15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ 22 ਦੇ ਕਿਸਾਨ ਧਰਨੇ ਸੰਬੰਧੀ ਕਿਸਾਨ ਜਥੇਬੰਦੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 18-07-2026
ਨਵਾਂ ਪਿੰਡ, 17 ਜੁਲਾਈ (ਜਸਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾਣ ਵਾਲੇ ਕਰ ਮੁੱਕਤ ਵਪਾਰ ਸਮਝੌਤੇ ‘ਤੇ ਪੰਜਾਬ ਸਰਕਾਰ ਵਲੋਂ ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਯੋਜਨਾ ਦੇ ਵਿਰੋਧ ‘ਚ ਸੰਯੁਕਤ ਕਿਸਾਨ ਮੋਰਚਾ ਵਲੋਂ 22 ਜੁਲਾਈ ਨੂੰ ਟੋਲ ਪਲਾਜ਼ਿਆਂ ‘ਤੇ ਦਿੱਤੇ ਜਾ ਜਾਣ ਵਾਲੇ ਧਰਨੇ ਤੇ ਇਸ ਦੌਰਾਨ ਇਨ੍ਹਾਂ ਨੂੰ ਪਰਚੀ ਮੁੱਕਤ ਕੀਤੇ ਜਾਣ ਦੇ ਸੰਬੰਧ ‘ਚ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਦੀ ਮੀਟਿੰਗ ਜਥੇਦਾਰ ਭੁਪਿੰਦਰ ਸਿੰਘ ਤੀਰਥਪੁਰ ਪ੍ਰਧਾਨ ਸਬਜ਼ੀ ਉੱਤਪਾਦਕ ਦੀ ਅਗਵਾਈ ‘ਚ ਸਥਾਨਕ ਕਸਬੇ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਕੇਂਦਰ ਸਰਕਾਰ ਦੁਆਰਾ ਅਮਰੀਕਾ ਨਾਲ ਕੀਤੇ ਜਾ ਰਹੇ ਕਰ ਮੁਕਤ ਵਪਾਰ ਸਮਝੌਤੇ ਤੇ ਪੰਜਾਬ ਸਰਕਾਰ ਵਲੋਂ ਦੁਬਾਰਾ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਖਿਲਾਫ਼ 22 ਜੁਲਾਈ ਨੂੰ ਪੰਜਾਬ ਅੰਦਰ ਸਮੂਹ ਟੋਲ ਪਲਾਜ਼ਿਆਂ ‘ਤੇ ਦੁਪਿਹਰ 12 ਤੋਂ ਸ਼ਾਮ 3 ਵਜੇ ਤੱਕ ਧਰਨੇ ਦੇ ਕੇ ਇਨ੍ਹਾਂ ਨੂੰ ਪਰਚੀ ਮੁੱਕਤ ਕੀਤਾ ਜਾਵੇਗਾ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰਾਂ ਅੱਗੇ ਅਮਰੀਕਾ ਕਰ ਮੁਕਤ ਸਮਝੌਤੇ ਦੇ ਵਿਰੋਧ ‘ਚ ਤੇ ਇਸ ‘ਚੋਂ ਖੇਤੀਬਾੜੀ ਖੇਤਰ ਨੂੰ ਬਾਹਰ ਰੱਖਣ ਦੀ ਮੰਗ ਕੀਤੀ ਜਾਵੇਗੀ। ਮੋਰਚੇ ਦੀਆਂ ਲੰਬਿਤ ਮੰਗਾਂ ਜਿਸ ‘ਚ ਐੱਮ. ਐੱਸ.