02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਦੂਸਰੇ ਦਿਨ ਵੀ ਰਾਮ ਬਾਗ਼ ਵਿਖੇ ਅੰਗਿਆਰੀਆਂ ਤੋਂ ਉਠਦਾ ਰਿਹਾ ਧੂੰਆਂ ਸਵਾਹ ਨੂੰ ਫਰੋਲ ਕੇ ਦੁਕਾਨਦਾਰਾਂ ਵਲੋਂ ਕੱਢਿਆ ਗਿਆ ਲੋਹੇ ਦਾ ਸਾਮਾਨ

Ad Position 21
No active advertisement
ਅਜੀਤ ਡੈਸਕ 30-05-2026
ਅੰਮ੍ਰਿਤਸਰ, 29 ਮਈ (ਹਰਮਿੰਦਰ ਸਿੰਘ)- ਵੀਰਵਾਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਰਾਮਬਾਗ਼ ਚੌਕ ਵਿਖੇ ਪੌੜੀਆਂ ਵਾਲੇ ਬਾਜ਼ਾਰ ਵਿਖੇ ਲੱਗੀ ਭਿਆਨਕ ਅੱਗ ਕੁਝ ਘੰਟਿਆਂ ਦੇ ਬਾਅਦ ਬੁੱਝ ਗਈ ਸੀ ਪਰ ਅੱਗ ‘ਚ ਸੜਣ ਵਾਲੀਆਂ ਦੁਕਾਨਾਂ ਦੇ ਮਾਲਕ ਗਹਿਰੇ ਸਦਮੇ ‘ਚ ਹਨ ਜਿਸ ‘ਚੋਂ ਨਿਕਲਣ ਲਈ ਉਨ੍ਹਾਂ ਕਾਫੀ ਸਮਾਂ ਲੱਗ ਸਕਦਾ ਹੈ ਭਾਵੇਂ ਕਿ ਮੇਅਰ ਸਮੇਤ ਕਈ ਸਿਆਸੀ ਪਾਰਟੀ ਦੇ ਆਗੂ ਦੁਕਾਨਦਾਰਾਂ ਦੇ ਹਮਦਰਦ ਬਣ ਕੇ ਉਨ੍ਹਾਂ ਨੂੰ ਧਰਵਾਸਾ ਦੇਣ ਲਈ ਪਹੁੰਚੇ ਹਨ ਪਰ ਦੇਖਣਾ ਹੈ ਹਮਦਰਦੀ ਦੀ ਇਹ ਮਲ੍ਹਮ ਪ੍ਰਭਾਵਿਤਾਂ ਦੇ ਜਖ਼ਮਾਂ ਨੂੰ ਸ਼ਾਂਤ ਕਰਨ ਲਈ ਕਿੰਨਾ ਕੰਮ ਕਰਦੀ ਹੈ। ਸਥਾਨਕ ਰਾਮ ਬਾਗ਼ ਚੌਕ ਵਿਖੇ ਇਕ ਛੋਟੀ ਜਿਹੀ ਅੰਗਿਆਰੀ ਤੋਂ ਭਿਆਨਕ ਰੂਪ ਅਖਤਿਆਰ ਕਰ ਗਈ ਅੱਗ ਨੇ ਤਿੰਨ ਦਰਜ਼ਨ ਦੇ ਕਰੀਬ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ ਅਤੇ ਕਰੋੜਾਂ ਦੇ ਸਾਮਾਨ ਨੂੰ ਰਾਖ ਬਣਾ ਦਿੱਤਾ। ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਬਰਬਾਦੀ ਨੂੰ ਬੇਬਸੀ ਨਾਲ ਦੇਖਦੇ ਰਹੇ। ਕਈ ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਿਆ। ਅੱਗ ਬੁਝਣ ਦੇ ਬਾਅਦ ਦੂਸਰੇ ਦਿਨ ਵੀ ਸੜੇ ਹੋਏ ਸਾਮਾਨ ਦੀਆਂ ਅੰਗਿਆਰੀਆਂ ‘ਚੋਂ ਧੂੰਆ ਉਠ ਰਿਹਾ ਸੀ ਅਤੇ ਦੁਕਾਨਦਾਰਾਂ ਵਲੋਂ ਲੱਖਾਂ ਰੁਪਏ ਦੇ ਲੋਹੇ ਦਾ ਸਾਮਾਨ ਜੋ ਸੜ ਕੇ ਕਬਾੜ ਬਣ ਗਿਆ ਸੀ ਉਸ ਨੂੰ ਕੱਢਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ’ਵਰਸਿਟੀ ਦੀਆਂ ਪ੍ਰੀਖਿਆਵਾਂ ’ਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮਜੀਠਾ ਨਗਰ ਪੰਚਾਇਤ ਚੋਣਾਂ ’ਚ ਸਰਕਾਰ ਨੇ ਰੱਜ ਕੇ ਧੱਕੇਸ਼ਾਹੀ ਕੀਤੀ-ਸੱਚਰ
Ad Position 24
No active advertisement