12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾਅ ਨਹੀਂ ਸਕੇਗੀ-ਸਰਪੰਚ ਇਕਬਾਲ ਸਿੰਘ ਬੱਲ <br/>

Ad Position 21
No active advertisement
ਅਜੀਤ ਡੈਸਕ 12-06-2026
ਬਾਬਾ ਬਕਾਲਾ ਸਾਹਿਬ, 11 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਪੰਜਾਬ ਦੇ ਸੂਬਾਈ ਆਗੂ ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾਅ ਨਹੀਂ ਸਕੇਗੀ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਾਵਰਕਾਮ ਦੇ ਸਬ ਆਫਿਸ ਪਟਿਆਲਾ ਵਿਖੇ ਲਾਈਨਮੈਨਾਂ ਵਲੋਂ ਆਪਣੀ ਪੜ੍ਹਾਈ ਅਤੇ ਨੌਕਰੀਆਂ ਲੈਣ ਲਈ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਰਕਾਰ ਪਾਸੋਂ ਰੁਜ਼ਗਾਰ ਨਾ ਮਿਲਣ 'ਤੇ ਇਨ੍ਹਾਂ ਲਾਈਨਮੈਨਾਂ ਵਲੋਂ ਰੁਜ਼ਗਾਰ ਮੰਗਣ 'ਤੇ ਸਰਕਾਰ ਵਲੋਂ ਉਨ੍ਹਾਂ 'ਤੇ ਬੇਤਹਾਸ਼ਾ ਲਾਠੀਚਾਰਜ ਕੀਤਾ ਗਿਆ, ਜਿਸ ਦਾ ਕਿ ਅਸੀਂ ਕਰਮਚਾਰੀ ਦਲ ਪੰਜਾਬ ਵਲੋਂ ਪੁਰਜ਼ੋਰ ਨਿੰਦਾ ਕਰਦੇ ਹਾਂ | ਸਰਪੰਚ ਇਕਬਾਲ ਸਿੰਘ ਬੱਲ ਨੇ ਕਿਹਾ ਕਿ ਇਸ ਵੇਲੇ ਬਿਜਲੀ ਬੋਰਡ ਅੰਦਰ 7200 ਬਿਜਲੀ ਦੇ ਲਾਈਨਮੈਨਾਂ ਦੀ ਮਨਜ਼ੂਰੀ ਹੈ, ਜਦ ਕਿ ਬਿਜਲੀ ਬੋਰਡ ਵਿਚ ਕੰਮ ਕਰਨ ਲਈ 28000 ਲਾਈਨਮੈਨਾਂ ਦੀ ਮਨਜ਼ੂਰੀ ਹੈ | ਨੌਜਵਾਨ ਆਈ.ਟੀ.ਆਈ. ਵਿਚ ਲਾਈਨਮੈਨ ਦਾ ਕੋਰਸ ਕਰਕੇ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਰੁਜ਼ਗਾਰ ਨਾ ਮਿਲਣ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਕ ਹੋਰ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ, ਜਿਸ ਵਿਚ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਾ ਦਿੱਤੀ ਹੈ, ਇਕ ਸ਼ਰੇਆਮ ਲੋਕਤੰਤਰ ਦਾ ਘਾਣ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾਈ ਜਨਰਲ ਸਕੱਤਰ ਜਥੇ. ਹਰਦੇਵ ਸਿੰਘ ਨਾਗੋਕੇ, ਗੁਰਬਚਨ ਸਿੰਘ ਬਾਠ, ਤੇਜਿੰਦਰ ਸਿੰਘ ਸੇਖੋਂ, ਗੁਰਭੇਜ ਸਿੰਘ ਵਡਾਲਾ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈ. ਲੋਪੋਕੇ ਵਿਖੇ ਰੁਜ਼ਗਾਰ ਮੇਲਾ ਲਗਾ ਕੇ ਸਿੱਖਿਆਰਥੀਆਂ ਨੂੰ ਵੰਡੇ ਨਿਯੁਕਤੀ ਪੱਤਰ <br/> ਅਗਲੀ ਖ਼ਬਰ ਵਿਭਾਗ ਵਲੋਂ ਦਰਿਆ ਰਾਵੀ ਅੰਦਰ ਬਣੇ ਸੱਪਰਾਂ ਦੀ ਮੁਰੰਮਤ ਹੁਣ ਤੱਕ ਵੀ ਨਾ ਹੋਣ ਕਾਰਨ ਖੇਤਰ ਦੇ ਲੋਕਾਂ 'ਚ ਡਰ ਦਾ ਮਾਹੌਲ...
Ad Position 24