ਓਠੀਆਂ, 26 ਮਈ (ਗੁਰਵਿੰਦਰ ਸਿੰਘ ਛੀਨਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਅੱਜ ਨਾਲ ਲੱਗਦੇ ਪਿੰਡ ਮੁਹਾਰ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਜਰਨੈਲ ਸਿੰਘ ਹਰੜ ਤੇ ਖਜਾਨਚੀ ਸੁਖਦਿਆਲ ਸਿੰਘ ਚੱਕ ਕਮਾਲ ਖਾਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਸਾਨ ਸੰਘਰਸ਼ ਕਮੇਟੀ ਨੂੰ ਮਜਬੂਤ ਕਰਨ ਲਈ ਪਿੰਡ ਮੁਹਾਰ ਇਕਾਈ ਦੀ ਚੋਣ ਕੀਤੀ ਗਈ | ਜਿਸ ਚੋਣ ਵਿਚ ਰੁਪਿੰਦਰ ਸਿੰਘ ਪ੍ਰਧਾਨ, ਅਮਰੀਕ ਸਿੰਘ ਖਜਾਨਚੀ, ਜਸਵੰਤ ਸਿੰਘ ਪਲਵਿੰਦਰ ਸਿੰਘ ਸੀਨੀ: ਮੀਤ ਪ੍ਰਧਾਨ, ਹਰਦੀਸ ਸਿੰਘ ਅਤੇ ਮੰਗਲ ਸਿੰਘ ਸਹਾਇਕ ਖਜਾਨਚੀ, ਬਲਜੀਤ ਸਿੰਘ, ਚੰਦਬੀਰ ਸਿੰਘ, ਜਸਪ੍ਰੀਤ ਸਿੰਘ ਆਈ. ਟੀ. ਸੈੱਲ ਤੇ ਮੈਂਬਰ ਅਵਤਾਰ ਸਿੰਘ, ਜਸਮੇਰ ਸਿੰਘ, ਤਸਬੀਰ ਸਿੰਘ, ਸੁੱਚਾ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਸੀਤਲ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਰਮੇਸ਼ ਕੁਮਾਰ, ਸਤਨਾਮ ਸਿੰਘ, ਸਰਪੰਚ ਸੁੱਚਾ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ ਅਤੇ ਕੈਪਟਨ ਸਿੰਘ ਚੁਣੇ ਗਏ | ਨਵੀਂ ਚੁਣੀ ਗਈ ਕਮੇਟੀ ਦੇ ਮੈਂਬਰਾਂ ਨੇ ਕਿਸਾਨ ਯੂਨੀਅਨ ਨਾਲ ਤੁਹਾਡੇ ਨਾਲ ਮੋਢਾ ਲਾ ਕੇ ਕੰਮ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਭਾਰੀ ਗਿਣਤੀ ਵਿਚ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਮੁਹਾਰ ਦੀ ਚੋਣ <br/>
ਪਿੰਡ ਮੁਹਾਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੀਤੀ ਗਈ ਚੋਣ ਵਿਚ ਚੁਣੇ ਗਏ ਪ੍ਰਧਾਨ ਅਤੇ ਮੈਂਬਰ | ਤਸਵੀਰ : ਗੁਰਵਿੰਦਰ ਸਿੰਘ ਛੀਨਾ<br/>
27-05-2026