ਅੰਮਿ੍ਤਸਰ, 22 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਹੈਲਥ ਇੰਪਲਾਈਜ਼ ਐਸੋਸੀਏਸ਼ਨ ਦੇ ਸਰਪ੍ਰਸਤ ਬਾਬਾ ਮਲਕੀਤ ਸਿੰਘ ਭੱਟੀ ਦੇ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਸੰਬੰਧੀ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵਲੋਂ ਪਰਿਵਾਰ ਨਾਲ ਅਫ਼ਸੋਸ ਪ੍ਰਗਟਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਸਮੇਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਹੋਰਨਾਂ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਅਨੰਦਪੁਰੀ, ਬਾਬਾ ਕਰਨੈਲ ਸਿੰਘ ਲਸ਼ਕਰੀ ਨੰਗਲ, ਸਰਪੰਚ ਹਰਿੰਦਰ ਸਿੰਘ ਨਿਜ਼ਾਮਪੁਰ, ਸਰਪੰਚ ਮਨਜੀਤ ਸਿੰਘ ਮੰਨਾ, ਪ੍ਰਧਾਨ ਕਿਰਪਾਲ ਸਿੰਘ, ਐੱਮ. ਐੱਲ. ਟੀ. ਐਸੋਸੀਏਸ਼ਨ ਦੇ ਤਰਨ ਤਾਰਨ ਦੇ ਆਗੂ ਨਿਰਵੈਰ ਸਿੰਘ ਸੰਧੂ, ਮਨਜਿੰਦਰ ਸਿੰਘ, ਪ੍ਰਧਾਨ ਪਰਮਜੀਤ ਸਿੰਘ ਅਤੇ ਗੁਰਬਚਨ ਸਿੰਘ, ਐੱਸ. ਜੀ. ਇਨਕਲੇਵ ਰੈਜੀਡੈਂਟ ਸੁਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਸ਼ੇਰਗਿੱਲ, ਕਸ਼ਮੀਰ ਸਿੰਘ, ਐਕਸੀਅਨ ਜੀ. ਕੇ. ਸੁਲਤਾਨਾ ਅਤੇ ਰਾਜ ਕੁਮਾਰ ਪਰਿੰਜਾ, ਮਨਜਿੰਦਰ ਸਿੰਘ ਮਾਛੀ ਨੰਗਲ, ਪ੍ਰਕਾਸ਼ ਸਿੰਘ ਫਤਿਹਾਬਾਦੀ, ਐੱਮ. ਐੱਲ. ਟੀ. ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਵਿਲੀਅਮ, ਫਾਰਮੇਸੀ ਆਫੀਸਰ ਐਸੋਸੀਏਸ਼ਨ ਦੇ ਲਵਜੀਤ ਸਿੰਘ ਸਿੱਧੂ, ਜਨਰਲ ਸਕੱਤਰ ਮਨਜੀਤ ਸਿੰਘ ਰਈਆ, ਗੁਰਬਰਿੰਦਰ ਸਿੰਘ ਸ਼ਾਹ, ਹਰਮੀਤ ਸਿੰਘ ਤਰਸਿੱਕਾ, ਬਿਕਰਮ ਸਿੰਘ, ਹਰਜਿੰਦਰ ਸਿੰਘ ਗੋਰਾਇਆ, ਸਤਵੰਤ ਸਿੰਘ ਬੱਬੂ, ਸ਼ਮਸ਼ੇਰ ਸਿੰਘ ਸਮਰਾ ਆਦਿ ਵੀ ਸ਼ਾਮਿਲ ਸਨ | ਇਸ ਸਮੇਂ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਮਾਤਾ ਮਹਿੰਦਰ ਕੌਰ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਬੁਖ਼ਾਰੀ ਜੀ ਮਜੀਠਾ ਰੋਡ ਅੰਮਿ੍ਤਸਰ ਵਿਖੇ 24 ਮਈ ਦਿਨ ਐਤਵਾਰ ਨੂੰ 12 ਤੋਂ ਇਕ ਵਜੇ ਤੱਕ ਹੋਵੇਗੀ |