ਜੇਠੂਵਾਲ, 26 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ (ਅੰਮਿ੍ਤਸਰ) ਜੋ ਕਿ ਆਪਣੇ 15 ਸਾਲਾਂ 'ਚ ਸਿੱਖਿਆ ਤੇ ਤਕਨੀਕੀ ਖੇਤਰ 'ਚ ਪੰਜਾਬ ਭਰ 'ਚ ਅਜਿਹੀਆਂ ਮੱਲ੍ਹਾਂ ਮਾਰ ਰਿਹਾ ਹੈ, ਜੋ ਕਿ ਇਲਾਕੇ 'ਚ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ | ਇੰਸਟੀਚਿਊਟ ਨੇ ਹੁਣ ਤੱਕ ਆਪਣੇ 16 ਸਾਲਾਂ 'ਚ 25 ਤੋਂ ਵੱਧ ਗੋਲਡ ਮੈਡਲ ਜਿੱਤਣਾ ਤੇ 200 ਤੇ ਵੱਧ ਪਹਿਲਾ ਸਥਾਨ ਹਾਸਿਲ ਕਰਨਾ ਅਤੇ 700 ਤੋਂ ਵੱਧ ਮੈਰਿਟ ਸਥਾਨ ਹਾਸਿਲ ਕਰਨਾ ਸੂਬੇ ਸਮੇਤ ਇਲਾਕੇ 'ਚ ਮਾਣ ਵਾਲੀ ਗੱਲ ਹੈ ਅਤੇ ਹੁਣ ਤੱਕ ਦੇਸ਼ ਵਿਦੇਸ਼ ਦੀਆਂ ਨਾਮਵਰ ਕੰਪਨੀਆਂ ਵਲੋਂ 3 ਹਜਾਰ ਤੋਂ ਵੱਧ ਵਿਦਿਆਰਥੀਆਂ ਦੇ ਪਲੇਸਮੈਂਟ ਕਰਨ ਦਾ ਸਿਹਰਾ ਇੰਸਟੀਚਿਊਟ ਦੇ ਮਿਹਨਤੀ ਸਟਾਫ ਦੇ ਸਿਰ ਜਾਂਦਾ ਹੈ | ਇਹ ਇਕ ਮਾਣ ਵਾਲੀ ਗੱਲ ਵੀ ਹੈ | ਇਸ ਸੰਬੰਧੀ ਜਾਣਕਾਰੀ ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ ਤੇ ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਨੇ ਸਾਂਝੇ ਤੌਰ 'ਤੇ ਦਿੰਦਿਆਂ ਕਿਹਾ ਕਿ ਇੰਸਟੀਚਿਊਟ ਵਲੋਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਜਿਨਾਂ 'ਚ ਯੂਨੀਵਰਸਿਟੀ ਆਲਾਬਾਮਾ, ਯੂ. ਐੱਸ. ਏ., ਨਾਰਥ ਟੈਕ ਨਿਊਜੀਲੈਂਡ, ਫਰੇਜਰ ਵੈਲੀ ਯੂਨੀਵਰਸਿਟੀ ਆਫ ਕੈਨੇਡਾ, ਯੂਨੀਵਰਸਿਟੀ ਆਫ ਮੋਰੀਸ਼ਸ਼ ਨਾਲ ਸਮਝੌਤਾ ਕੀਤਾ ਗਿਆ ਹੈ | ਜੋ ਕਿ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ | ਕਿਉਂਕਿ ਅੱਧੀ ਪੜ੍ਹਾਈ ਵਿਦਿਅਰਥੀ ਗਲੋਬਲ ਇੰਸਟੀਚਿਊਟ 'ਚ ਤੇ ਅੱਧੀ ਵਿਦੇਸ਼ ਵਿਚ ਜਾ ਕੇ ਕਰ ਸਕਦੇ ਹਨ | ਇਸ ਇੰਸਟੀਚਿਊਟ ਵਿਚ ਪੰਜਾਬ ਸਮੇਤ ਜੰਮੂ ਕਸ਼ਮੀਰ, ਬਿਹਾਰ, ਹਿਮਾਚਲ, ਉਤਰ ਪੂਰਬ ਨੇਪਾਲ, ਭੁਟਾਨ ਸਮੇਤ ਹੋਰ ਸੂਬਿਆਂ ਦੇ ਵਿਦਿਆਰਥੀ ਉਚ ਵਿਦਿਆ ਹਾਸਿਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇੰਸਟੀਚਿਊਟ ਕੇਵਲ ਪੀ. ਟੀ. ਯੂ. ਦੇ ਸਿਲੇਬਸਾਂ ਦੇ ਉਪਰ ਨਿਰਭਰ ਨਹੀਂ ਕਰਦਾ | ਸਗੋਂ ਵਿਦਿਅਰਥੀਆਂ ਦੇ ਕੁਸ਼ਲ ਵਿਕਾਸ ਲਈ ਰੈਗੂਲਰ ਟਾਇਮ ਟੇਬਲ ਸਮੇਤ ਪ੍ਰਸਨੈਲਟੀ ਡਿਵੈਲਪਮੈਟ ਕਲਾਸਾਂ, ਲੇਟੈਸਟ ਟੈਕਨੀਕਲ ਨਾਲਜ ਅਤੇ ਇਨੋਵੇਟਿਵ ਉਪਰ ਲੈਕਚਰ ਵੀ ਦਿੱਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਨਵੇਂ ਸ਼ੈਸ਼ਨਾਂ 'ਚ ਇੰਸਟੀਚਿਊਟ ਵੱਖ-ਵੱਖ ਕੋਰਸਾਂ 'ਚ ਦਾਖਲਾ ਲੈਣ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇੰਸਟੀਚਿਊਟ ਦੇ 196 ਹੋਣਹਾਰ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਤਰਾਂ 'ਚ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਪੁਜੀਸ਼ਨਾ ਹਾਸਿਲ ਕਰਕੇ ਇੰਸਟੀਚਿਊਟ ਦਾ ਨਾਂਅ ਰੋਸ਼ਨ ਕੀਤਾ | ਉਨ੍ਹਾਂ ਕਿਹਾ ਕਿ ਵਿਿਆਰਥੀਆਂ ਨੂੰ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਤਰਾਂ ਵਿਦਿਆਰਥੀਆਂ ਨੂੰ ਕਾਲਜ ਲਿਆਉਣ ਤੇ ਘਰ ਛੱਡਣ ਦਾ ਖਾਸ ਪ੍ਰਬੰਧ ਹੈ, ਖੇਡਾਂ ਲਈ ਸੁਵਿਧਾ, ਏ. ਸੀ. ਕਲਾਸ ਰੂਮ, ਅਲਟਰਾ ਅਧੁਨਿਕ ਉਚ ਤਕਨੀਕੀ ਲੈਬਾਰਟਰੀਜ, ਲਾਇਬਰੇਰੀ, ਹਾਈਟੈਕ ਐਡੀਟੋਰੀਅਮ, ਕਮਿਉਨੀਕੇਸ਼ਨ ਲੈਬ, ਨਿਪੁੰਨ ਪ੍ਰਯੋਗਸ਼ਾਲਾ ਅਤੇ ਵਿਦਿਆਰਥੀਆਂ ਤੇ ਵਿਦਿਆਰਥਣਾ ਲਈ ਹੋਸਟਲ ਦਾ ਖਾਸ ਪ੍ਰਬੰਧ ਹੈ | ਅਖੀਰ ਉਨ੍ਹਾਂ ਕਿਹਾ ਕਿ ਜਿਹੜੇ ਹੋਣਹਾਰ ਵਿਦਿਆਰਥੀ ਵਿੱਦਿਅਕ ਅਤੇ ਤਕਨੀਕੀ ਦੇ ਖੇਤਰ 'ਚ ਵੱਖ-ਵੱਖ ਪੁਜੀਸ਼ਨਾ ਹਾਸਿਲ ਕਰਦੇ ਹਨ, ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ |