ਬਾਬਾ ਬਕਾਲਾ ਸਾਹਿਬ, 26 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਬਾਬਾ ਬਕਾਲਾ ਸਾਹਿਬ ਤਹਿਸੀਲ ਕੰਪਲੈਕਸ ਵਿਖੇ ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਪੰਜਾਬ (ਸੀਟੂ) ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਮੀਟਿੰਗ ਤਰਸੇਮ ਸਿੰਘ ਗੱਗੜਭਾਣਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਤਰਸੇਮ ਸਿੰਘ ਨੀਲੋਂ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਇਸ ਮੌਕੇ ਤਰਸੇਮ ਸਿੰਘ ਗੱਗੜਭਾਣਾ ਨੂੰ 12ਵੀਂ ਵੇਰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ, ਇਸ ਤੋਂ ਇਲਾਵਾ ਬਖ਼ਸ਼ੀਸ਼ ਸਿੰਘ ਭੋਰਸ਼ੀ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਲਿੱਦੜ ਜਨਰਲ ਸਕੱਤਰ, ਬਲਵਿੰਦਰ ਸਿੰਘ ਰਈਆ ਨੂੰ ਕੈਸ਼ੀਅਰ, ਗੁਰਮੀਤ ਕੌਰ ਸੈਦੋਕੇ ਮੀਤ ਪ੍ਰਧਾਨ, ਅਜੈਬ ਸਿੰਘ ਰਜਧਾਨ ਨੂੰ ਸਲਾਹਕਾਰ, ਕੇਵਲ ਸਿੰਘ ਕਾਲੇਕੇ ਨੂੰ ਮੁੱਖ ਸਲਾਹਕਾਰ ਅਤੇ ਗੁਰਮੀਤ ਸਿੰਘ ਬਲਸਰਾਂ, ਅਮਰਜੀਤ ਕੌਰ ਧਰਦਿਓ ਮੈਂਬਰ ਚੁਣੇ ਗਏ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਤਰਸੇਮ ਸਿੰਘ ਨੀਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਚੌਂਕੀਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਮੰਨ ਨਹੀਂ ਰਹੀ, ਜਿਸ ਕਾਰਣ ਪੰਜਾਬ ਦੇ ਸਮੂਹ ਚੌਂਕੀਦਾਰਾਂ ਵਲੋਂ ਮਿਤੀ 5 ਜੂਨ ਨੂੰ ਮਾਲ ਮੰਤਰੀ ਹਰਦੀਪ ਸਿੰਘ ਦੀ ਲੁਧਿਆਣਾ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਸਮੂਹ ਚੌਂਕੀਦਾਰਾਂ ਨੂੰ ਅਪੀਲ ਕੀਤੀ ਕਿ ਉਹ 5 ਜੂਨ ਨੂੰ ਚੰਡੀਗੜ੍ਹ ਰੋਡ, ਵੀਰ ਪੈਲੇਸ ਲੁਧਿਆਣਾ ਵਿਖੇ ਭਾਰੀ ਗਿਣਤੀ 'ਚ ਹੰੁਮ ਹੰੁਮਾ ਕੇ ਪੁੱਜਣ | ਉਨ੍ਹਾਂ ਮੰਗ ਕੀਤੀ ਕਿ ਪਿੰਡਾਂ 'ਚ ਜਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਹੈ ਤਾਂ ਪੇਂਡੂ ਚੌਂਕੀਦਾਰਾਂ ਨੂੰ 2500/- ਰੁਪੈ ਦਿੱਤੇ ਜਾਣ | ਇਸ ਮੌਕੇ ਜੋਗਿੰਦਰ ਸਿੰਘ, ਪ੍ਰਮਜੀਤ ਸਿੰਘ ਸਿਤਾਰਾ, ਕੇਵਲ ਸਿੰਘ, ਨਿਸ਼ਾਨ ਸਿੰਘ ਸਠਿਆਲਾ, ਜੋਗਿੰਦਰ ਸਿੰਘ, ਜਸਵੀਰ ਸਿੰਘ, ਰਣਜੀਤ ਸਿੰਘ, ਭਜਨ ਕੌਰ ਮਹਿਤਾ, ਪ੍ਰਮਜੀਤ ਕੌਰ ਜੱਲੂਪੁਰ ਖੈੜਾ, ਦਲਬੀਰ ਸਿੰਘ, ਬਖ਼ਸ਼ੀਸ਼ ਸਿੰਘ ਬਾਬਾ ਬਕਾਲਾ ਸਾਹਿਬ, ਦਿਲਬਾਗ ਚੰਦ ਰਈਆ, ਮੰਗਲ ਸਿੰਘ ਸਠਿਆਲਾ, ਰਾਜਵਿੰਦਰ ਕੌਰ, ਗੁਰਮੀਤ ਕੌਰ ਵਜੀਦਪੁਰ ਭੁੱਲਰ, ਬਲਵਿੰਦਰ ਕੌਰ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਅਮਰੀਕ ਸਿੰਘ ਜੱਬੋਵਾਲ ਤੇ ਬਲਵਿੰਦਰ ਸਿੰਘ ਤਲਵੰਡੀ ਆਦਿ ਹਾਜ਼ਰ ਸਨ |
ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਦੀ ਚੋਣ ਮੀਟਿੰਗ ਹੋਈ <br/>
ਪ੍ਰਧਾਨ ਚੁਣੇ ਜਾਣ ਉਪਰੰਤ ਤਰਸੇਮ ਸਿੰਘ ਗੱਗੜਭਾਣਾ, ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਅਤੇ ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਦੇ ਸਾਥੀਆਂ ਨਾਲ ਯਾਦਗਾਰੀ ਤਸਵੀਰ ਦੌਰਾਨ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ<br/>
27-05-2026