12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਭਾਗ ਵਲੋਂ ਦਰਿਆ ਰਾਵੀ ਅੰਦਰ ਬਣੇ ਸੱਪਰਾਂ ਦੀ ਮੁਰੰਮਤ ਹੁਣ ਤੱਕ ਵੀ ਨਾ ਹੋਣ ਕਾਰਨ ਖੇਤਰ ਦੇ ਲੋਕਾਂ 'ਚ ਡਰ ਦਾ ਮਾਹੌਲ <br/>

Ad Position 21
No active advertisement
ਦਰਿਆ ਰਾਵੀ ਕੰਢੇ ਵਸਦੇ ਪਿੰਡ ਚਾੜਪੁਰ, ਬੱਲਲਭੇ ਦਰਿਆ ਦੇ ਲੋਕ ਆਪਣਾ ਡਰ ਪੱਤਰਕਾਰਾਂ ਨਾਲ ਸਾਂਝਾ ਕਰਦੇ ਹੋਏ ਤੇ ਪੱਤਰਕਾਰਾਂ ਨੂੰ ਪਿਛਲੇ ਹੜ੍ਹ ਦੌਰਾਨ ਬਰਬਾਦ ਹੋਏ ਸੱਪਰ ਦਿਖਾਉਂਦੇ ਹੋਏ | ਤਸਵੀਰ : ਬਲਵਿੰਦਰ ਸਿੰਘ ਸੰਧੂ<br/> 12-06-2026

ਗੱਗੋਮਾਹਲ/ਅਜਨਾਲਾ, 11 ਜੂਨ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਪਿੱਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਡੈਮਾਂ ਵਿਚ ਕਈ ਫੁੱਟ ਜ਼ਿਆਦਾ ਪਾਣੀ ਆਉਣ ਦੀ ਚੇਤਾਵਨੀ ਪਿੱਛੋਂ ਸਰਹੱਦੀ ਖੇਤਰ ਦੇ ਰਾਵੀ ਦਰਿਆ ਕੰਢੇ ਵੱਸਦੇ ਲੋਕਾਂ ਦੀਆਂ ਰਾਤ ਦੀਆਂ ਨੀਂਦਾਂ ਹਰਾਮ ਹੋ ਗਈਆਂ ਹਨ | ਉਨ੍ਹਾਂ ਨੂੰ ਪਿੱਛਲੇ ਸਾਲ ਰਾਵੀ ਦਰਿਆ ਵਿਚ ਆਏ ਹੜ੍ਹ ਨਾਲ ਹੋਈ ਤਬਾਹੀ ਦਾ ਮੰਜਰ ਕੰਬਣੀ ਛੇੜ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕੋਈ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਆਉਣ ਵਾਲੇ ਬਰਸਾਤੀ ਮੌਸਮ ਵਿਚ ਬੀਤੇ ਸਮੇਂ ਨਾਲੋਂ ਵੀ ਭਿਆਨਕ ਹੜ੍ਹਾਂ ਦੀ ਸੰਭਾਵਨਾ ਬਣੀ ਹੋਈ ਹੈ | ਪਿੰਡ ਚਾੜਪੁਰ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਲਾਡਾ, ਕਿਸਾਨ ਆਗੂ ਪ੍ਰਗਟ ਸਿੰਘ ਚਾੜਪੁਰ, ਨੰਬਰਦਾਰ ਸਤਾਰਾ ਸਿੰਘ, ਬਲਜੀਤ ਸਿੰਘ ਕੋਟਲੀ ਅੰਬ, ਗੁਰਵੰਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਜੇਕਰ ਸੰਬੰਧਿਤ ਵਿਭਾਗ ਵਲੋਂ ਰਾਵੀ ਦਰਿਆ ਵਿਚ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਬਣੇ ਸੱਪਰਾਂ ਦੀ ਮੁਰੰਮਤ ਨਾ ਕੀਤੀ ਗਈ ਤਾਂ ਝੋਨੇ ਦੀ ਫ਼ਸਲ ਲਗਾਉਣ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ | ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਪਿੱਛਲੇ ਸਾਲ ਹੜ੍ਹਾਂ ਵਿਚ ਆਪਣੀ ਜਾਨ ਜੋਖਮ ਵਿਚ ਪਾ ਕੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਜਾਨ ਬਚਾਈ ਤੇ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਲਈ ਪ੍ਰਸ਼ਾਸਨ ਨਾਲ ਦਿਨ ਰਾਤ ਮਿਹਨਤ ਕਰਦੇ ਰਹੇ ਉਸੇ ਤਰ੍ਹਾਂ ਅੱਜ ਵੀ ਸ਼ਾਹਪੁਰ ਚੌਂਕੀ ਤੋਂ ਡੇਰਾ ਬਾਬਾ ਨਾਨਕ ਤੱਕ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਵਿਭਾਗ ਵਲੋਂ ਕੀਤੇ ਕੰਮਾਂ ਦਾ ਜਾਇਜ਼ਾ ਜ਼ਰੂਰ ਲੈਣ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਰੋਜਾਨਾ ਪੰਜਾਬ ਵਾਸੀਆਂ ਨੂੰ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰਨ ਲਈ ਕਿਹਾ ਜਾ ਰਿਹਾ ਹੈ | ਅਸੀਂ ਖੇਤਰ ਦੇ ਲੋਕ ਧਾਲੀਵਾਲ ਸਾਬ ਕੋਲ ਬੇਨਤੀ ਕਰਦੇ ਹਾਂ ਕਿ ਉਹ ਖੇਤਰ ਦਾ ਜਾਇਜ਼ਾ ਲੈ ਕੇ ਆਉਣ ਵਾਲੇ ਭਿਆਨਕ ਸਮੇਂ ਤੋਂ ਰਾਵੀ ਦਰਿਆ ਕੰਢੇ ਵੱਸਦੇ ਲੋਕਾਂ ਦੀ ਫਰਿਆਦ ਸੁਣਨ ਤੇ ਮੁੱਖ ਮੰਤਰੀ ਪੰਜਾਬ ਕੋਲ ਪਹੁੰਚ ਕਰਕੇ ਵਿਭਾਗ ਨੂੰ ਤੁਰੰਤ ਫੰਡ ਜਾਰੀ ਕਰਾਉਣ | ਉਨ੍ਹਾਂ ਪੰਜਾਬ ਸਰਕਾਰ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਰੰਤ ਕੰਮ ਸ਼ੁਰੂ ਨਾ ਕੀਤਾ ਤਾਂ ਈਦ ਪਿੱਛੋਂ ਤੰਬਾ ਫੂਕਣ ਵਾਲੀ ਕਹਾਵਤ ਪੂਰੀ ਤਰ੍ਹਾਂ ਫਿੱਟ ਬੈਠੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾਅ ਨਹੀਂ ਸਕੇਗੀ-ਸਰਪੰਚ ਇਕਬਾਲ ਸਿੰਘ ਬੱਲ <br/> ਅਗਲੀ ਖ਼ਬਰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਾਜ਼ਾਰ ਦੀ ਹਾਲਤ ਬਣੀ ਤਰਸਯੋਗ <br/>
Ad Position 24