14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ <br/>

Ad Position 21
No active advertisement
ਪਿੰਡ ਚਵਿੰਡਾ ਕਲਾਂ ਵਿਖੇ ਜ਼ੋਨ ਚੋਗਾਵਾਂ ਦੇ ਚੁਣੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਸਮੇਂ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਨਾਲ ਕੁਲਬੀਰ ਸਿੰਘ ਲੋਪੋਕੇ ਤੇ ਹੋਰ | ਤਸਵੀਰ : ਗੁਰਵਿੰਦਰ ਸਿੰਘ ਕਲਸੀ <br/> 27-05-2026
ਚੋਗਾਵਾਂ, 26 ਮਈ (ਗੁਰਵਿੰਦਰ ਸਿੰਘ ਕਲਸੀ)-ਗੁਰਦੁਆਰਾ ਬਾਬਾ ਸਾਧੂ ਸਿੱਖ ਜੀ ਚਵਿੰਡਾਂ ਕਲਾਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ੋਨ ਚੋਗਾਵਾਂ ਦੇ ਡੈਲੀਗੇਟ ਦਾ ਇਜਲਾਸ ਹੋਇਆ, ਜਿਸ ਵਿਚ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਪ੍ਰਧਾਨਗੀ ਹੇਠ ਸਰਬ ਸੰਮਤੀ ਨਾਲ ਸ਼ਰਨਪਾਲ ਸਿੰਘ ਬੱਚੀਵਿੰਡ ਨੂੰ ਪ੍ਰਧਾਨ, ਹਰਜੀਤ ਸਿੰਘ ਸ਼ਹੂਰਾ ਸਕੱਤਰ, ਮੰਗਦੀਪ ਸਿੰਘ ਕੋਲੋਵਾਲ ਖ਼ਜ਼ਾਨਚੀ, ਬਾਜ਼ ਸਿੰਘ ਸਾਰੰਗੜ੍ਹਾ ਸਹਾ. ਖਜਾਨਚੀ, ਸੁਖਵਿੰਦਰ ਸਿੰਘ ਕੋਲੋਵਾਲ ਸੀ. ਮੀ. ਪ੍ਰਧਾਨ, ਅਤੇ ਲਖਵਿੰਦਰ ਸਿੰਘ ਡਾਲਾ ਨੂੰ ਪੱ੍ਰੈਸ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਨਿਰਮਲ ਸਿੰਘ ਨੂਰਪੁਰ, ਪ੍ਰਗਟ ਸਿੰਘ ਚੋਗਾਵਾਂ, ਬਲਵਿੰਦਰ ਸਿੰਘ ਠੱਠੀ, ਅੰਗਰੇਜ ਸਿੰਘ ਚੱਕ ਅੱਲ੍ਹਾ ਬਖ਼ਸ਼, ਜਸਬੀਰ ਸਿੰਘ ਬਹਿੜਵਾਲ, ਸਰਦਾਰ ਸਿੰਘ ਵਣੀਏਕੇ, ਪ੍ਰਮਿੰਦਰ ਸਿੰਘ ਬੱਚੀਵਿੰਡ, ਬੀਬੀ ਬਲਵੀਰ ਕੌਰ ਸਾਰੰਗੜ੍ਹਾ, ਹਰਜਿੰਦਰ ਕੌਰ ਕੋਲੋਵਾਲ, ਗੁਰਜੀਤ ਕੌਰ ਨੂਰਪੁਰ, ਮਨਜੀਤ ਕੌਰ ਬੱਚੀਵਿੰਡ ਅਤੇ ਦਰਸ਼ਨ ਕੌਰ ਸਮੇਤ 18 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਤੇ ਸਮੂਹ ਕਿਸਾਨਾਂ ਨੇ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ, ਰੁਪਏ ਦੀ ਗਿਰਦੀ ਕੀਮਤ ਅਤੇ ਮਹਿੰਗਾਈ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਵਾਪਸ ਲਵੇ ਅਤੇ ਕਿਸਾਨਾਂ ਨੂੰ ਫ਼ਸਲਾਂ ਦੇ ਲਾਭਕਾਰੀ ਭਾਅ ਦਿੱਤੇ ਜਾਣ | ਇਸ ਮੌਕੇ ਜ਼ਿਲ੍ਹਾ ਆਗੂ ਲਖਵਿੰਦਰ ਸਿੰਘ ਡਾਲਾ, ਕੁਲਬੀਰ ਸਿੰਘ ਲੋਪੋਕੇ, ਜਸਮੀਤ ਸਿੰਘ ਰਾਣੀਆਂ, ਸੁਖਜਿੰਦਰ ਸਿੰਘ ਸ਼ਾਹ ਪ੍ਰੈਸ ਸਕੱਤਰ ਲੋਪੋਕੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੀਤਕੇ ਗੋਤ ਦੇ ਵਡੇਰਿਆਂ ਦੀ ਯਾਦ ਸਮਰਪਿਤ ਜੋੜ ਮੇਲਾ ਕੱਲ੍ਹ ਭਲਕੇ ਅਗਲੀ ਖ਼ਬਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਾ ਜਾਣਿਆ ਹਾਲ <br/>
Ad Position 24