ਨਵਾਂ ਪਿੰਡ, 26 ਮਈ (ਜਸਪਾਲ ਸਿੰਘ)-ਕੌਮ-ਏ-ਸੁਲਤਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਮੁਖੀ ਸ਼੍ਰੋਮਣੀ ਅਕਾਲੀ ਪੰਥ ਦਸਮੇਸ਼ ਤਰਨਾ ਦਲ, 5ਵਾਂ ਨਿਸ਼ਾਨ ਮਿਸਲ 1300 ਘੋੜ ਸਵਾਰ ਜਥੇਦਾਰ ਬਾਬਾ ਬੀਰ ਸਿੰਘ ਰੰਘਰੇਟਾ, ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਜਿਨ੍ਹਾਂ ਵਲੋਂ ਪਿੱਛਲੇ ਸਮੇਂ ਤੋਂ ਚੱਲਦੀ ਆ ਰਹੀ ਪਿੱਠ ਦੀ ਪੀੜ ਦੇ ਚੱਲਦਿਆਂ ਉਨ੍ਹਾਂ ਵਲੋਂ ਹਾਲ ਹੀ 'ਚ ਰੀੜ੍ਹ ਦੀ ਹੱਡ ਦਾ ਆਪ੍ਰੇਸ਼ਨ ਕਰਵਾਇਆ ਗਿਆ ਹੈ ਤੇ ਉਹ ਬਿਸਤਰ ਉੱਪਰ ਆਰਾਮ 'ਤੇ ਹਨ | ਉਨ੍ਹਾਂ ਦਾ ਹਾਲ ਜਾਨਣ ਲਈ ਜਿੱਥੇ ਰੋਜ਼ਾਨਾ ਹੀ ਵੱਖ-ਵੱਖ ਸੰਪਰਦਾਵਾਂ, ਧਾਰਮਿਕ, ਸਮਾਜਿਕ ਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਿਆਸਤਦਾਨ ਤੇ ਵੱਡੀ ਗਿਣਤੀ ਆਮ ਲੋਕ ਪਹੁੰਚ ਰਹੇ ਹਨ, ਉੱਥੇ ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਦਲ ਦੇ ਹੈੱਡ ਕੁਆਟਰ ਪੁੱਜੇ ਪੰਜ ਪਿਆਰਿਆਂ ਵਲੋਂ ਬਾਬਾ ਸੋਢੀ ਦਾ ਹਾਲ ਜਾਣਿਆ ਗਿਆ ਤੇ ਨਾਮ ਸਿਮਰਨ ਤੋਂ ਬਾਅਦ ਉਨ੍ਹਾਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ | ਇਸ ਮੌਕੇ ਪੰਜ ਪਿਆਰਿਆਂ ਵਲੋਂ ਬਾਬਾ ਸੋਢੀ ਨਾਲ ਪੰਥਿਕ ਮੁੱਦਿਆਂ 'ਤੇ ਸਿੱਖੀ ਦੇ ਪ੍ਰਚਾਰ, ਪਸਾਰ ਲਈ ਵਿਚਾਰ ਵਟਾਂਦਰਾ ਕੀਤਾ ਗਿਆ |
ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਾ ਜਾਣਿਆ ਹਾਲ <br/>
ਪੰਜ ਪਿਆਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਾਲ ਉਨ੍ਹਾਂ ਦਾ ਹਾਲ ਜਾਣਨ ਮੌਕੇ | ਤਸਵੀਰ : ਜਸਪਾਲ ਸਿੰਘ <br/>
27-05-2026