12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਾਨ ਸਰਕਾਰ ਨੇ ਆਪਣੇ ਰਾਜ ਦੌਰਾਨ ਜੋ ਪੰਜਾਬ ਦਾ ਵਿਕਾਸ ਕੀਤਾ ਹੈ ਰਵਾਇਤੀ ਪਾਰਟੀਆਂ ਕਦੀ ਸੋਚ ਵੀ ਨਹੀਂ ਸਕਦੀਆਂ-ਵਿਧਾਇਕ ਧਾਲੀਵਾਲ <br/>

Ad Position 21
No active advertisement
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਆਪਣੇ ਵਰਕਰਾਂ ਨਾਲ ਵਾਰਡ ਨੰਬਰ 10, 11 'ਚ ਘਰ-ਘਰ ਜਾ ਕੇ 'ਆਪ' ਦੇ ਉਮੀਦਵਾਰਾਂ ਲਈ ਵੋਟਾਂ ਮੰਗਦੇ ਹੋਏ | ਤਸਵੀਰ : ਜਸਵੰਤ ਸਿੰਘ ਵਾਹਲਾ <br/> 23-05-2026
ਰਮਦਾਸ, 22 ਮਈ (ਜਸਵੰਤ ਸਿੰਘ ਵਾਹਲਾ)-ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਪੰਜਾਬ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਨਗਰ ਕੌਂਸਲ ਰਮਦਾਸ ਤੋਂ ਵਾਰਡ ਨੰਬਰ-11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨਦੀਪ ਕੌਰ ਖਹਿਰਾ ਤੇ ਵਾਰਡ ਨੰਬਰ-10 ਦੇ ਉਮੀਦਵਾਰ ਗੌਰਵ ਭੰਡਾਰੀ ਦੇ ਹੱਕ ਵਿਚ ਘਰ-ਘਰ ਜਾ ਕੇ ਵੋਟਾਂ ਪਾਉਣ ਲਈ ਵੋਟਰਾਂ ਨੂੰ ਲਾਮਬੰਦ ਕੀਤਾ | ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਚਾਰ ਸਾਲ ਦੇ ਰਾਜ ਦੌਰਾਨ ਪੰਜਾਬ ਦੇ ਵਿਕਾਸ ਲਈ ਜੋ ਕੰਮ ਕੀਤੇ ਹਨ ਰਵਾਇਤੀ ਪਾਰਟੀਆਂ ਕਦੀ ਸੋਚ ਵੀ ਨਹੀਂ ਸਕਦੀਆਂ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਆਮ ਆਦਮੀ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ, ਜਿਸ ਕਰਕੇ ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾ ਤੇ ਹੀ ਆਪ ਦੇ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਪੀ. ਏ. ਮੁਖਤਾਰ ਸਿੰਘ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਚੇਅਰਮੈਨ ਬਲਦੇਵ ਸਿੰਘ ਬੱਬੂ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਚੇਅਰਮੈਨ ਪਿ੍ਥਵੀਪਾਲ ਸਿੰਘ, ਸਰਪੰਚ ਬਲਜੀਤ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ ਪੱਸ਼ੀਆ, ਸਰਪੰਚ ਪੰਜਾਬ ਸਿੰਘ, ਮਾ: ਦਲਬੀਰ ਸਿੰਘ ਸਹਿਜਾਦਾ, ਰਸ਼ਪਾਲ ਸਿੰਘ ਮਾਛੀਵਾਹਲਾ, ਪ੍ਰਧਾਨ ਅੰਮਿਤ ਆਉਲ, ਕੋਆਡੀਨੇਟਰ ਗੁਰਪ੍ਰੀਤ ਸਿੰਘ ਸਾਬੀ, ਬਲਾਕ ਸੰਮਤੀ ਮੈਂਬਰ ਜਗਦੀਸ਼ ਦਵਿੰਦਰ ਕੌਰ, ਕੋਆਡੀਨੇਟਰ ਗੁਰਦੀਪ ਕੌਰ ਤੇ ਅਮਰਜੀਤ ਕੌਰ ਦਿਆਲਪੁਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਸੰਬੰਧੀ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਲੋਕ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਧੱਕੇਸ਼ਾਹੀਆਂ ਦਾ ਜਵਾਬ ਵੋਟ ਨਾਲ ਦੇਣਗੇ-ਸੱਚਰ <br/>
Ad Position 24