02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਮਜੀਠਾ ਨਗਰ ਪੰਚਾਇਤ ਚੋਣਾਂ ’ਚ ਸਰਕਾਰ ਨੇ ਰੱਜ ਕੇ ਧੱਕੇਸ਼ਾਹੀ ਕੀਤੀ-ਸੱਚਰ

Ad Position 21
No active advertisement
ਅਜੀਤ ਡੈਸਕ 30-05-2026
ਅੰਮ੍ਰਿਤਸਰ, 29 ਮਈ (ਰੇਸ਼ਮ ਸਿੰਘ)- ਮਜੀਠਾ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਨੇ ਇਕ ਵਾਰ ਫਿਰ ਲੋਕਤੰਤਰ ਦਾ ਗਲਾ ਘੁੱਟਦਿਆਂ ਹੋਇਆਂ ਰੱਜ ਕੇ ਧੱਕੇਸ਼ਾਹੀ ਕੀਤੀ ਹੈ। ਇਹ ਦੋਸ਼ ਹਲਕਾ ਮਜੀਠਾ ਦੇ ਇੰਚਾਰਜ਼ ਤੇ ਸੀਨੀ: ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸਚਰ ਨੇ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਕੌਰ ਜੋ ਪਹਿਲਾਂ 105 ਵੋਟਾਂ ਨਾਲ ਜਿੱਤ ਚੁੱਕੇ ਸਨ ਤੇ 45 ਵੋਟਾਂ ਰੱਦ ਕਰਕੇ ਵੀ 60 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਪਰ ਬਾਅਦ ‘ਚ ਜਦੋਂ ਪਤਾ ਲੱਗਾ ਕਿ ਨਗਰ ਕੌਂਸਲ ਮਜੀਠਾ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਰਿਹਾ ਤਾਂ ਇਨ੍ਹਾਂ ਨੇ ਸਾਡੀ ਸੱਤ ਨੰਬਰ ਵਾਰਡ ਸ਼ਾਮ ਦੇ 6 ਵਜੇ ਤੱਕ ਜੋ ਜੇਤੂ ਸਰਟੀਫਿਕੇਟ ਨਹੀਂ ਸੀ ਤੇ ਉਸਨੂੰ ਹਰਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਸੱਤਾਧਾਰੀ ਧਿਰ ਦੀ ਹਾਰ ਹੈ ਕਿ ਇਕ ਜੇਤੂ ਉਮੀਦਵਾਰ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ। ਉਨ੍ਹਾਂ ਸੱਤਾਧਾਰੀ ਧਿਰ ਦੇ ਆਗੂ ਨੂੰ ਕਿਹਾ ਕਿ ਉਸਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਜਿਸ ਦਾ ਖਮਿਆਜਾ ਆਉਣ ਵਾਲੇ ਦਿਨਾਂ ਵਿਚ ਭੁਗਤਣ ਲਈ ਤਿਆਰ ਰਹਿਣਾ। ਉਨ੍ਹਾਂ ਐੱਸ.ਡੀ.ਐੱਮ. ਮਜੀਠਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਉਸਦੀ ਜਾਂਚ ਖੋਲੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਦੂਸਰੇ ਦਿਨ ਵੀ ਰਾਮ ਬਾਗ਼ ਵਿਖੇ ਅੰਗਿਆਰੀਆਂ ਤੋਂ ਉਠਦਾ ਰਿਹਾ ਧੂੰਆਂ ਸਵਾਹ ਨੂੰ ਫਰੋਲ ਕੇ ਦੁਕਾਨਦਾਰਾਂ ਵਲੋਂ ਕੱਢਿਆ ਗਿਆ... ਅਗਲੀ ਖ਼ਬਰ ਟ੍ਰੈਫਿਕ ਪੁਲਿਸ ਅਤੇ ਨਿਗਮ ਅਧਿਕਾਰੀਆਂ ਨਾਲ ਬੈਠਕ
Ad Position 24
No active advertisement