23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਹੂਲਤਾਂ, ਵਿਕਾਸ ਤੇ ਰੁਜ਼ਗਾਰ ਦੀ ਰਾਜਨੀਤੀ ਕਰਕੇ ਅਗਾਮੀ ਚੋਣਾਂ 'ਚ ਮਾਨ ਸਰਕਾਰ ਮੁੜ ਸੱਤਾ 'ਚ ਆ ਰਹੀ ਹੈ-ਸਹੋਤਾ <br/>

Ad Position 21
No active advertisement
ਬਾਬਾ ਬਕਾਲਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਸਹੋਤਾ ਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 11-06-2026
ਬਾਬਾ ਬਕਾਲਾ ਸਾਹਿਬ, 10 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਵਿਚ ਸੂਬਾ ਮਾਨ ਸਰਕਾਰ ਨੇ ਮੁਫ਼ਤ 600 ਯੂਨਿਟ ਬਿਜਲੀ ਤੋਂ ਲਿਆਵਾ 10 ਲੱਖ ਮੁਫ਼ਤ ਸਿਹਤ ਬੀਮਾ, ਮੁਫ਼ਤ ਇਲਾਜ ਲਈ ਆਮ ਆਦਮੀ ਕਲੀਨਿਕ, ਮੇਰੀ ਰਸੋਈ ਤਹਿਤ 40 ਲੱਖ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਦੀ ਮੁਫ਼ਤ ਕਿੱਟ, ਹਰੇਕ ਆਮ ਸ਼੍ਰੇਣੀ ਦੀ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਤੇ ਦਲਿਤ ਸ਼੍ਰੇਣੀ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਆਦਿ ਅਨੇਕਾਂ ਸਹੂਲਤਾਂ ਮੁਹੱਈਆ ਕਰਵਾ ਕੇ ਸਹੂਲਤਾਂ ਦੀ ਰਾਜਨੀਤੀ ਕੀਤੀ ਹੈ ਅਤੇ ਇਸ ਸਹੂਲਤਾਂ ਸਮੇਤ ਵਿਕਾਸ ਅਤੇ ਰੁਜ਼ਗਾਰ ਦੀ ਰਾਜਨੀਤੀ ਤੇ ਆਗਾਮੀ ਵਿਧਾਨ ਸਭਾ 'ਚ ਵੋਟਰਾਂ ਦਾ ਫਤਵਾ ਹਾਸਿਲ ਕਰਕੇ ਮਾਨ ਸਰਕਾਰ ਮੁੜ ਸੱਤਾ 'ਚ ਆਏਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸੀਨੀ: ਆਪ ਆਗੂ ਸ: ਰਾਜਿੰਦਰ ਸਿੰਘ ਸਹੋਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ ਨੇ ਸਹੂਲਤਾਂ ਦੇ ਨਾਂਅ ਤੇ ਬਿਜਲੀ ਖਪਤਕਾਰਾਂ ਨਾਲ ਕਥਿਤ ਤੌਰ 'ਤੇ ਧੋਖਾ ਕੀਤਾ ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਰੇਕ ਵਰਗ ਲਈ ਬਿਨਾਂ ਸ਼ਰਤ 600 ਯੂਨਿਟ ਮੁਫ਼ਤ ਬਿਜਲੀ ਖਪਤਕਾਰਾਂ ਨੂੰ ਸਹੂਲਤ ਦੇਣ ਦੇ ਨਾਲ ਗੋਇੰਦਵਾਲ ਵਿਖੇ 1100 ਕਰੋੜ ਦੀ ਲਾਗਤ ਨਾਲ ਨਿੱਜੀ ਪਲਾਂਟ ਖਰੀਦ ਕਰਕੇ ਸਰਕਾਰ ਵਲੋਂ ਲੋਕ ਅਰਪਿਤ ਕੀਤਾ ਗਿਆ ਅਤੇ ਸਾਬਕਾ ਸਰਕਾਰਾਂ ਵਲੋਂ ਕਥਿਤ ਲੁੱਟ ਖਸੁੱਟ ਦੀ ਆੜ੍ਹ 'ਚ ਝਾਰਖੰਡ ਵਿਖੇ ਬੰਦ ਕੀਤੀ ਹੋਈ ਕੋਲੇ ਦੀ ਖਾਣ ਨੂੰ ਬਹਾਲ ਕਰਕੇ ਪੰਜਾਬ ਦੇ ਸਰਮਾਏ ਦੀ ਲੁੱਟ ਖਸੁੱਟ ਖਿੜਕੀ ਬੰਦ ਕਰਕੇ ਬਚਾਏ ਗਏ ਸਰਮਾਏ ਦੇ ਖਰਚੇ ਨਾਲ ਬਿਜਲੀ ਸੁਧਾਰਾਂ 'ਚ ਕ੍ਰਾਂਤੀ ਲਿਆਂਦੀ ਗਈ ਹੈ | ਇਸ ਮੌਕੇ ਸੰਦੀਪ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ, ਸੂਬੇਦਾਰ ਮਲਕੀਤ ਸਿੰਘ, ਗੁਰਪ੍ਰਤਾਪ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਲਬੀਰ ਸਿੰਘ ਵਡਾਲਾ ਨੂੰ ਸਾਬਕਾ ਵਿਧਾਇਕ ਭਲਾਈਪੁਰ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਪੰਜਾਬ ਨੂੰ ਵੈਲੀ ਲੀਡਰ ਨਹੀਂ ਪੰਜਾਬ ਦਾ ਭਲਾ ਸੋਚਣ ਵਾਲੇ ਨੁਮਾਇੰਦਿਆਂ ਦੀ ਲੋੜ ਹੈ-ਦਲਜੀਤ ਸਿੰਘ ਮਿਆਦੀਆਂ <br/>
Ad Position 24