05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗਲੀਆਂ ਨਾਲੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ <br/>

Ad Position 21
No active advertisement
ਗਲੀਆਂ ਵਿੱਚ ਖੜ੍ਹੇ ਗੰਦੇ ਬਦਬੂਦਾਰ ਪਾਣੀ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਹਰਦੀਪ ਸਿੰਘ ਖੀਵਾ <br/> ਪਿੰਡ ਝੰਜੋਟੀ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਦੇ ਹੋਏ ਹਲਕਾ ਇੰਚਾਰਜ ਮੈਡਮ ਸੋਨੀਆਂ ਮਾਨ ਨਾਲ ਪਿੰਡ ਦੇ ਨੌਜਵਾਨ ਆਗੂ ਜੋਬਨ ਝੰਜੋਟੀ ਤੇ ਹੋਰ | <br/> 10-06-2026
ਰਾਜਾਸਾਂਸੀ, 9 ਜੂਨ (ਹਰਦੀਪ ਸਿੰਘ ਖੀਵਾ)-ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਆਪਣੇ ਵਲੋਂ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਹੋਣ, ਉਹ ਵੀ ਚਾਰ ਸਾਲ ਵਿਚ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਜਿਹਾ ਕਰ ਕੇ ਇਤਿਹਾਸ ਰਚ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਨੇ ਪਿੰਡ ਝੰਜੋਟੀ ਵਾਸੀਆਂ ਦੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਸੁਣਨ ਉਪਰੰਤ ਗੱਲਬਾਤ ਕਰਦਿਆਂ ਕੀਤਾ | ਵਰਨਣਯੋਗ ਕਿ ਪਿੰਡ ਝੰਜੋਟੀ ਵਿਖੇ ਗਲੀਆਂ ਨਾਲੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਜਿੱਥੇ ਗਲੀਆਂ ਵਿਚ ਗੰਦੇ ਬਦਬੂਦਾਰ ਪਾਣੀ ਤੋਂ ਲੋਕ ਡਾਹਢੇ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਪਿੰਡ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੌਜਵਾਨ ਆਗੂ ਜੋਬਨ ਝੰਜੋਟੀ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਇਸ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਵਲੋਂ ਪਿੰਡ ਝੰਜੋਟੀ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ, ਜਿੱਥੇ ਕਿ ਪਿੰਡ ਦੇ ਨੌਜਵਾਨ ਆਗੂ ਜੋਬਨ ਝੰਜੋਟੀ ਵਲੋਂ ਮੈਡਮ ਸੋਨੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਕਰੀਬ ਅੱਧੇ ਪਿੰਡ ਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਗਲੀਆਂ ਵਿਚ ਗੰਦਾ ਬਦਬੂਦਾਰ ਪਾਣੀ ਖੜ੍ਹਾ ਹੋਣ ਕਾਰਨ ਡੇਂਗੂ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਖ਼ਤਰਾ ਬਣਿਆ ਹੋਇਆ ਹੈ ਉੱਥੇ ਲੋਕਾਂ ਦਾ ਗਲੀਆਂ ਵਿਚੋਂ ਲੰਘਣਾ ਬਹੁਤ ਮੁਸ਼ਕਲ ਹੋਇਆ ਹੈ | ਜੋਬਨ ਝੰਜੋਟੀ ਨੇ ਕਿਹਾ ਸਕੂਲ ਵਾਲੀ ਬਾਹੀ ਦੇ ਘਰਾਂ ਦਾ ਪਾਣੀ ਕਿਸੇ ਕਿਸਾਨ ਦੀ ਜ਼ਮੀਨ ਵਿੱਚ ਜਾਂਦਾ ਸੀ ਤੇ ਫਸਲ ਖਰਾਬ ਹੁੰਦੀ ਸੀ, ਜਿਸ ਕਾਰਨ ਕਿਸਾਨ ਵਲੋਂ ਨਿਕਾਸੀ ਪਾਣੀ ਜ਼ਮੀਨ ਵਿਚ ਪੈਣ ਤੋਂ ਡੱਕਾ ਲਾ ਦਿੱਤਾ ਗਿਆ ਤੇ ਇਹ ਪਾਣੀ ਜਿੱਥੇ ਗਲੀਆਂ ਵਿਚ ਖੜ੍ਹਾ ਹੈ ਉੱਥੇ ਬਾਕੀ ਕੁਝ ਪਾਣੀ ਸਰਕਾਰੀ ਮਿਡਲ ਤੇ ਐਲੀਮੈਂਟਰੀ ਸਕੂਲ ਦੇ ਖੁੱਲ੍ਹੇ ਮੈਦਾਨ ਵਿਚ ਛੱਪੜ ਦਾ ਰੂਪ ਧਾਰਨ ਕਰ ਗਿਆ | ਇਸ ਦੌਰਾਨ ਮੈਡਮ ਸੋਨੀਆ ਮਾਨ ਵਲੋਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਵਿਚ ਹੀ ਕੁਝ ਜ਼ਮੀਨ ਖਰੀਦ ਕੇ ਛੱਪੜ ਤਿਆਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ | ਇਸ ਮੌਕੇ ਹਲਕਾ ਕੋਆਰਡੀਨੇਟਰ ਸੁਖਦੀਪ ਸਿੰਘ ਛੀਨਾ, ਬਲਾਕ ਕੋਆਰਡੀਨੇਟਰ ਰਾਜਬੀਰ ਸਿੰਘ ਤੋਲਾਨੰਗਲ ਤੋਂ ਇਲਾਵਾ ਗੁਰਦੇਵ ਸਿੰਘ ਜੋਬਨ, ਕੁਲਵਿੰਦਰ ਕੌਰ, ਸੁਖਦੇਵ ਸਿੰਘ, ਗੁਰਚਰਨ ਸਿੰਘ, ਗੁਰਬਚਨ ਸਿੰਘ, ਸੁਖਰਾਜ ਸਿੰਘ, ਸੁਖਜੀਤ ਸਿੰਘ, ਸੁਰਜੀਤ ਸਿੰਘ, ਪਾਲ ਸਿੰਘ, ਜਾਵਰ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਸ਼ੇਰ-ਏ-ਪੰਜਾਬ ਢਾਬਾ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪਿੰਡ ਡੱਗ ਤੂਤ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ <br/>
Ad Position 24