16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧਣ ਨਾਲ ਮਹਿੰਗਾਈ ਵਧਣ ਦੀ ਸੰਭਾਵਨਾ <br/>

Ad Position 21
repet_subhas-goyals [Copy P29]
ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ 'ਅਜੀਤ' ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ <br/> 28-05-2026
ਅਜਨਾਲਾ, 27 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੱਛਮੀ ਬੰਗਾਲ ਸਮੇਤ 5 ਸੂਬਿਆਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਤੇਲ ਕੰਪਨੀਆਂ ਵਲੋਂ ਲੋਕਾਂ 'ਤੇ ਮਹਿੰਗਾਈ ਦਾ ਬੰਬ ਸੁੱਟਦਿਆਂ ਹੋਇਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ | ਜਿਸ ਨਾਲ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਜੇਬਾਂ ਤੇ ਵੱਡਾ ਅਸਰ ਅਤੇ ਮਹਿੰਗਾਈ ਵਧਣ ਦੀ ਸੰਭਾਵਨਾ ਬਣੀ ਹੋਈ ਹੈ | ਇਸ ਸੰਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਪ੍ਰਧਾਨ ਤੇ ਉੱਘੇ ਕਿਸਾਨ ਆਗੂ ਰਾਣਾ ਰਣਜੀਤ ਸਿੰਘ ਭੱਖਾ ਅਤੇ ਹੋਰ ਲੋਕਾਂ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਸਮੇਂ ਵਿਚ ਜਦੋਂ ਅਮਰੀਕਾ ਅਤੇ ਹੋਰ ਦੇਸ਼ਾਂ ਦਰਮਿਆਨ ਜੰਗ ਲੱਗੀ ਹੋਈ ਸੀ ਤਾਂ ਉਸ ਸਮੇਂ ਦੇਸ਼ ਦੇ ਕਈ ਰਾਜਾਂ ਵਿਚ ਚੋਣਾਂ ਹੋਣ ਕਾਰਨ ਪੈਟਰੋਲ, ਡੀਜ਼ਲ ਦੇ ਨਹੀਂ ਵਧਾਏ ਗਏ ਸਨ, ਹੁਣ ਚੋਣਾਂ ਖਤਮ ਹੋਣ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਲਗਾਤਾਰ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ ਤੇ ਅੱਜ ਵੀ ਡੀਜ਼ਲ ਦਾ ਰੇਟ 2.71 ਰੁਪਏ ਅਤੇ ਪੈਟਰੋਲ ਦਾ ਰੇਟ 2.61 ਰੁਪਏ ਵਧਾਇਆ ਗਿਆ ਹੈ, ਕਿਉਂਕਿ ਵੋਟਾਂ ਖਤਮ ਹੋਣ ਤੋਂ ਬਾਅਦ ਸਰਕਾਰ ਦਾ ਲੋਕਾਂ ਨਾਲ ਮਤਲਬ ਵੀ ਖਤਮ ਹੋ ਗਿਆ ਹੈ | ਇਸ ਸੰਬੰਧੀ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਝੋਨੇ ਦਾ ਸੀਜਨ ਕੁਝ ਦਿਨਾਂ ਤੱਕ ਸ਼ੁਰੂ ਹੋਣ ਜਾ ਰਿਹਾ ਹੈ | ਜਿਸ ਵਾਸਤੇ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਲਈ ਆਪਣੇ ਖੇਤਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਨ•ਾਂ ਨੂੰ ਇਸ ਵਕਤ ਡੀਜ਼ਲ ਦੀ ਭਾਰੀ ਲੋੜ ਹੋਣ ਕਰਕੇ ਕਿਸਾਨਾਂ ਦੀ ਜੇਬ 'ਤੇ ਵੱਡਾ ਬੋਝ ਪੈਣ ਦੀ ਸੰਭਾਵਨਾ ਹੈ | ਇਸ ਦੇ ਨਾਲ-ਨਾਲ ਬੱਸਾਂ, ਟਰੱਕਾਂ, ਢੋਆ-ਢੁਆਈ ਅਤੇ ਆਵਾਜਾਈ ਦੇ ਸਾਧਨਾਂ, ਰੋਜ਼ਾਨਾ ਆਪਣੀਆਂ ਡਿਊਟੀਆਂ 'ਤੇ ਜਾਣ ਵਾਲੇ ਲੋਕਾਂ ਦੀਆਂ ਜੇਬਾਂ 'ਤੇ ਵੀ ਇਸ ਮਹਿੰਗਾਈ ਦਾ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ | ਲੋਕਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਤੇਲ ਸਭ ਤੋਂ ਵੱਡੀ ਜ਼ਰੂਰਤ ਹੈ, ਜੇਕਰ ਡੀਜ਼ਲ ਤੇ ਪੈਟਰੋਲ ਨਹੀਂ ਮਿਲੇਗਾ ਤਾਂ ਜ਼ਿੰਦਗੀ ਦੀ ਰਫਤਾਰ ਇੱਕਦਮ ਰੁਕ ਜਾਵੇਗੀ ਅਤੇ ਲੋਕਾਂ ਨੂੰ ਤੇਲ ਖਰੀਦਣਾ ਹੀ ਪੈਣਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੇ ਪ੍ਰਧਾਨ ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਜਨਤਾ ਨਾਲ ਕੇਂਦਰ ਸਰਕਾਰ ਵਲੋਂ ਬਹੁਤ ਧੱਕਾ ਕੀਤਾ ਜਾ ਰਿਹਾ ਹੈ, ਜਦੋਂ ਚੋਣਾਂ ਸਿਰ 'ਤੇ ਸਨ ਅਤੇ ਕਈ ਦੇਸ਼ਾਂ ਦਰਮਿਆਨ ਜੰਗ ਵੀ ਪੂਰੇ ਜੋਬਨ 'ਤੇ ਸੀ, ਉਦੋਂ 'ਤੇ ਡੀਜ਼ਲ ਪੈਟਰੋਲ ਦੇ ਰੇਟ ਜਾਣ ਬੁੱਝ ਕੇ ਨਹੀਂ ਵਧਾਏ ਅਤੇ ਲੋਕਾਂ ਕੋਲੋਂ ਵੋਟ ਲੈਣ ਤੋਂ ਬਾਅਦ ਤੁਰੰਤ ਲੋਕਾਂ ਦੀ ਰੋਜ਼ਮਰਾ ਦੀ ਲੋੜ ਐੱਲ.ਪੀ.ਜੀ. ਗੈਸ, ਡੀਜਲ ਅਤੇ ਪੈਟਰੋਲ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਕੇਂਦਰ ਸਰਕਾਰ ਦੀ ਬਹੁਤ ਹੀ ਮਾੜੀ ਅਤੇ ਘਟੀਆ ਨੀਤੀ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਖੇਤੀਬਾੜੀ ਧੰਦੇ ਦੀ ਸਥਿਤੀ ਪਹਿਲਾਂ ਹੀ ਡਾਵਾਂਡੋਲ ਬਣੀ ਹੋਈ ਹੈ, ਕਿਉਂਕਿ ਪਹਿਲਾਂ ਝੋਨੇ ਦੀ ਫਸਲ 'ਤੇ ਹੜ•ਾਂ ਦੀ ਮਾਰ ਅਤੇ ਕਣਕ ਦੀ ਫ਼ਸਲ ਵੀ ਕੁਦਰਤੀ ਕਰੋਪੀ ਕਾਰਨ ਫ਼ਸਲਾਂ ਦਾ ਝਾੜ ਬਹੁਤ ਹੀ ਘੱਟ ਨਿਕਲਿਆ ਹੈ, ਜਿਸ ਕਾਰਨ ਪਹਿਲਾਂ ਹੀ ਕਿਸਾਨ ਬੁਰੀ ਤਰ੍ਹਾਂ ਆਰਥਿਕ ਤੌਰ ਤੇ ਝੰਬੇ ਹੋਏ ਹਨ | ਇਸ ਮੌਕੇ ਵੱਖ-ਵੱਖ ਆਗੂਆਂ ਅਤੇ ਆਮ ਲੋਕਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕੀ ਤੇਲ ਦੇ ਰੇਟਾਂ ਵਿਚ ਹੋਰ ਵਾਧਾ ਨਾ ਕੀਤਾ ਜਾਵੇ, ਕਿਉਂਕਿ ਜੇਕਰ ਆਮ ਬੰਦਾ ਖੁਸ਼ਹਾਲ ਹੋਵੇਗਾ ਤੇ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਨੂੰ ਨੈਸ਼ਨਲ ਪੱਧਰ 'ਤੇ ਸਕੂਲ ਟਾਪਰ ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਗੈਵੀ ਕਲੇਰ ਵਿਦਿਆਰਥੀਆਂ ਦੇ ਨਿਰੰਤਰ ਨਿਊਜ਼ੀਲੈਂਡ ਦੇ ਵੀਜ਼ੇ ਲਗਵਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸੁਪਨਾ...
Ad Position 24