23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਦਲਬੀਰ ਸਿੰਘ ਵਡਾਲਾ ਨੂੰ ਸਾਬਕਾ ਵਿਧਾਇਕ ਭਲਾਈਪੁਰ ਨੇ ਕੀਤਾ ਸਨਮਾਨਿਤ <br/>

Ad Position 21
No active advertisement
ਸਰਪੰਚ ਦਲਬੀਰ ਸਿੰਘ ਵਡਾਲਾ ਨੂੰ ਕਾਂਗਰਸ ਐੱਸ. ਸੀ. ਵਿੰਗ ਦੇ ਬਲਾਕ ਰਈਆ ਦੇ ਪ੍ਰਧਾਨ ਨਿਯੁਕਤ ਹੋਣ 'ਤੇ ਸਨਮਾਨਿਤ ਕਰਦਿਆਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਨਾਲ ਸਰਪੰਚ ਦਲਜੀਤ ਸਿੰਘ ਭੱਪੀ ਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 11-06-2026
ਬਾਬਾ ਬਕਾਲਾ ਸਾਹਿਬ, 10 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐੱਸ. ਸੀ. ਵਿੰਗ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ, ਸਰਪੰਚ ਦਲਬੀਰ ਸਿੰਘ ਵਡਾਲਾ ਨੂੰ ਬਲਾਕ ਰਈਆ ਤੋਂ ਐੱਸ. ਸੀ. ਵਿੰਗ) ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਦਲਬੀਰ ਸਿੰਘ ਵਡਾਲਾ ਨੂੰ ਸਿਰੋਪਾਓ ਦੇਕੇ ਸਨਾਨਿਤ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਹਰੇਕ ਵਰਗ ਦਾ ਮਾਣ-ਸਨਮਾਨ ਕੀਤਾ ਜਾਂਦਾ ਹੈ | ਸੰਤੋਖ ਸਿੰਘ ਭਲਾਈਪੁਰ ਨੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਮੇਤ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਸਰਪੰਚ ਦਲਬੀਰ ਸਿੰਘ ਵਡਾਲਾ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਨਿਯੁਕਤੀ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਹੋਰ ਵੀ ਮਜ਼ਬੂਤ ਹੋਵੇਗੀ | ਇਸ ਮੌਕੇ ਸਰਪੰਚ ਦਲਜੀਤ ਸਿੰਘ ਭੱਪੀ ਮੈਂਬਰ ਬਲਾਕ ਸੰਮਤੀ, ਸਰਪੰਚ ਇਕਬਾਲ ਸਿੰਘ ਬੱਲ ਮੈਂਬਰ ਬਲਾਕ ਸੰੰਮਤੀ, ਹਰਿੰਦਰ ਸਿੰਘ ਮੱਲ੍ਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮੰਗਲ ਸਿੰਘ ਸਾ: ਮੈਂਬਰ, ਗੁਰਮੇਜ ਸਿੰਘ, ਅਰਸ਼ਦੀਪ ਸਿੰਘ, ਬਲਦੇਵ ਸਿੰਘ, ਕਰਮਜੀਤ ਸਿੰਘ, ਤਰਸੇਮ ਸਿੰਘ ਥਾਣੇਦਾਰ, ਗੁਰਮੀਤ ਸਿੰਘ ਨੰਬਰਦਾਰ, ਹਰਿੰਦਰਜੀਤ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਸੇਖੋਂ, ਨੰਬਰਦਾਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਡੀਪੂ ਹੋਲਡਰ, ਕੁਲਦੀਪ ਸਿੰਘ ਟਰੱਕਾਂ ਵਾਲੇ, ਪਲਵਿੰਦਰ ਸਿੰਘ ਰਿੰਕੂ ਮਾਸਟਰ, ਗੁਰਮੇਜ ਸਿੰਘ ਸ਼ਾਹ ਝੰਗੀ ਵਾਲੇ, ਦਲਬੀਰ ਸਿੰਘ ਖੰਗੀ ਵਾਲੇ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਸਰਪੰਚ ਪ੍ਰਭਦੀਪ ਸਿੰਘ ਜਮਾਲਪੁਰ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਚੈਂਚਲ ਸਿੰਘ ਭੁੱਲਰ ਗਗਨ ਪੈਲੇਸ, ਹੈਪੀ ਟੌਂਗ ਸਾ: ਸਰਪੰਚ, ਜਗਦੀਪ ਸਿੰਘ ਮਾਨ ਪੀ.ਏ. ਪ੍ਰੀਤਮ ਸਿੰਘ ਠੱਠੀਆਂ, ਕੁਲਵੰਤ ਸਿੰਘ ਠੱਠੀਆਂ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਟੌਂਗ ਤੇ ਸਾਬਕਾ ਵਿਧਾਇਕ ਭਲਾਈਪੁਰ ਦਰਮਿਆਨ ਸ਼ਬਦੀ ਜੰਗ ਹੋਈ ਤੇਜ਼ <br/> ਅਗਲੀ ਖ਼ਬਰ ਸਹੂਲਤਾਂ, ਵਿਕਾਸ ਤੇ ਰੁਜ਼ਗਾਰ ਦੀ ਰਾਜਨੀਤੀ ਕਰਕੇ ਅਗਾਮੀ ਚੋਣਾਂ 'ਚ ਮਾਨ ਸਰਕਾਰ ਮੁੜ ਸੱਤਾ 'ਚ ਆ ਰਹੀ ਹੈ-ਸਹੋਤਾ <br/...
Ad Position 24