ਬਿਆਸ, 11 ਜੂਨ (ਨਰਿੰਦਰ ਸਿੰਘ)-ਸਮਾਜ ਸੇਵੀ ਰਜਿੰਦਰ ਸਿੰਘ ਸਹੋਤਾ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿੰਡ ਵਜ਼ੀਰ ਭੁੱਲਰ ਵਿਖੇ ਡਾ. ਓਮ ਪ੍ਰਕਾਸ਼ ਆਈ ਹਸਪਤਾਲ ਅੰਮਿ੍ਤਸਰ ਵਲੋਂ 'ਪ੍ਰਕਾਸ਼ ਦੀਪ ਪ੍ਰੋਗਰਾਮ' ਤਹਿਤ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ 14 ਜੂਨ, ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ, ਪਿੰਡ ਵਜ਼ੀਰ ਭੁੱਲਰ ਵਿਖੇ ਲਗਾਇਆ ਜਾਵੇਗਾ | ਕੈਂਪ ਦਾ ਸਮਾਂ ਸਵੇਰੇ 10 ਤੋਂ ਦੁਪਿਹਰ 1 ਵਜੇ ਤੱਕ ਰਹੇਗਾ ਅਤੇ ਲੋੜਵੰਦ ਮਰੀਜ ਆਪਣੀਆਂ ਪਰਚੀਆਂ 10 ਵਜੇ ਤੋਂ 11.30 ਵਜੇ ਤੱਕ ਬਣਵਾ ਸਕਦੇ ਹਨ | ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੰਪਿਊਟਰ ਦੁਆਰਾ ਅੱਖਾਂ ਦਾ ਚੈੱਕਅੱਪ ਕੀਤਾ ਜਾਵੇਗਾ, ਉਪਰੰਤ ਲੋੜਵੰਦ ਮਰੀਜਾਂ ਨੂੰ ਮੁਫਤ ਐਨਕਾਂ, ਦਾਰੂ ਅਤੇ ਦਵਾਈਆਂ ਦੀ ਸਹੂਲਤ ਵੀ ਹੋਵੇਗੀ | ਸਹੋਤਾ ਵਲੋਂ ਸਾਰਿਆਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਇਸ ਮੁਫਤ ਜਾਂਚ ਕੈਂਪ ਦਾ ਹਿੱਸਾ ਬਣ ਕੇ ਲਾਭ ਲਿਆ ਜਾਵੇ |