12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਿਆ

Ad Position 21
No active advertisement
ਅਜੀਤ ਡੈਸਕ 12-06-2026
ਬਿਆਸ, 11 ਜੂਨ (ਨਰਿੰਦਰ ਸਿੰਘ)-ਬਿਆਸ ਦਰਿਆ ਦੇ ਪਾਣੀ ਦੇ ਪੱਧਰ 'ਚ ਕੁਝ ਵਾਧਾ ਦਰਜ ਕੀਤਾ ਗਿਆ | ਜਾਣਕਾਰੀ ਦੌਰਾਨ ਗੇਜ ਰੀਡਰ ਵਿਜੈ ਕੁਮਾਰ ਨੇ ਦੱਸਿਆ ਕਿ ਬੀਤੇ ਦੋ ਚਾਰ ਦਿਨਾਂ ਤੋਂ ਪਾਣੀ ਦਾ ਪੱਧਰ ਆਮ ਨਾਲੋਂ ਵੱਧ ਰਿਹਾ ਹੈ, ਜੋ ਕਿ ਸਵੇਰੇ ਥੋੜ੍ਹਾ ਸਥਿਰ ਰਹਿ ਕੇ ਦੁਪਿਹਰ ਤੱਕ ਫਿਰ ਵੱਧ ਜਾਂਦਾ ਹੈ | ਜੋ ਪਾਣੀ ਪਿਛਲੇ ਦਿਨਾਂ ਵਿਚ 730 ਤੋਂ 732 ਦੀ ਗੇਜ ਅਨੁਸਾਰ ਕਰੀਬ 12,000 ਕਿਊਸਿਕ ਸੀ, ਉਹ ਅੱਜ 733.50 ਤੋਂ 734 ਦੀ ਗੇਜ ਤੇ 21,555 ਕਿਊਸਿਕ ਪਾਣੀ ਦਾ ਪੱਧਰ ਦੱਸਿਆ ਗਿਆ | ਜੋ ਕਿ ਕਰੀਬ 8,000 ਤੋਂ 9,000 ਕਿਊਸਿਕ ਦਾ ਵਾਧਾ ਦਰਜ ਹੋਇਆ ਹੈ | ਇਸ ਵਾਧੇ ਦਾ ਕਾਰਨ ਪਹਾੜਾਂ 'ਚ ਬਰਫਾਂ ਦਾ ਪਿਘਲਣਾ ਮੰਨਿਆ ਜਾ ਰਿਹਾ ਹੈ | ਹੁਣ ਦੀ ਸਥਿਤੀ ਕੁਝ ਵੀ ਚਿੰਤਾ ਦਾ ਵਿਸ਼ਾ ਨਹੀਂ ਹੈ, ਜਾਣਕਾਰੀ ਅਨੁਸਾਰ 740 ਯੈਲੋ ਅਲਰਟ, 742 ਔਰੈਂਜ ਅਲਰਟ ਅਤੇ 744 ਰੈੱਡ ਅਲਰਟ ਦੌਰਾਨ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ 14 ਨੂੰ ਅਗਲੀ ਖ਼ਬਰ ਸੰਗਤਾਂ ਦੇ ਅਥਾਹ ਸਹਿਯੋਗ ਸਦਕਾ ਸ਼ਹੀਦੀ ਸਮਾਗਮ ਚੜ੍ਹਦੀ ਕਲਾ ਨਾਲ ਸੰਪੰਨ-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ <br/>
Ad Position 24