ਤਰਸਿੱਕਾ, 8 ਜੁਲਾਈ (ਅਤਰ ਸਿੰਘ ਤਰਸਿੱਕਾ)- ਸਵ. ਸੁਲੱਖਣ ਸਿੰਘ ਬਦੇਸ਼ਾ ਸੇਵਾ ਮੁਕਤ ਸਬ ਇੰਸਪੈਕਟਰ ਜਬੋਵਾਲ (ਅੰਮ੍ਰਿਤਸਰ) ਜੋ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਿੰਡ ਜਬੋਵਾਲ ਦੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਗੁਰਦੇਵ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਇਲਾਕੇ ਦੇ ਰਾਜਸੀ ,ਧਾਰਮਿਕ ਤੇ ਸਮਾਜਸੇਵੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਉਨ੍ਹਾਂ ਵਲੋਂ ਕੀਤੇ ਸਮਾਜਸੇਵੀ ਤੇ ਲੋਕ ਭਲਾਈ ਦੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਜਿਨ੍ਹਾਂ ’ਚ ਸੁਖਵਿੰਦਰ ਸਿੰਘ ਡੈਨੀ ਵਡਾਲਾ ਸਾਬਕਾ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਕਾਂਗਰਸ ਪੰਜਾਬ, ਮਲਕੀਤ ਸਿੰਘ ਸਰਜਾ ਸਾਬਕਾ ਸਰਪੰਚ, ਬਲਜੀਤ ਸਿੰਘ ਜਲਾਲਉਸਮਾ, ਸੁਖਰਾਜ ਸਿੰਘ ਮੁੱਛਲ, ਭਰਪੂਰ ਸਿੰਘ ਮੈਹਣੀਆਂ , ਕੁਲਵੰਤ ਸਿੰਘ ਸੰਗਰਾਵਾਂ, ਗੁਰਮੀਤ ਸਿੰਘ ਬਦੇਸ਼ਾਂ, ਪ੍ਰੀਤਮ ਸਿੰਘ ਭਿੰਡਰ ਜੱਬੋਵਾਲ, ਕਵਲਜੀਤ ਸਿੰਘ ਭਿੰਡਰ ਜੱਬੋਵਾਲ, ਜਸਬੀਰ ਸਿੰਘ ਸੈਕਟਰੀ, ਗੁਰਮੀਤ ਸਿੰਘ ਵਿਦੇਸ਼ਾਂ, ਬਲਜੀਤ ਸਿੰਘ ਸੈਕਟਰੀ, ਸਰਬਜੀਤ ਸਿੰਘ ਸਾਬਕਾ ਸਰਪੰਚ ਤਾਹਿਰਪੁਰਾ, ਨਿਰਵੈਰ ਸਿੰਘ ਸੈਕਟਰੀ, ਬਿੱਲਾ ਚੋਗਾਵਾਂ ਸਾਧਪੁਰ, ਗੁਰਵਿੰਦਰ ਸਿੰਘ ਖਾਸਾ ਜੱਬੋਵਾਲ, ਸੁਰਜੀਤ ਸਿੰਘ ਖਾਲਸਾ, ਫਰਿਆਦ ਸਿੰਘ ਪ੍ਰਚਾਰਕ, ਪਾਲ ਸਿੰਘ ਗਿੱਲ, ਅਮਰੀਕ ਸਿੰਘ ਢਿੱਲੋਂ ਸਿੰਘਪੁਰਾ, ਜਗਦੀਪ ਸਿੰਘ ਵਿਰਕ, ਕੁਲਵੰਤ ਸਿੰਘ ਪੰਨੂ, ਜਥੇ. ਜਸਪਾਲ ਸਿੰਘ ਜਬੋਵਾਲ, ਤੇ ਗੁਰਦੀਪ ਸਿੰਘ ਸਾਬਕਾ ਸਰਪੰਚ, ਮੁਖਤਾਰ ਸਿੰਘ ਪ੍ਰਧਾਨ ਜੱਬੋਵਾਲ, ਦਲਜੀਤ ਸਿੰਘ ਠੇਕੇਦਾਰ, ਬਲਜੀਤ ਸਿੰਘ ਸੈਕਟਰੀ, ਨਵਰਾਜ ਸਿੰਘ, ਨਿਰਵੈਰ ਸਿੰਘ ਸੈਕਟਰੀ, ਰਘਵੀਰ ਕੌਰ, ਗੁਰਮੀਤ ਸਿੰਘ ਬਦੇਸ਼ਾਂ, ਜਗਜੀਤ ਸਿੰਘ ਜੀ. ਆਰ. ਐੱਸ., ਦਿਲਜੀਤ ਸੰਧੂ, ਇੰਦਰਜੀਤ ਸਿੰਘ, ਕਮਲਜੀਤ ਕੌਰ, ਰਜਵੰਤ ਕੌਰ, ਗੁਰਜੀਤ ਸਿੰਘ ਬਦੇਸ਼ਾ, ਪ੍ਰਗਟ ਸਿੰਘ ਤੇ ਹਰਪ੍ਰੀਤ ਸਿੰਘ ਬਦੇਸ਼ਾ ਆਦਿ ਸ਼ਾਮਿਲ ਸਨ ।