14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੀਰ ਬਾਬਾ ਗੁੱਗਾ ਜਾਹਰ ਪੀਰ ਦਾ ਦੋ ਰੋਜ਼ਾ ਸਾਲਾਨਾ ਉਰਸ ਤੇ ਸੱਭਿਆਚਾਰਕ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 16-06-2026

ਗੱਗੋਮਾਹਲ, 15 ਜੂਨ (ਬਲਵਿੰਦਰ ਸਿੰਘ ਸੰਧੂ)-ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਗੁੱਗਾ ਜਾਹਰ ਪੀਰ ਦਾ ਸਾਲਾਨਾ ਉਰਸ ਤੇ ਸੱਭਿਆਚਾਰਕ ਮੇਲਾ ਅਬਾਦੀ ਬਾਹਰਲੇ ਕੋਠੇ ਦੇ ਵਸਨੀਕਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਝੰਡਾ ਚੜਾਉਣ ਦੀ ਰਸਮ ਨਾਲ ਸ਼ੁਰੂ ਹੋਈ। ਉਪਰੰਤ ਪ੍ਰਸਿੱਧ ਕਵਾਲ ਪਾਰਟੀ ਗੁਲਸ਼ਨ ਅਲੀ ਤੇ ਜਸ਼ਨ ਕਾਠੀਆਂ ਵਲੋਂ ਕਵਾਲੀਆਂ ਗਾ ਕੇ ਪੀਰਾਂ ਦੀ ਉਸਤਤ ਕੀਤੀ। ਅੱਜ ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ ਜਿਸ ਵਿਚ ਪ੍ਰਸਿੱਧ ਗਾਇਕ ਸ਼ੇਰਾ ਬੋਹੜਵਾਲੀਆ ਤੇ ਬੀਬਾ ਨੂਰਦੀਪ ਤੇ ਲਾਭ ਹੀਰਾ ਗਰੁੱਪ ਵਲੋਂ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਕਈ ਘੰਟਿਆਂ ਤੱਕ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਮੇਲੇ ਵਿਚ ਆਏ ਸ਼ਰਧਾਲੂਆਂ ਤੇ ਸੰਗੀਤ ਪ੍ਰੇਮੀਆਂ ਲਈ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਅਮਰ, ਥਾਣੇਦਾਰ ਜਸਬੀਰ ਸਿੰਘ ਭੁੱਲਰ, ਹਰਦੀਪ ਸਿੰਘ ਭੁੱਲਰ, ਜੋਬਨਜੀਤ ਸਿੰਘ ਭੁੱਲਰ, ਬੱਬੂ ਰੰਧਾਵਾ, ਅੰਮ੍ਰਿਤ �ਜਲਾ, ਮਿੰਟਾ ਰੰਧਾਵਾ, ਜੱਗਾ ਰੰਧਾਵਾ, ਕਾਲੂ ਰੰਧਾਵਾ, ਅੰਮ੍ਰਿਤ ਰੰਧਾਵਾ, ਹੈਪੀ ਸ਼ਾਹ, ਬਾਬਾ ਲੱਖਾ, ਜੰਗੀ ਰਮਦਾਸ, ਕੌਂਸਲਰ ਤਰਵਿੰਦਰ ਸਿੰਘ ਰੰਧਾਵਾ, ਸਰਪੰਚ ਸੁਖਰਾਜ ਸਿੰਘ, ਗੁਰਸੇਵਕ ਲਹੌਰੀਆ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ, ਜਸਪਾਲ ਸਿੰਘ, ਹਰਜੀਤ ਸਿੰਘ, ਦੁਰੋਜਨ ਰਮਦਾਸ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ ਤੇ ਸ਼ਰਧਾਲੂ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਈ. ਟੀ. �ਓ. ਨੇ ਜੰਡਿਆਲਾ ਗੁਰੂ ਦੇ ਵਾਰਡਾਂ ’ਚ ਲੋਕ ਮਿਲਣੀ ਕਰ ਕੇ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਗੁਆਂਢੀਆਂ ਵਿਚਕਾਰ ਪੌੜੀ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਹਿੰਸਕ ਰੂਪ
Ad Position 24