07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਦਰਗਾਹ ਬਾਬਾ ਭੂਰੇ ਸ਼ਾਹ ਦਾ ਸਾਲਾਨਾ ਮੇਲਾ ਤੇ ਕੁਸ਼ਤੀ ਦੰਗਲ ਅੱਜ <br/>

Ad Position 21
No active advertisement
ਕਸਬਾ ਚੋਗਾਵਾਂ ਦੇ ਸਾਲਾਨਾ ਮੇਲੇ ਸੰਬੰਧੀ ਜਾਣਕਾਰੀ ਦੇਣ ਸਮੇਂ ਮੇਲਾ ਪ੍ਰਬੰਧਕ ਕਮੇਟੀ | ਤਸਵੀਰ : ਗੁਰਵਿੰਦਰ ਸਿੰਘ ਕਲਸੀ <br/> 03-06-2026
ਚੋਗਾਵਾਂ, 2 ਜੂਨ (ਗੁਰਵਿੰਦਰ ਸਿੰਘ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਦਰਗਾਹ ਬਾਬਾ ਭੂਰੇ ਸ਼ਾਹ ਕਸਬਾ ਚੋਗਾਵਾਂ ਦਾ ਸਾਲਾਨਾ ਮੇਲਾ ਤੇ ਕੁਸ਼ਤੀ ਦੰਗਲ ਸਮੂਹ ਪਿੰਡ ਵਾਸੀ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 3 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਧਾਨ ਸਵਰਨ ਲਾਲ, ਪ੍ਰਧਾਨ ਰਾਮ ਸਿੰਘ, ਪ੍ਰਧਾਨ ਧਰਮ ਸਿੰਘ, ਮੋਂਟੂ ਮੈਡੀਕਲ ਸਟੋਰ ਖਜ਼ਾਨਚੀ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ 3 ਜੂਨ ਨੂੰ ਸਵੇਰੇ ਦਰਗਾਹ 'ਤੇ ਚਾਦਰ ਚੜਾ ਕੇ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ | ਮੇਲੇ ਵਿਚ ਮੁੱਖ ਮਹਿਮਾਨ ਵਜੋਂ ਡੀ.ਐੱਸ.ਪੀ. ਕਪਿਲ ਕੌਸ਼ਲ ਸ਼ਿਰਕਤ ਕਰਨਗੇ | ਦੁਪਹਿਰ 1 ਵਜੇ ਪੰਜਾਬੀ ਗਾਇਕ ਕਨਵਰ ਗਰੇਵਾਲ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੇ | ਸ਼ਾਮ ਨੂੰ ਕੁਸ਼ਤੀ ਦੰਗਲ ਕਰਵਾਏ ਜਾਣਗੇ, ਜਿਸ ਵਿਚ ਨਾਮੀ ਪਹਿਲਵਾਨਾਂ ਦੇ ਫਸਵੇਂ ਮੁਕਾਬਲੇ ਹੋਣਗੇ | ਜੇਤੂ ਟੀਮਾਂ ਨੂੰ ਲੱਖਾਂ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਅਧਿਆਪਕਾਂ ਲਈ ਆਨਲਾਈਨ ਕੋਰਸ ਦੀ ਸ਼ੁਰੂਆਤ-ਡਾ. ਅਕਾਸ਼ਦੀਪ ਸਿੰਘ ਚੰਦੀ <br/> ਅਗਲੀ ਖ਼ਬਰ ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰਤੀ ਸੰਗਤਾਂ ਦੀ ਅਟੁੱਟ ਸ਼ਰਧਾ ਕੌਮੀ ਜਾਗਰੂਕਤਾ ਦੀ ਨਿਸ਼ਾਨੀ <br/>
Ad Position 24