22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬੀ. ਐੱਸ. ਗਿੱਲ ਗ੍ਰਾਮੀਣ ਗੈਸ ਏਜੰਸੀ ਅਵਾਣ ਤੇ ਰਸੋਈ ਗੈਸ ਪ੍ਰਾਪਤ ਲਈ ਖਪਤਕਾਰਾਂ 'ਚ ਹਾਹਾਕਾਰ <br/>

Ad Position 21
No active advertisement
ਬੀ. ਐੱਸ. ਗਿੱਲ ਗ੍ਰਾਮੀਣ ਗੈਸ ਏਜੰਸੀ ਅਵਾਣ ਬਾਹਰ ਰਸੋਈ ਗੈਸ ਸਿਲੰਡਰ ਪ੍ਰਾਪਤੀ ਲਈ ਲੱਗੀਆਂ ਲੰਮੀਆਂ ਲਾਇਨਾਂ | ਤਸਵੀਰ : ਬਲਵਿੰਦਰ ਸਿੰਘ ਸੰਧੂ <br/> 05-06-2026
ਗੱਗੋਮਾਹਲ, 4 ਜੂਨ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਖੇਤਰ ਵਿਚ ਰਸੋਈ ਗੈਸ ਦੀ ਨਿਰੰਤਰ ਸਪਲਾਈ ਨਾ ਮਿਲਣ ਕਾਰਨ ਖਪਤਕਾਰਾਂ ਵਿਚ ਹਾਹਾਕਾਰ ਮਚੀ ਹੋਈ ਹੈ ਕਿ ਉਹ ਸਿਲੰਡਰ ਦੀ ਪ੍ਰਾਪਤੀ ਲਈ ਗੈਸ ਏਜੰਸੀ ਦੇ ਕਈ ਕਈ ਚੱਕਰ ਮਾਰਨ ਪਿਛੋਂ ਵੀ ਖਾਲੀ ਸਿਲੰਡਰਾਂ ਨਾਲ ਗੈਸ ਏਜੰਸੀ ਤੋਂ ਸਮੇਂ ਦੀਆਂ ਸਰਕਾਰਾਂ ਤੇ ਏਜੰਸੀ ਪ੍ਰਬੰਧਕਾਂ ਨੂੰ ਕੋਸਦੇ ਘਰੀਂ ਮੁੜਦੇ ਹਨ | ਅਮਰੀਕਾ-ਇਰਾਨ-ਇਜਰਾਇਲ ਵਿਚਕਾਰ ਜੰਗ ਛਿੜਣ ਪਿੱਛੋਂ ਰਸੋਈ ਗੈਸ ਦੀ ਸਪਲਾਈ ਪੈਟਰੋਲ ਤੇ ਡੀਜ਼ਲ ਵਾਂਗ ਪ੍ਰਭਾਵਿਤ ਹੋਈ, ਜਿਸ ਪਿੱਛੋਂ ਕੇਂਦਰੀ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਵਾਰ-ਵਾਰ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਦੇਸ਼ ਵਿਚ ਰਸੋਈ ਗ਼ੈਸ, ਡੀਜ਼ਲ, ਪੈਟਰੋਲ ਦੀ ਕੋਈ ਕਮੀ ਨਹੀਂ ਪਰ ਇਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਤੇ ਸਪਲਾਈ ਕੰਪਨੀਆਂ ਵਲੋਂ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ 45 ਦਿਨ ਪਿੱਛੋਂ ਦਿਹਾਤੀ ਖੇਤਰਾਂ ਤੇ 25 ਦਿਨ ਪਿੱਛੋਂ ਸ਼ਹਿਰੀ ਖੇਤਰਾਂ ਵਿਚ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ, ਜਿਸ ਪਿੱਛੋਂ ਰਸੋਈ ਗੈਸ ਦੀ ਪ੍ਰਾਪਤੀ ਲਈ ਗੈਸ ਏਜੰਸੀਆਂ ਬਾਹਰ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋਈਆਂ | ਖਪਤਕਾਰਾਂ ਨੇ ਦੱਸਿਆ ਕਿ 45 ਦਿਨ ਪਿੱਛੋਂ ਰਸੋਈ ਗੈਸ ਸਿਲੰਡਰ ਦੀ ਬੁਕਿੰਗ ਕਰਨ 'ਤੇ ਕਈ-ਕਈ ਦਿਨ ਲੱਗ ਜਾਂਦੇ ਹਨ | ਕਈ ਵਾਰੀ ਸਿਲੰਡਰ 60 ਦਿਨਾਂ ਪਿੱਛੋਂ ਵੀ ਪ੍ਰਾਪਤ ਨਹੀਂ ਹੁੰਦਾ ਜਿਸ ਕਰਕੇ ਲੋਕ ਮਹਿੰਗੇ ਮੁੱਲ ਰਸੋਈ ਗੈਸ ਲੈਣ ਲਈ ਮਜਬੂਰ ਹੁੰਦੇ ਹਨ | ਜਦੋਂ ਇਸ ਸਬੰਧੀ ਏਜੰਸੀ ਮਾਲਕ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰ ਵਿਚ ਸਾਡੀ ਇਕਲੌਤੀ ਗੈਸ ਏਜੰਸੀ ਹੈ ਜਿੱਥੇ 10 ਹਜ਼ਾਰ ਤੋਂ ਵੱਧ ਗੈਸ ਕੁਨੈਕਸ਼ਨ ਹਨ ਸਾਨੂੰ ਪਿਛਲੇ ਮਹੀਨੇ ਵਿਚ ਕਰੀਬ 2400 ਸਿਲੰਡਰ ਰਸੋਈ ਗੈਸ ਹੀ ਪ੍ਰਾਪਤ ਹੋਈ ਹੈ ਜਦੋਂ ਕਿ 45 ਦਿਨ ਵਿਚ ਗੈਸ ਏਜੰਸੀ ਨੂੰ 10 ਹਜ਼ਾਰ ਸਿਲੰਡਰ ਤੋਂ ਵੱਧ ਦੀ ਲੋੜ ਹੁੰਦੀ ਹੈ | ਇਸ ਕਰਕੇ ਗਾਹਕਾਂ ਨੂੰ ਰਸੋਈ ਗੈਸ ਦੇ ਸਿਲੰਡਰਾਂ ਦੀ ਸਪਲਾਈ ਨਹੀਂ ਹੁੰਦੀ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਦਿਨ ਵਾਸਤੇ ਸਾਡੇ ਲੋਕ 1000 ਤੋਂ ਵੱਧ ਰਸੋਈ ਗੈਸ ਸਿਲੰਡਰਾਂ ਦੀ ਬੁਕਿੰਗ ਹੈ ਪਰ ਕੰਪਨੀ ਵਲੋਂ ਸਾਨੂੰ ਸਿਰਫ 332 ਸਿਲੰਡਰ ਹੀ ਭੇਜੇ ਗਏ ਹਨ | ਇਸ ਕਾਰਨ ਸਾਰੇ ਗਾਹਕਾਂ ਨੂੰ ਸਪਲਾਈ ਨਹੀਂ ਦਿੱਤੀ ਜਾ ਸਕਦੀ | ਇਸ ਸਬੰਧੀ ਜਦੋਂ ਏਰੀਆ ਮੈਨੇਜਰ ਨਾਲ ਉਨ੍ਹਾਂ ਦੇ ਫ਼ੋਨ ਨੰਬਰ 9417217943 'ਤੇ ਰਾਬਤਾ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਰਸੀਵ ਨਹੀਂ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਆਟੋ ਸਵਾਰ ਗੰਭੀਰ ਜ਼ਖ਼ਮੀ, ਸਕਾਰਪੀਓ ਚਾਲਕ ਫ਼ਰਾਰ ਅਗਲੀ ਖ਼ਬਰ ਨੰਬਰਦਾਰਾ ਯੂਨੀਅਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮੀਟਿੰਗ <br/>
Ad Position 24