ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਕਾਨਵੈਂਟ ਸਕੂਲ ਮਾਛੀਨੰਗਲ ਵਿਖੇ ਮੌਕਟੇਲ ਬਣਾਉਣ ਦਾ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 14-07-2026
ਜਗਦੇਵ ਕਲਾਂ, 13 ਜੁਲਾਈ (ਸ਼ਰਨਜੀਤ ਸਿੰਘ ਗਿੱਲ)- ਸੇਂਟ ਮੈਰੀਜ਼ ਕਾਨਵੈਂਟ ਸਕੂਲ, ਮਾਛੀਨੰਗਲ ਵਿਖੇ ਵਿਦਿਆਰਥੀਆਂ ਦਮਿਆਨ ਰੰਗੀਨ ਅਤੇ ਉਤਸ਼ਾਹ ਭਰਿਆ ਮੌਕਟੇਲ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ । ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਰਚਨਾਤਮਕਤਾ, ਟੀਮ ਵਰਕ ਅਤੇ ਸਿਹਤਮੰਦ ਪੀਣ ਵਾਲੇ ਪਦਾਰਥਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ । ਮੁਕਾਬਲੇ ਦੀ ਸ਼ੁਰੂਆਤ ਪ੍ਰਿੰ: ਸਿਸਟਰ ਮਿਨੀ ਜੌਨ ਵਲੋਂ ਦੀਪ ਜਗ੍ਹਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦੀਆਂ ਹਨ ਅਤੇ ਉਨ੍ਹਾਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਨਿਖਾਰਨ ਦਾ ਮੌਕਾ ਦਿੰਦੀਆਂ ਹਨ । ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਫਲਾਂ ਦੇ ਜੂਸ, ਨਿੰਬੂ ਪਾਣੀ, ਤਾਜ਼ੇ ਪੁਦੀਨੇ ਅਤੇ ਰੰਗ-ਬਿਰੰਗੀ ਸਜਾਵਟ ਨਾਲ ਬਹੁਤ ਹੀ ਆਕਰਸ਼ਕ ਅਤੇ ਸਵਾਦਿਸ਼ਟ ਮੌਕਟੇਲ ਤਿਆਰ ਕੀਤੇ । ਜੱਜਾਂ ਨੇ ਸੁਆਦ, ਪੇਸ਼ਕਾਰੀ ਅਤੇ ਸਫ਼ਾਈ ਦੇ ਆਧਾਰ ’ਤੇ ਮੁਕਾਬਲੇ ਦੇ ਨਤੀਜੇ ਐਲਾਨੇ। ਇਸ ਮੌਕੇ ਸਿਸਟਰ ਮਿਨੀ, ਸਿਸਟਰ ਰੀਨਾ, ਸਿਸਟਰ ਮਿਲੂਮਾ, ਗੁਲਜ਼ਾਰ ਖੋਖਰ, ਸੁਬੀਤਾ, ਕਿਰਨ, ਪਰਮਿੰਦਰ ਕੌਰ, ਵੀਰਪਾਲ ਕੌਰ, ਸੰਗੀਤਾ, ਰਮਨ ਅਤੇ ਅਮਨਦੀਪ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ । ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਰਚਨਾਤਮਕਤਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਡਾ. ਬੀ.ਆਰ. ਅੰਬੇਡਕਰ ਆਰਮੀ ਵਲੋਂ ਗ਼ਰੀਬਾਂ ਦੇ ਹੱਕਾਂ ਦੀ ਲੜਾਈ ਤੇਜ਼ ਕਰਨ ਦਾ ਐਲਾਨ ਅਗਲੀ ਖ਼ਬਰ ਸਰਬਜੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਦੀ ਮੀਟਿੰਗ
Ad Position 24
No active advertisement