12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਾਜ਼ਾਰ ਦੀ ਹਾਲਤ ਬਣੀ ਤਰਸਯੋਗ <br/>

Ad Position 21
No active advertisement
ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਾਜ਼ਾਰ ਵਿਚ ਲੱਗਣ ਵਾਲੇ ਪੁੱਜੇ ਘਟੀਆ ਮਟੀਰੀਅਲ ਨੂੰ ਦਿਖਾਉਂਦੇ ਹੋਏ ਤੇ ਰੋਸ ਵਿਖਾਵਾ ਕਰਦਿਆਂ ਸਥਾਨਕ ਬਜ਼ਾਰ ਦੇ ਦੁਕਾਨਦਾਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ<br/> 12-06-2026

ਬਾਬਾ ਬਕਾਲਾ ਸਾਹਿਬ, 11 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਨਗਰੀ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਮੇਨ ਬਾਜ਼ਾਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਇਸ ਨਗਰੀ ਦਾ ਕੋਈ ਵੀ ਵਾਲੀ-ਵਾਰਸ ਨਹੀਂ ਰਿਹਾ ਤੇ ਇਹ ਲਾਵਾਰਿਸ ਹੋ ਕੇ ਰਹਿ ਗਈ ਹੈ | ਇਸ ਨਗਰੀ ਨੂੰ ਜਿੰਨੀਆਂ ਵੀ ਸਰਕਾਰਾਂ ਆਈਆਂ, ਸਾਰਿਆਂ ਨੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ | ਹੁਣ ਵੀ ਮੌਜੂਦਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮੌਕੇ ਮੇਨ ਬਾਜ਼ਾਰ ਨੂੰ ਖੂਬਸੂਰਤ ਬਣਾਉਣ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ, ਪਰ ਪਰਨਾਲਾ ਉਥੇ ਦਾ ਉਥੇ ਰਿਹਾ ਹੀ ਹੈ | ਸਾਰੇ ਬਾਜ਼ਾਰ ਨੂੰ ਪੁੱਟ ਜੋ ਦਿੱਤਾ ਗਿਆ ਹੈ, ਕੰਕਰੀਟ ਪਾ ਦਿੱਤੀ ਹੈ ਅਤੇ ਹੁਣ ਕੰਮ ਬਿਲਕੁਲ ਧਿੀਮੀ ਗਤੀ ਨਾਲ ਚੱਲ ਰਿਹਾ ਹੈ | ਹਨੇਰੀ ਆਉਣ ਨਾਲ ਸਾਰਾ ਮਿੱਟੀ-ਘੱਟਾ ਦੁਕਾਨਾਂ ਦੇ ਅੰਦਰ ਜਾ ਵੜਦਾ ਗਿਆ ਹੈ ਅਤੇ ਦੁਕਾਨਦਾਰਾਂ ਦਾ ਕੀਮਤੀ ਸਾਮਾਨ ਖ਼ਰਾਬ ਹੋ ਰਿਹਾ ਹੈ | ਇਸ ਸਬੰਧੀ ਅੱਜ ਬਜ਼ਾਰ ਕਮੇਟੀ ਦੇ ਦੁਕਾਨਦਾਰਾਂ ਨੇ ਸਰਕਾਰ ਖਿਲ਼ਾਫ ਰੋਸ ਪ੍ਰਗਟਾਇਆ ਅਤੇ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲਾਏ ਹਨ | ਇਸ ਸਬੰਧੀ ਬਜ਼ਾਰ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ, ਸਵਰਨ ਸਿੰਘ ਕਾਲਾ, ਤੇਜਿੰਦਰ ਸਿੰਘ ਸੰਧੂ, ਜੈਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੱਬ, ਗੋਬਿੰਦ ਸਿੰਘ, ਹਰਮਨ ਸਿੰਘ, ਮਨਜੀਤ ਸਿੰਘ ਧਾਮੀ, ਗੋਲਡਨ ਸਿੰਘ, ਸੁਰਿੰਦਰ ਸਿੰਘ, ਰਾਜਾ ਬ੍ਰਦਰਜ਼, ਕਿਰਪਾਲ ਸਿੰਘ ਕੇ.ਪੀ. ਬਲਵਿੰਦਰ ਸਵੀਟਸ, ਵਿੱਕੀ ਧਾਮੀ, ਸੁਨੀਲ ਬਰਤਨ ਸਟੋਰ, ਸੁੱਖ ਬਰਤਨ ਸਟੋਰ, ਦਲਬੀਰ ਸਿੰਘ, ਸਵਰਨਜੀਤ ਸਿੰਘ ਕੰਬੋ ਨੇ ਦੋਸ਼ ਲਾਇਆ ਕਿ ਅਸੀਂ ਇਸ ਸਬੰਧੀ ਜੋ ਨੰਬਰ 881, ਆਰ.ਟੀ.ਆਈ. ਐਕਟ 2025 ਤਹਿਤ ਸੂਚਨਾ ਮੰਗੀ ਸੀ, ਅਨੁਸਾਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਬਜ਼ਾਰ ਵਾਸਤੇ ਸਰਕਾਰ ਵੱਲੋਂ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਨੂੰ 250 ਸਾਲਾ ਸ਼ਤਾਬਦੀ ਦੌਰਾਨ 3 ਕਰੋੜ, 30 ਲੱਖ 51 ਹਜ਼ਾਰ ਦੀ ਗ੍ਰਾਂਟ ਮਨਜੂਰ ਹੋਏ ਹਨ, ਪਰ ਜੋ ਟਾਇਲਾਂ ਬਜ਼ਾਰ ਵਿੱਚ ਲਗਾਉਣ ਲਈ ਲਿਆਂਦੀਆਂ ਗਈਆਂ ਹਨ, ਬਿਲਕੁਲ ਕੱਚੀਆਂ ਅਤੇ ਪੁਰਾਣਾ 'ਗੋਲੂ ਪੋਚਾ' ਸਾਬਤ ਹੋ ਰਹੀਆਂ ਹਨ, ਜੇਕਰ ਐਸਾ ਹੀ ਘਟੀਆ ਮਟੀਰੀਅਲ ਇਸ ਮੇਨ ਬਜ਼ਾਰ ਵਿੱਚ ਲਾ ਦਿੱਤਾ ਗਿਆ ਤਾਂ ਬਹੁਤ ਜਲਦ ਹੀ ਇਹਨਾਂ ਦੀ ਮਿਆਦ ਖਤਮ ਹੋ ਜਾਵੇਗੀ ਅਤੇ ਹਾਲਤ ਫਿਰ ਤੋਂ ਬਦਤਰ ਹੋ ਜਾਵੇਗੀ | ਉਕਤ ਦੁਕਾਨਦਾਰਾਂ ਨੇ ਕਿਹਾ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ 'ਤੇ ਇਸ ਤਰ੍ਹਾਂ ਦਾ ਘਟੀਆ ਮਟੀਰੀਅਲ ਲਾਉਣਾ ਬਹੁਤ ਹੀ ਮੰਦਭਾਗਾ ਹੈ | ਉਨ੍ਹਾਂ ਮੁੱਖ ਮੰਤਰੀ ਪੰਜਾਬ, ਹਲਕਾ ਵਿਧਾਇਕ, ਪ੍ਰਧਾਨ ਨਗਰ ਪੰਚਾਇਤ, ਈ.ਓ. ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਪਾਸੌਂ ਮੰਗ ਕੀਤੀ ਹੈ ਕਿ ਉਕਤ ਗਰਾਂਟ, ਜੋ ਕਿ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਕਾਰਜਾਂ ਲਈ ਆਈ ਹੈ ਦਾ ਸਹੀ ਢੰਗ ਨਾਲ ਇਸਤੇਮਾਲ ਕਰਵਾਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ | ਇਸ ਸਬੰਧੀ ਨਗਰ ਪੰਚਾਇਤ ਦੇ ਈ. ਓ. ਅਨਿਲ ਚੋਪੜਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |

Ad Position 22
No active advertisement
ਪਿਛਲੀ ਖ਼ਬਰ ਵਿਭਾਗ ਵਲੋਂ ਦਰਿਆ ਰਾਵੀ ਅੰਦਰ ਬਣੇ ਸੱਪਰਾਂ ਦੀ ਮੁਰੰਮਤ ਹੁਣ ਤੱਕ ਵੀ ਨਾ ਹੋਣ ਕਾਰਨ ਖੇਤਰ ਦੇ ਲੋਕਾਂ 'ਚ ਡਰ ਦਾ ਮਾਹੌਲ... ਅਗਲੀ ਖ਼ਬਰ ਤੇਜ਼ ਹਨੇਰੀ-ਝੱਖੜ ਤੇ ਤੂਫ਼ਾਨ ਨੇ ਮਚਾਈ ਤਬਾਹੀ, ਪਲਾਂ 'ਚ ਪੁੱਟ ਸੁੱਟੇ ਦਰਖ਼ਤ ਤੇ ਬਿਜਲੀ ਦੇ ਟਰਾਂਸਫ਼ਾਰਮਰ <br/>
Ad Position 24