ਜੇਠੂਵਾਲ, 2 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਸੋਹੀਆਂ ਖੁਰਦ 'ਚ 6 ਜੂਨ ਤੱਕ 'ਮਨੁੱਖੀ ਵਿਵਹਾਰ ਅਤੇ ਸਮਾਜਿਕ ਘਟਨਾਵਾਂ ਵਿਸ਼ਲੇਸ਼ਣ ਲਈ ਗੁਣਾਤਮਕ ਖੋਜ ਪਹੁੰਚ' ਵਿਸ਼ੇ 'ਤੇ ਅਧਿਆਪਕਾਂ ਲਈ 6 ਦਿਨਾਂ ਆਨਲਾਈਨ ਛੋਟੇ ਸਮੇਂ ਕੋਰਸ ਸ਼ੁਰੂਆਤ ਕੀਤਾ ਗਿਆ ਅਤੇ ਇਹ ਕੋਰਸ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਪ੍ਰਤਿਸ਼ਠਿਤ ਮਾਲਵੀਆ ਮਿਸ਼ਨ ਅਧਿਆਪਕ ਪ੍ਰਸ਼ਿਕਸ਼ਣ (ਐੱਮ.ਐੱਮ.ਟੀ.ਟੀ.ਪੀ.) ਅਧੀਨ ਕਰਵਾਇਆ ਜਾ ਰਿਹਾ ਹੈ | ਇਸ ਕੋਰਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਵਇਸ ਚੇਅਰਮੈਨ ਡਾਕਟਰ ਅਕਾਦਦੀਪ ਸਿੰਘ ਚੰਦੀ ਨੇ ਦਿੰਦਿਆ ਦੱਸਿਆ ਕਿ ਇਸ ਕੋਰਸ ਦਾ ਉਦੇਸ਼ ਫੈਕਲਟੀ ਮੈਂਬਰਾਂ, ਖੋਜਾਰਥੀਆਂ ਅਤੇ ਸਿੱਖਿਆਵਿਦਾਂ ਦੀਆਂ ਖੋਜ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਗੁਣਾਤਮਕ ਖੋਜ ਦੀਆਂ ਉੱਨਤ ਵਿਧੀਆਂ ਅਤੇ ਸਮਾਜਿਕ ਤੇ ਵਿਹਾਰਕ ਖੋਜ ਦੇ ਉਭਰਦੇ ਰੁਝਾਨਾਂ ਨਾਲ ਜਾਣੂ ਕਰਵਾਉਣਾ ਹੈ ਅਤੇ ਅਧਿਆਪਕਾਂ ਨੂੰ ਦੇਸ਼ ਦੇ ਸਿੱਖਿਆ, ਸਿੱਖਿਆਦਾਇਕ ਅਤੇ ਖੋਜਕਾਰ ਵਿਸ਼ੇਸ਼ ਗਿਆਨ ਲੈਕਚਰ ਅਤੇ ਸੰਵਾਦਾਤਮਕ ਸੈਸ਼ਨਾਂ ਵਿਚ ਭਾਰਤੀ ਪ੍ਰੌਧੋਗਿਕੀ ਸੰਸਥਾਨ ਖੜਗਪੁਰ, ਆਈ.ਆਈ.ਟੀ. ਜੰਮੂ, ਗਲਗੋਟਿਆਸ ਯੂਨੀਵਰਸਿਟੀ ਅਤੇ ਅਟਲ ਬਿਹਾਰੀ ਵਾਜਪੇਈ ਭਾਰਤੀ ਸੂਚਨਾ ਪ੍ਰੌਧੋਗਿਕੀ ਅਤੇ ਪ੍ਰਬੰਧਨ ਸੰਸਥਾਨ ਸਮੇਤ ਹੋਰ ਸੰਸਥਾਵਾਂ ਦੇ ਨੁਮਾਇੰਦੇ ਗਿਆਨ ਸਾਂਝਾ ਕਰਨਗੇ | ਇਸ ਆਨਲਾਈਨ ਕੋਰਸ ਦਾ ਉਦਘਾਟਨ ਸੈਸ਼ਨ ਨੂੰ ਡਾ. ਮਨੀਸ਼ ਭਾਰਦਵਾਜ, ਪ੍ਰੋਫੈਸਰ, ਏ.ਬੀ. ਵੀ.ਓ.ਆਈ.ਆਈ.ਆਈ.ਟੀ.ਐੱਮ. ਅਤੇ ਐੱਮ.ਐੱਮ.ਟੀ.ਟੀ.ਪੀ. ਕੋਆਰਡੀਨੇਟਰ ਨੇ ਸੰਬੋਧਨ ਕਰਕੇ ਕੀਤਾ | ਸਵਾਗਤੀ ਭਾਸ਼ਣ ਕੋਆਰਡੀਨੇਟਰ ਡਾ. ਸੁਮਨ ਨਈਅਰ ਵਲੋਂ ਪੇਸ਼ ਕੀਤਾ ਗਿਆ ਤੇ ਧੰਨਵਾਦ ਡਾ. ਅਰਵਿੰਦ ਦੇਵਾਂਗਨ, ਡੀਨ (ਖੋਜ), ਗਲੋਬਲ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਕੀਤਾ ਗਿਆ | ਪ੍ਰੋਗਰਾਮ ਦੇ ਪਹਿਲੇ ਤਕਨੀਕੀ ਸੈਸ਼ਨ ਦਾ ਸੰਚਾਲਨ ਡਾ. ਅਮਿਤ ਕੁਮਾਰ, ਪ੍ਰੋਫੈਸਰ, ਗਲਗੋਟਿਆਸ ਯੂਨੀਵਰਸਿਟੀ ਵਲੋਂ ਕੀਤਾ ਗਿਆ | ਇੰਸਟੀਚਿਊਟ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਨੇ ਕਿਹਾ ਕਿ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਖੋਜ ਉਤਕਿ੍ਸ਼ਟਤਾ, ਅਕਾਦਮਿਕ ਨਵੀਨਤਾਅਤੇ ਫੈਕਲਟੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ ਅਤੇ ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੀਆਂ ਰਾਸ਼ਟਰੀ ਪਹਿਲਕਦਮੀਆਂ ਦੇ ਸਹਿਯੋਗ ਨਾਲ ਅਜਿਹੇ ਉੱਚ-ਪੱਧਰੀ ਸਮਰੱਥਾ ਵਿਕਾਸ ਦਾ ਆਯੋਜਨ ਲਗਾਤਾਰ ਕਰਦਾ ਰਹੇਗਾ |