ਜੰਡਿਆਲਾ ਗੁਰੂ, 25 ਮਈ (ਪ੍ਰਮਿੰਦਰ ਸਿੰਘ ਜੋਸਨ)-ਮੇਲਿਆਂ ਦੇ ਬਾਦਸ਼ਾਹ ਉੱਘੇ ਸਭਿਅਕ ਗਾਇਕ ਦਲਵਿੰਦਰ ਦਿਆਲਪੁਰੀ ਦੇ ਗੀਤ ਜਹਾਜ਼ ਦੀ ਸ਼ੂਟਿੰਗ ਹਵਾਈ ਅੱਡਾ ਰੈਸਟੋਰੈਂਟ ਨੇੜੇ ਬਾਈਪਾਸ ਜੀ. ਟੀ. ਰੋਡ ਜੰਡਿਆਲਾ ਗੁਰੂ ਵਿਖੇ ਹੋਈ, ਜਿਸ ਵਿਚ ਉਨ੍ਹਾਂ ਦੀ ਪੂਰੀ ਟੀਮ ਨੇ ਗਰਮੀ ਦੇ ਮੌਸਮ ਵਿਚ ਮਿਹਨਤ ਨਾਲ ਫਿਲਮਾਂਕਣ ਨੂੰ ਵਧੀਆ ਢੰਗ ਨਾਲ ਮੁਕੰਮਲ ਕੀਤਾ | ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਮਿਹਨਤਾਂ ਦਾ ਫਲ ਕਦੇ ਅਸੀਂ ਵੀ ਹੰਡਾਵਾਂਗੇ, ਬਾਬਾ ਸੁੱਖ ਰੱਖੇ ਤੈਨੂੰ ਲੱਖਾਂ 'ਚ ਖਿਡਾਵਾਂਗੇ ਹਨ, ਦੇ ਗੀਤਕਾਰ ਗੁੱਲੂ ਨੂਰਪੁਰੀ ਹਨ ਅਤੇ ਸੰਗੀਤ ਹੈਰੀ ਬੀ ਨੇ ਦਿੱਤਾ ਹੈ | ਇਹ ਗੀਤ ਟਰਾਂਟੋ ਮਿਊਜ਼ਕ ਕੰਪਨੀ ਦੇ ਪ੍ਰੋਡਿਊਸਰ ਮਨਜੀਤ ਸਿੰਘ ਸੰਘਵਾਲ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਡਾਇਰੈਕਟਰ ਸ਼ੁਗਲੀ ਜੁਗਲੀ ਅਤੇ ਅਸਿਸਟੈਂਟ ਡਾਇਰੈਕਟਰ ਗੌਰਵ ਪੁੰਜ ਹਨ | ਇਸ ਗਾਣੇ ਵਿਚ ਮਾਡਲ ਦੇ ਤੌਰ ਤੇ ਰੋਹਿਤ ਵਰਮਾ ਅਤੇ ਮਾਡਲ ਰੀਤਿਕਾ ਸੇਠੀ ਕੰਮ ਕਰ ਰਹੇ ਹਨ | ਇਨ੍ਹਾਂ ਤੋਂ ਇਲਾਵਾ ਚਾਚਾ ਬਿਸ਼ਨਾ, ਸਕੱਤਰ ਸਿੰਘ ਪੁਰੇਵਾਲ, ਕੁਲਵਿੰਦਰ ਕੌਰ ਕੰਗ, ਮੇਕਅਪ ਆਰਟਿਸਟ ਸਚਿਨ, ਜਗਜੀਤ ਗੱਬਰ, ਬਲਕਾਰ ਸਿੰਘ, ਕੈਮਰਾਮੈਨ ਮੁਨੀਸ਼ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ | ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਇਸ ਗੀਤ ਵਿਚ 40 ਦੇ ਲਗਭਗ ਕਲਾਕਾਰ ਕੰਮ ਕਰ ਰਹੇ ਹਨ ਜਿਸ ਦੀ ਸ਼ੂਟਿੰਗ ਜੰਡਿਆਲਾ ਗੁਰੂ ਨੇੜੇ ਹਵਾਈ ਅੱਡਾ ਰੈਸਟੋਰੈਂਟ ਵਿਖੇ ਅਤੇ ਪਿੰਡ ਦਿਆਲਪੁਰਾ ਵਿਖੇ ਮੁਕੰਮਲ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਅਜਿਹੇ ਗੀਤ ਹੀ ਗਾਉਣਗੇ ਜੋ ਪਰਿਵਾਰਾਂ 'ਚ ਬੈਠ ਕੇ ਸੁਣੇ ਜਾ ਸਕਣ ਅਤੇ ਉਹ ਲੱਚਰਤਾ ਤੋਂ ਦੂਰ ਰਹਿੰਦੇ ਹੋਏ ਪੈਸੇ ਦੀ ਲੱਗੀ ਦੌੜ ਦੇ ਪਿੱਛੇ ਨਹੀਂ ਜਾਣਗੇ ਅਤੇ ਆਪਣੀ ਸਾਫ ਸੁਥਰੀ ਗਾਇਕੀ ਨੂੰ ਪਹਿਲ ਦੇਣਗੇ | ਇਸ ਮੌਕੇ ਜਗਰੂਪ ਸਿੰਘ ਰੂਬੀ ਅਮਰੀਕਾ ਵਾਲੇ, ਤੇਜਿੰਦਰ ਸਿੰਘ ਚੰਦੀ, ਬਲਜਿੰਦਰ ਸਿੰਘ ਬਾਵਾ ਹੁੰਦਲ, ਸੰਦੀਪ ਸਿੰਘ ਚੌਹਾਨ ਤੇ ਹੋਰ ਹਾਜ਼ਰ ਸਨ |