15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਾਬਾ ਬਕਾਲਾ ਸਾਹਿਬ 'ਚ ਲੱਗਣ ਲੱਗੇ ਵੱਡੇ-ਵੱਡੇ ਜਾਮ <br/>

Ad Position 21
No active advertisement
ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਜ਼ਾਰ ਨੂੰ ਚੁਫੇਰਿਉਂ ਰੋਕ ਕੇ ਚੱਲ ਰਹੇ ਕੰਮ ਦਾ ਦਿ੍ਸ਼ ਤੇੇ ਲੱਗੇ ਜਾਮ ਦਾ ਇਕ ਦਿ੍ਸ਼ | ਤਸਵੀਰ-ਸ਼ੇਲਿੰਦਰਜੀਤ ਸਿੰਘ ਰਾਜਨ<br/> 27-05-2026

ਬਾਬਾ ਬਕਾਲਾ ਸਾਹਿਬ, 26 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ, ਜਿੱਥੇ ਕਿ ਗੁਰੂ ਸਾਹਿਬ ਨੇ ਲੰਬਾ ਸਮਾਂ ਤਪ ਕਰਕੇ ਇਸ ਨਗਰ ਨੂੰ ਵਸਾਇਆ, ਨੂੰ ਅਕਸਰ ਸਮੇਂ ਦੀਆਂ ਸਰਕਾਰਾਂ ਵਲੋਂ ਅਣਗੌਲਿਆਂ ਹੀ ਕੀਤਾ ਜਾਂਦਾ ਰਿਹਾ ਹੈ | ਇਸ ਨਗਰੀ ਦਾ ਹੁਣ ਵੀ ਕੋਈ ਵਾਲੀਵਾਰਸ ਨਹੀਂ ਅਤੇ ਇਹ ਨਗਰੀ ਲਾਵਾਰਿਸ ਹੋ ਕੇ ਰਹਿ ਗਈ ਹੈ | ਭਾਵੇਂ ਕਿ ਵੱਖ ਵੱਖ ਸਮਿਆਂ ਦੀਆਂ ਸਰਕਾਰਾਂ ਨੇ ਇਸਦੇ ਸਰਬਪੱਖੀ ਵਿਕਾਸ ਲਈ ਅਹਿਮ ਪੈਕੇਜ ਐਲਾਨੇ ਅਤੇ ਸਮੇਂ ਸਮੇਂ 'ਤੇ ਕਰੋੜਾਂ ਰੁਪਏ ਵਿਕਾਸ ਕਾਰਜਾਂ ਲਈ ਵੀ ਆਏ, ਪਰ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਗ੍ਰਾਂਟਾਂ ਆਈਆਂ ਵੀ ਬੜੀਆਂ ਅਤੇ ਖਾਧੀਆਂ ਵੀ ਬੜੀਆਂ ਗਈਆਂ, ਪਰ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਵੱਲ ਕਿਸੇ ਨੇ ਨਹੀਂ ਧਿਆਨ ਦਿੱਤਾ | ਪਹਿਲਾਂ ਅਕਾਲੀ ਸਰਕਾਰ ਵੇਲੇ ਵੀ ਕਰੋੜਾਂ ਦੀਆਂ ਗ੍ਰਾਂਟਾਂ ਆਈਆਂ, ਪਰ ਵਿਕਾਸ ਦੇ ਨਾਂ ਤੇ ਪੈਸਾ ਕਿਤੇ ਵੀ ਨਹੀਂ ਲੱਗਾ, ਉਸ ਵੇਲੇ ਦਾ ਪਾਇਆ ਸੀਵਰੇਜ਼ ਸਿਸਟਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਅਤੇ ਅੱਜ ਹੋਰ ਵੀ ਨਰਕ ਦਾ ਰੂਪ ਧਾਰਨ ਕਰ ਗਿਆ ਹੈ | ਜਿਹੜੇ ਪਾਈਪ ਲੋਕਾਂ ਨੇ ਘਰਾਂ ਦੇ ਪਰਨਾਲੇ ਨੂੰ ਪਾਏ ਹੁੰਦੇ ਹਨ, ਉਸ ਤੋਂ ਵੀ ਛੋਟੇ ਸਾਈਜ਼ ਦੇ ਪਾਈਪ ਸੀਵਰੇਜ਼ ਨੂੰ ਪਾਏ ਗਏ, ਜਿਸ ਨਾਲ ਸਾਰੇ ਨਗਰ 'ਚ ਥਾਂ ਥਾਂ ਲੀਕੇਜ ਹੋ ਰਹੀ ਹੈ ਤੇ ਇਸਨੂੰ ਮਸ਼ੀਨਾਂ ਨਾਲ ਧੱਕੇ ਨਾਲ ਹੀ ਚਲਾਇਆ ਜਾ ਰਿਹਾ ਹੈ | ਕਾਂਗਰਸ ਸਰਕਾਰ ਵੇਲੇ ਵੀ ਵਿਕਾਸ ਕਾਰਜਾਂ ਦੇ ਨਾਂ 'ਤੇ ਕੁਝ ਵੀ ਨਾ ਹੋ ਸਕਿਆ ਅਤੇ ਹੁਣ ਵੀ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮੌਕੇ ਮੇਨ ਬਜਾਰ ਨੂੰ ਖੂਬਸੂਰਤ ਬਣਾਉਨ ਲਈ ਕਰੋੜਾਂ ਰੁਪੈ ਦੀਆ ਗ੍ਰਾਂਟਾਂ ਦਿੱਤੀਆਂ ਗਈਆਂ, ਪਰ ਪਰਨਾਲਾ ਉਥੇ ਦਾ ਉੱਥੇ ਹੀ ਰਿਹਾ ਹੈ, ਸਾਰੇ ਬਾਜ਼ਾਰ ਨੂੰ ਪੁੱਟ ਦਿੱਤਾ ਗਿਆ ਹੈ, ਅਤੇ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ, ਜਿਸ ਕਰਕੇ ਮਿੱਟੀ ਘੱਟਾ ਉੱਡ ਉੱਡਕੇ ਦੁਕਾਨਾਂ ਦੇ ਅੰਦਰ ਜਾ ਰਿਹਾ ਹੈ ਅਤੇ ਦੁਕਾਨਦਾਰਾਂ ਦਾ ਕੀਮਤੀ ਸਾਮਾਨ ਖਰਾਬ ਹੋ ਰਿਹਾ ਹੈ | ਸਬੰਧਿਤ ਮਹਿਕਮਾ, ਨਗਰ ਪੰਚਾਇਤ ਅਤੇ ਪ੍ਰਸ਼ਾਸਨ ਸਭ ਅਵੇਸਲੇ ਹਨ | ਸਭ ਕੁਝ ਸਿਆਸਤ ਦੀ ਭੇਟ ਚੜ੍ਹ ਰਿਹਾ ਹੈ ਅਤੇ 9ਵੇਂ ਪਾਤਸ਼ਾਹ ਜੀ ਦੀ ਪਵਿੱਤਰ ਨਗਰੀ ਦੀ ਹਾਲਤ ਤਰਸਯੋਗ ਬਣਾ ਦਿੱਤੀ ਗਈ ਹੈ, ਹੁਣ ਵੀ ਮੇਨ ਬਜ਼ਾਰ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਹਨ ਤੇ ਸ਼ਰਧਾਲੂ ਵਿਚਾਰੇ ਬੜੇ ਪ੍ਰੇਸ਼ਾਨ ਹੋ ਰਹੇ ਹਨ, ਗੁਰਦੁਆਰਾ ਸਾਹਿਬ ਨੂੰ ਆਉਣ ਵਾਲੇ ਮੇਨ ਰਸਤਿਆਂ 'ਤੇ ਕੋਈ ਸੰਗਲ ਨਹੀਂ ਬੰਨਿਆ ਗਿਆ ਅਤੇ ਨਾ ਹੀ ਕੋਈ ਵਿਅਕਤੀ ਖੜ੍ਹਾ ਕੀਤਾ ਗਿਆ ਹੈ ਕਿ ਅੱਗੇ ਗੱਡੀਆਂ ਨਾ ਲਿਜਾਈਆਂ ਜਾਣ, ਸ਼ਰਧਾਲੂ ਗੱਡੀਆਂ ਗੁਰਦੁਆਰਾ ਸਾਹਿਬ ਤੱਕ ਲੈ ਜਾਂਦੇ ਹਨ, ਪਰ ਅੱਗੇ ਰਸਤਾ ਬੰਦ ਹੋਣ ਕਾਰਣ ਗੱਡੀਆਂ ਵਾਪਿਸ ਮੁੜਣੀਆਂ ਮੁਸ਼ਕਲ ਹੋ ਜਾਂਦੀਆਂ ਹਨ ਅਤੇ ਫਿਰ ਵੱਡੇ ਵੱਡੇ ਜਾਮ ਲੱਗ ਜਾਂਦੇ ਹਨ | ਲੋਕ ਆਪਸ 'ਚ ਲੜਦੇ ਦੇਖੇ ਜਾ ਸਕਦੇ ਹਨ | ਸਥਾਨਕ ਨਗਰ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਮੰਗ ਹੈ ਕਿ ਬਾਬਾ ਬਕਾਲਾ ਸਾਹਿਬ ਨੂੰ ਸਿਆਸਤ ਦਾ ਅਖਾੜਾ ਨਾ ਬਣਾਓ, ਗੁਰੂ ਸਾਹਿਬ ਦੇ ਘਰ ਦੇ ਵਿਕਾਸ ਕਾਰਜ ਸ਼ਰਧਾ ਨਾਲ ਕਰੋ |

Ad Position 22
No active advertisement
ਪਿਛਲੀ ਖ਼ਬਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਾ ਜਾਣਿਆ ਹਾਲ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਮੁਹਾਰ ਦੀ ਚੋਣ <br/>
Ad Position 24