋਰਸਾਂ ਲਈ ਵਿਦਿਆਰਥਣਾਂ 'ਚ ਭਾਰੀ ਉਤਸ਼ਾਹ-ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ <br/>...
Ad Position 24