ਗੱਗੋਮਾਹਲ, 25 ਜੂਨ (ਬਲਵਿੰਦਰ ਸਿੰਘ ਸੰਧੂ)-ਕਾਂਗਰਸ ਪਾਰਟੀ ਵਲੋਂ ਬਲਾਕ ਪੱਧਰ ਦੀਆਂ ਆਨਲਾਈਨ ਮਾਧਿਅਮ ਰਾਹੀਂ ਹੋਈਆਂ ਚੋਣਾਂ ਵਿਚ ਬਲਾਕ ਅਜਨਾਲਾ ਤੋਂ ਸਰਬਜੋਤ ਸਿੰਘ ਮਾਹਲ ਪ੍ਰਧਾਨ ਹਲਕਾ ਅਜਨਾਲਾ, ਹਰਮਨਦੀਪ ਸਿੰਘ ਢਿੱਲੋਂ ਫੂਲੇਚੱਕ, ਪ੍ਰਧਾਨ ਬਲਾਕ ਅਜਨਾਲਾ-1 ਮਨਬੀਰ ਸਿੰਘ ਸਹਿੰਸਰਾ ਪ੍ਰਧਾਨ ਬਲਾਕ ਅਜਨਾਲਾ-2 ਤੇ ਗੌਰਵਦੀਪ ਸਿੰਘ ਖਾਨੋਵਾਲ ਜ਼ਿਲ੍ਹਾ ਮੀਤ ਪ੍ਰਧਾਨ ਵਜੋਂ ਚੁਣੇ ਗਏ। ਅੱਜ ਚੁਣੇ ਆਗੂਆਂ ਦੇ ਸਨਮਾਨ ਵਿਚ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਨੌਜਵਾਨ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੋਲਦਿਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਨੌਜਵਾਨ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ ਹਨ ਜਿਨ੍ਹਾਂ ਹਮੇਸ਼ਾ ਕਾਂਗਰਸੀ ਪਾਰਟੀ ਦੀ ਜਿੱਤ ਲਈ ਅੱਗੇ ਆ ਕੇ ਕੰਮ ਕੀਤਾ ਹੈ। ਨਵੇਂ ਚੁਣੇ ਗਏ ਅਹੁਦੇਦਾਰਾਂ ਜ਼ਿਲ੍ਹਾ ਮੀਤ ਪ੍ਰਧਾਨ ਗੌਰਵਦੀਪ ਸਿੰਘ ਖਾਨੋਵਾਲ, ਬਲਾਕ ਅਜਨਾਲਾ ਪ੍ਰਧਾਨ ਸਰਬਜੋਤ ਸਿੰਘ ਮਾਹਲ, ਬਲਾਕ ਅਜਨਾਲਾ-1 ਹਰਮਨ ਢਿੱਲੋਂ ਫੂਲੇਚੱਕ, ਬਲਾਕ ਅਜਨਾਲਾ-2 ਦੇ ਪ੍ਰਧਾਨ ਮਨਬੀਰ ਸਿੰਘ ਸਹਿੰਸਰਾ ਨੇ ਵਿਸ਼ਵਾਸ ਦਵਾਇਆ ਕਿ ਉਹ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਨੌਜਵਾਨ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਨਿਰਦੇਸ਼ਾਂ ਮੁਤਾਬਿਕ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਪਾਰਟੀ ਦੀ ਜਿੱਤ ਲਈ ਸਿਰ ਤੋੜ ਯਤਨ ਕਰਨਗੇ। ਇਸ ਮੌਕੇ ਰਣਜੀਤ ਸਿੰਘ ਰਾਣਾ ਭੱਖਾ, ਅਰਵਿੰਦਰਪਾਲ ਸਿੰਘ ਜੰਟੀ, ਰਾਜਬੀਰ ਸਿੰਘ ਮੱਧੂਛਾਂਗਾ, ਮਨਪ੍ਰੀਤ ਸਿੰਘ ਸਾਰੰਗਦੇਵ, ਅਮਨ ਝੰਡੇਰ, ਜਸਵੀਰ ਸਿੰਘ ਢਿੱਲੋਂ, ਲਖਬੀਰ ਸਿੰਘ ਢਿੱਲੋਂ, ਹਰਪਾਲ ਸਿੰਘ ਢਿੱਲੋਂ, ਗਗਨ ਢਿੱਲੋਂ, ਕਰਨਬੀਰ ਸਿੰਘ ਢਿੱਲੋਂ, ਦਿਲਬਾਗ ਸਿੰਘ ਗੋਲਡੀ, ਜਸਵਿੰਦਰ ਸਿੰਘ ਢਿੱਲੋਂ, ਬਚਿੱਤਰ ਸਿੰਘ ਰਿਆੜ, ਜੋਬਨ ਰਿਆੜ, ਰੋਮੀ ਰਿਆੜ, ਸਰਵਨ ਸਿੰਘ ਨਿਜਾਮਪੁਰਾ, ਸਰਪੰਚ ਸੋਨੂੰ ਮਾਕੋਵਾਲ, ਹਰਪਾਲ ਸਿੰਘ ਹਾਸ਼ਮਪੁਰਾ, ਸਾਬਕਾ ਸਰਪੰਚ ਬੰਟੀ ਕੱਲੋਮਾਹਲ, ਹੈਪੀ ਗੁਜਰਪੁਰਾ, ਸਰਪੰਚ ਨਵਪ੍ਰੀਤ ਸਿੰਘ ਹਰੜ, ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਸਾਬਕਾ ਹਲਕਾ ਵਿਧਾਇਕ ਅਜਨਾਲਾ ਵਲੋਂ ਨਵੇਂ ਚੁਣੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਦਾ ਸਨਮਾਨ
ਅਜੀਤ ਡੈਸਕ
26-06-2026