12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਾਮਲਾ ਨਗਰ ਕੌਂਸਲ ਭੁੱਚੋ ਦੀ ਸਾਬਕਾ ਪ੍ਰਧਾਨ ਦੇ ਲੜਕੇ ਨੂੰ ਬੁਰੀ ਤਰ੍ਹਾਂ ਵੱਢਣ ਟੁੱਕਣ ਦਾ ਭੁੱਚੋ ਪੁਲਿਸ ਵਲੋਂ 4 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ 2 ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 23-05-2026
ਭੁੱਚੋ ਮੰਡੀ, 22 ਮਈ (ਪਰਵਿੰਦਰ ਸਿੰਘ ਜੌੜਾ)-ਬੀਤੀ 15 ਮਈ ਦੀ ਰਾਤ ਨੂੰ ਨਗਰ ਕੌਂਸਲ ਭੁੱਚੋ ਦੀ ਸਾਬਕਾ ਪ੍ਰਧਾਨ ਦਰਸ਼ਨਾ ਦੇਵੀ ਗਰਗ ਅਤੇ ਮੌਜੂਦਾ ਨਗਰ ਕੌਂਸਲ ਚੋਣਾਂ ਵਿਚ ਸਥਾਨਕ ਵਾਰਡ ਨੰਬਰ-2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜ ਰਹੇ ਨਰਦੀਪ ਗਰਗ ਦੇ ਨੌਜਵਾਨ ਪੁੱਤਰ ਜੈ ਦੀਪ ਜਿੰਮੀ ਗਰਗ ਨੂੰ ਅਣਪਛਾਤੇ ਹਮਲਾਵਾਰਾਂ ਵਲੋਂ ਤੇਜ਼ਧਾਰ ਅਤੇ ਮਾਰੂ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢਿਆ ਟੁੱਕਿਆ ਸੀ, ਦੇ ਮਾਮਲੇ ਵਿਚ ਭੁੱਚੋ ਪੁਲਿਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕਰਕੇ 2 ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਦੇ ਦਾਅਵੇ ਅਨੁਸਾਰ ਚਾਰੇ ਮੁਲਜ਼ਮ ਭੁੱਚੋ ਮੰਡੀ ਦੇ ਹੀ ਰਹਿਣ ਵਾਲੇ ਹਨ ਅਤੇ ਗਿ੍ਫ਼ਤਾਰ ਮੁਲਜ਼ਮਾਂ ਨੇ ਪੁੱਛ ਪੜ੍ਹਤਾਲ ਦੌਰਾਨ ਮੰਨਿਆ ਹੈ ਕਿ 15 ਮਈ ਦੀ ਰਾਤ ਉਹ ਸਥਾਨਕ ਬੇਗਾ ਰੋਡ 'ਤੇ ਮੋਟਰ ਸਾਈਕਲ 'ਤੇ ਜਾ ਰਹੇ ਸਨ, ਦੌਰਾਨ ਜਿੰਮੀ ਗਰਗ ਆਪਣੀ ਸਕਾਰਪੀਓ ਗੱਡੀ ਵਿਚ ਨਸ਼ਾ ਕਰ ਰਿਹਾ ਸੀ | ਇਸ ਦੌਰਾਨ ਜਿੰਮੀ ਨੂੰ ਲੱਗਾ ਕਿ ਉਨ੍ਹਾਂ (ਮੁਲਜ਼ਮਾਂ) ਦਾ ਮੋਟਰ ਸਾਈਕਲ ਉਸ ਦੀ ਗੱਡੀ ਨਾਲ ਟਕਰਾਇਆ ਹੈ ਅਤੇ ਉਸ ਨੇ ਗੱਡੀ 'ਚੋਂ ਬਾਹਰ ਨਿਕਲ ਕੇ ਗਾਲ੍ਹ ਕੱਢੀ, ਸੁਣ ਕੇ ਮੋਟਰ ਸਾਈਕਲ ਸਵਾਰ ਜੋ ਖ਼ੁਦ ਵੀ ਨਸ਼ੇ ਦੀ ਹਾਲਤ ਵਿਚ ਸਨ, ਵਾਪਸ ਮੁੜੇ ਅਤੇ ਦੋਂਵਾਂ ਧਿਰਾਂ ਵਿਚ ਲੜਾਈ ਝਗੜਾ ਹੋ ਗਿਆ ਤੇ ਮੋਟਰ ਸਾਈਕਲ ਸਵਾਰ ਮੁਲਜ਼ਮਾਂ ਨੇ ਜਿੰਮੀ ਦੇ ਸਿਰ ਵਿਚ ਲੋਹੇ ਦਾ ਕਾਪਾ ਮਾਰਿਆ ਅਤੇ ਹੋਰ ਮਾਰਕੁੱਟ ਕੀਤੀ, ਨਾਲ ਉਸ ਦੇ 20 ਦੇ ਕਰੀਬ ਸੱਟਾਂ ਵੱਜੀਆਂ ਅਤੇ ਮੁਲਜ਼ਮ ਦੌੜ ਗਏ | ਜਿੰਮੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਆਦੇਸ਼ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ | ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਸੁੰਦਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਕਰਨ ਸਿੰਘ ਚਾਰੇ ਵਾਸੀ ਭੁੱਚੋ ਮੰਡੀ ਵਜੋਂ ਕੀਤੀ ਹੈ, 'ਚੋਂ ਸੁੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰਕੇ ਮੋਟਰ ਸਾਈਖਲ ਅਤੇ ਲੋਹੇ ਦਾ ਕਾਪਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਮੁੰਬਈ ਵਿਖੇ ਵੀ ਪਿਛਲੇ ਸਾਲ ਏ. ਟੀ. ਐਮ. ਤੋੜ ਕੇ ਲੱਖਾਂ ਰੁਪਏ ਨਗਦੀ ਚੋਰੀ ਕਰਨ ਦੇ ਮੁਕੱਦਮੇ ਦਰਜ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਬੀਬਾ ਹਰਸਿਮਰਤ ਕÏਰ ਬਾਦਲ ਕੋਟਸ਼ਮੀਰ ਪੁੱਜੇ ਅਗਲੀ ਖ਼ਬਰ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਸੰਬੰਧੀ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/>
Ad Position 24