ਅੰਮ੍ਰਿਤਸਰ, 29 ਮਈ (ਰਾਜੇਸ਼ ਕੁਮਾਰ ਸ਼ਰਮਾ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਅਕਾਦਮਿਕ ਉੱਤਮਤਾ ਦੀ ਆਪਣੀ ਵਿਰਾਸਤ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ‘ਚ ਜ਼ਿਲ੍ਹੇ ਭਰ ਵਿਚੋਂ ਚੋਟੀ ਦੇ ਸਥਾਨ ਹਾਸਲ ਕੀਤੇ ਹਨ, ਜਿਸ ਨਾਲ ਸੰਸਥਾ ਦਾ ਮਾਣ ਵਧਿਆ ਹੈ। ਜਨਰੀਤ ਕੌਰ ਨੇ ਐਮ.ਐਸ.ਸੀ. ਫੈਸ਼ਨ ਡਿਜ਼ਾਈਨਿੰਗ (ਸਮੈਸਟਰ ਪਹਿਲਾ) ‘ਚ 9.55 ਸੀ. ਜੀ. ਪੀ. ਏ. ਲੈ ਕੇ ਜ਼ਿਲ੍ਹੇ ‘ਚ ਪਹਿਲਾ ਸਥਾਨ ਹਾਸਲ ਕੀਤਾ। ਐਮ. ਐਸ. ਸੀ. ਫੈਸ਼ਨ ਡਿਜ਼ਾਈਨਿੰਗ (ਸਮੈਸਟਰ ਤੀਜਾ) ਦੀ ਮਾਨਵੀ ਸ਼ਰਮਾ ਨੇ 9.55 ਸੀ. ਜੀ. ਪੀ. ਏ. ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਐਮ. ਏ. ਫਾਈਨ ਆਰਟਸ (ਸਮੈਸਟਰ ਪਹਿਲਾ) ਦੀ ਦਿਵਿਆ ਜੈਨ ਨੇ 9.00 ਸੀ. ਜੀ. ਪੀ. ਏ. ਪ੍ਰਾਪਤ ਕਰਕੇ ਸ਼ਲਾਘਾਯੋਗ ਸਫ਼ਲਤਾ ਹਾਸਲ ਕੀਤੀ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥਣਾ, ਫੈਕਲਟੀ ਦੀ ਸਖ਼ਤ ਮਿਹਨਤ ਅਤੇ ਸੰਸਥਾ ਦੇ ਅਕਾਦਮਿਕ ਉੱਤਮਤਾ ਪ੍ਰਤੀ ਸਮਰਪਣ ਦਾ ਪ੍ਰਮਾਣ ਹਨ।