08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਮਜੀਠੀਆ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ-ਨਾਗੋਕੇ, ਖਿਲਚੀਆਂ, ਬਾਣੀਆਂ, ਧੂਲਕਾ, ਮੀਆਂਵਿੰਡ, ਸੇਰੋਂ

Ad Position 21
No active advertisement
ਅਜੀਤ ਡੈਸਕ 10-07-2026

 ਬਾਬਾ ਬਕਾਲਾ ਸਾਹਿਬ, 9 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਮਜੀਠਾ ਵਿਚ ਨਗਰ ਕੌਂਸਲ ਦੀਆਂ ਚੋਣਾਂ ਵਿਚ ਹੋਈ ਹਾਰ ਤੋਂ ਬੁਖਲਾਹਟ ਵਿਚ ਆਣਕੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਵਲੋਂ ਮਾਝੇ ਦੇ ਨਿਧੜਕ ਜਰਨੈਲ ਸ: ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਜੋ ਝੂਠਾ ਮੁਕੱਦਮਾ ਨੰਬਰ 91 ਪਰਚਾ ਦਰਜ ਕੀਤਾ ਸੀ, ਗੁਰੂ ਸਾਹਿਬ ਦੀ ਮਿਹਰ ਸਦਕਾ ਸਭ ਨੂੰ ਪੱਕੀ ਜਮਾਨਤ ਮਿਲ ਗਈ ਅਤੇ ਸਰਾਕਰ ਵਲੋਂ ਸੱਚ ਦੀ ਆਵਾਜ਼ ਦਬਾਉਣ ਦੀ ਹੋਛੀ ਹਰਕਤ ਨਾਕਾਮ ਰਹੀ ਹੈ ਅਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਸੀਨੀਅਰ ਅਕਾਲੀ ਆਗੂ ਜਥੇ. ਹਰਦੇਵ ਸਿੰਘ ਨਾਗੋਕੇ, ਜਥੇ. ਪੂਰਨ ਸਿੰਘ ਖਿਲਚੀਆਂ, ਡਾ: ਕੁਲਵਿੰਦਰ ਸਿੰਘ ਬਾਣੀਆਂ, ਨਿਰਮਲ ਸਿੰਘ ਬਿੱਲੂ ਧੂਲਕਾ, ਪਲਵਿੰਦਰ ਸਿੰਘ ਮੀਆਂਵਿੰਡ ਅਤੇ ਸੁਖਬੀਰ ਸਿੰਘ ਸੇਰੋਂ (ਸਾਰੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ) ਨੇ ਗੱਲਬਾਤ ਕਰਦਿਆਂ ਕੀਤਾ ਹੈ। ਉਕਤ ੳਾਗੂਆਂ ਨੇ ਕਿਹਾ ਕਿ ਸ: ਮਜੀਠੀਆ ਉਪਰ ਸਰਕਾਰ ਵਲੋਂ ਕਦੇ ਐੱਨ.ਐੱਸ.ਏ. ਲਾਉਣ ਦੀ ਕੋਸ਼ਿਸ਼, ਕਦੇ ਆਰਮਸ ਐਕਟ ਤਹਿਤ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅਖੀਰ ਸੱਚਾਈ ਦੀ ਜਿੱਤ ਹੋਈ ਅਤੇ ‘ਆਪ’ ਸਰਕਾਰ ਦੀ ਸਿਆਸੀ ਬਦਲਾਖੋਰੀ ਦਾ ਚਿਹਰਾ ਨੰਗਾ ਹੋਇਆ ਹੈ ਅਤੇ ਸ: ਬਿਕਰਮ ਸਿੰਘ ਮਜੀਠੀਆ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ ।

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਮੰਜ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਸ਼ੇਖੂਪੁਰਾ ਫਾਇਰਿੰਗ ਘਟਨਾ ਤੋਂ ਬਾਅਦ ਜੰਡਿਆਲਾ ਗੁਰੂ ਪੁਲਿਸ ਦਾ ਫਲੈਗ ਮਾਰਚ, ਲੋਕਾਂ ਵਿਚ ਭਰੋਸਾ ਪੈਦਾ ਕਰਨ ਲਈ ਸੁਰੱਖਿਆ...
Ad Position 24