01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੰਡੋਰੀ ਰਾਜਪੂਤਾਂ ਵਿਚ ਬੀ.ਕੇ.ਯੂ. ਏਕਤਾ (ਸਿੱਧੂਪੁਰ) ਦੀ ਇਕਾਈ ਦਾ ਗਠਨ

Ad Position 21
No active advertisement
ਅਜੀਤ ਡੈਸਕ 26-05-2026
ਭੁਲੱਥ, 25 ਮਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਬਾਪੂ ਜਗਜੀਤ ਸਿੰਘ ਡੱਲੇਵਾਲ ਦੇ ਸੰਦੇਸ਼ਾਂ ਦੀ ਪਾਲਣਾ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਪੰਡੋਰੀ ਰਾਜਪੂਤਾਂ ਵਿਖੇ ਵਿਚ ਵੱਡੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿਚ ਪਿੰਡ ਦੀਆਂ ਇਸਤਰੀਆਂ ਵੀ ਸ਼ਾਮਿਲ ਹੋਈਆਂ | ਇਸ ਮੌਕੇ ਤੇ ਇਕਾਈ ਦਾ ਪ੍ਰਧਾਨ ਸੰਦੀਪ ਸਿੰਘ ਲਾਟੀ ਨੂੰ ਬਣਾਇਆ ਗਿਆ ਜਦਕਿ ਗੁਰਚਰਨ ਸਿੰਘ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ | ਇਸ ਮੌਕੇ 'ਤੇ ਗੁਲਬਾਗ ਸਿੰਘ, ਬਲਦੇਵ ਸਿੰਘ ਢਿੱਲੋਂ, ਬਲਦੇਵ ਸਿੰਘ ਬਾਜਵਾ, ਜਸਪਾਲ ਸਿੰਘ, ਸੁਰਜੀਤ ਸਿੰਘ, ਗੁਰਦਿਆਲ ਸਿੰਘ, ਸੁਖਪਾਲ ਸਿੰਘ, ਠੇਕੇਦਾਰ ਜਗੀਰ ਸਿੰਘ, ਜਸਪਾਲ ਸਿੰਘ ਸ਼ਾਹ, ਮਿਲਖਾ ਸਿੰਘ, ਬਲਕਾਰ ਸਿੰਘ, ਗੁਰਚਰਨ ਸਿੰਘ ਮੰਗੀ, ਦਰਸ਼ਨ ਸਿੰਘ, ਮਨਜੀਤ ਸਿੰਘ, ਮਾਇਆ ਸਿੰਘ, ਕੁਲਵੰਤ ਸਿੰਘ, ਬਿਕਰਮ ਸਿੰਘ ਗੋਲਡੀ ਮੈਂਬਰ ਨਿਯੁਕਤ ਕੀਤੇ ਗਏ | ਇਸ ਮੌਕੇ ਤੇ ਇਸਤਰੀ ਵਿੰਗ ਦੀ ਇਕਾਈ ਪ੍ਰਧਾਨ ਮਨਜੋਤ ਕੌਰ ਅਤੇ ਰਾਣੀ ਨੂੰ ਇਕਾਈ ਮੀਤ ਪ੍ਰਧਾਨ ਬਣਾਇਆ ਗਿਆ ਜਦ ਕਿ ਹਰਬੰਸ ਕੌਰ, ਸਰਬਜੀਤ, ਕੰਤੋ, ਛਿੰਦੀ, ਮਾਇਆ, ਬਿੰਦਰ, ਅਮਨਦੀਪ ਕੌਰ, ਮਿੰਦੀ, ਮੋਨਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਤੇ ਚੁਣੇ ਗਏ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਉਹਨਾਂ ਨੂੰ ਦਿੱਤੀ ਗਈ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਜਥੇਬੰਦੀ ਦਾ ਵਿਸਥਾਰ ਕਰਨਗੇ | ਇਸ ਮੌਕੇ ਤੇ ਪਲੈਨਿਟ ਪ੍ਰੋਟੈਕਟਰਜ ਸੈਕੂਆਇਡ ਸੋਸਾਇਟੀ ਦੇ ਪ੍ਰਧਾਨ ਅਤੇ ਕਿਸਾਨ ਆਗੂ ਮੁਖ਼ਤਿਆਰ ਸਿੰਘ ਸੋਨੀ ਵੱਲੋਂ ਇਕਾਈਆਂ ਦੇ ਮੈਂਬਰਾਂ ਨੂੰ ਰੁੱਖ ਵੰਡੇ ਗਏ | ਇਸ ਮੌਕੇ ਤੇ ਸੁਖਜਿੰਦਰ ਸਿੰਘ ਪੰਡੋਰੀ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸੇਵਕ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਚੰਗਾ ਸਿੰਘ ਨੰਬਰਦਾਰ, ਸਾਬੀ ਬੋਪਾ ਰਾਏ, ਅਮਨ ਬਾਜਵਾ, ਠੇਕੇਦਾਰ ਸੁਖਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਰਣਜੋਧ ਸਿੰਘ, ਲਵ ਕੁਮਾਰ, ਸੁਖਵਿੰਦਰ ਸਿੰਘ ਬਾਗੜੀਆਂ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਦਾ ਐਮ.ਸੀ.ਏ. ਤੇ ਐਮ.ਕਾਮ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਦਿਆਲਪੁਰੀ ਦੇ ਗਾਣੇ 'ਜਹਾਜ਼' ਦਾ ਹਵਾਈ ਅੱਡਾ 'ਤੇ ਹੋਇਆ ਫ਼ਿਲਮਾਂਕਣ <br/>
Ad Position 24