ਪੀ. ਖ੍ਰੀਦ ਗਰੰਟੀ ਕਨੂੰਨ ਬਣਾਉਣ, ਬਿਜਲੀ ਤੇ ਬੀਜ ਬਿੱਲ ਵਾਪਿਸ ਲੈਣ, ਕਿਸਾਨਾਂ, ਮਜ਼ਦੂਰਾਂ ਦਾ ਕਰਜ਼ਾ ਮੁਆਫੀ ਹਨ। ਉਨ੍ਹਾਂ ਕਿਹਾ ਕਿ ਇਸ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨੇ ਟੋਲ ਪਲਾਜ਼ਿਆਂ ਮਾਨਾਂਵਾਲਾ, ਕੱਥੂਨੰਗਲ ਤੇ ਛਿੱਡਣ (ਅਟਾਰੀ) ‘ਤੇ ਧਰਨੇ ਦੇਣ ਦਾ ਪ੍ਰਸਤਾਵ ਪਾਸ ਹੋਇਆ ਹੈ। ਇਸ ਤੋਂ ਇਲਾਵਾ ਸਬਜ਼ੀ ਮੰਡੀ ਵੱਲ੍ਹਾ ਦੇ ਪ੍ਰਬੰਧਾਂ ‘ਚ ਸੁਧਾਰ ਨਾ ਹੋਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮਾਰਕੀਟ ਕਮੇਟੀ, ਜ਼ਿਲ੍ਹਾ ਮੰਡੀਕਰਣ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਹੈ ਕਿ ਜੇ ਉਸ ਵਲੋਂ ਜਥੇਬੰਦੀ ਨਾਲ ਕੀਤੇ ਗਏ ਵਾਅਦਿਆਂ ਅਨੁਸਾਰ ਮੰਡੀ ਪ੍ਰਬੰਧਾਂ ‘ਚ ਸੁਧਾਰ ਨਾ ਹੋਇਆ ਤਾਂ ਜਥੇਬੰਦੀ ਨੂੰ ਦੁਬਾਰਾ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਾਦ ਸਪਲਾਈ ਕਰਨ ਵਾਲੀਆਂ ਏਜੰਸੀਆਂ ਦੀ ਟੈਗਿੰਗ ਸੰਬੰਧੀ ਪੈਸਟੀਸਾਈਡ ਡੀਲਰਾਂ ਵਲੋਂ ਜ਼ਿਲ੍ਹਾ ਖੇਤੀਬਾੜੀ ਤੇ ਡੀ.ਸੀ. ਨੂੰ ਕੀਤੀਆਂ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਦੀ ਇਨ੍ਹਾਂ ਏਜੰਸੀਆਂ ਨਾਲ ਮਿਲੀਭੁਗਤ ਹੋਣ ਕਾਰਨ ਇਨ੍ਹਾਂ ‘ਤੇ ਕਾਰਵਾਈ ਕਰਨ ਤੋਂ ਉਹ ਲਗਾਤਾਰ ਪਾਸਾ ਵੱਟ ਰਿਹਾ ਹੈ, ਵੱਲ ਧਿਆਨ ਦਿੱਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਕਰਨੈਲ ਸਿੰਘ, ਰਵਿੰਦਰ ਸਿੰਘ, ਬਲਵੰਤ ਸਿੰਘ, ਗੁਰਮੇਜ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਧਰਮਿੰਦਰ ਸਿੰਘ, ਜਸਜੀਤ ਸਿੰਘ ਧੰਜੂ, ਹਰਜੀਤ ਸਿੰਘ, ਮਹਿਲ ਸਿੰਘ ਛਾਪਾ, ਭੁਪਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ-ਪਿੰਡ ਯੂਥ ਅਕਾਲੀ ਦਲ ਦੀਆਂ ਕਮੇਟੀਆਂ ਗਠਿਤ ਕਰਾਂਗੇ-ਹਲਕਾ ਇੰਚਾਰਜ ਗੁਰਜਿੰਦਰ ਸਿੰਘ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਓ. ਐਨ. ਜੀ. ਸੀ. ਫਾਊਂਡੇਸ਼ਨ ਵਲੋਂ ਤਿੰਨ ਬੈਟਰੀ ਵਾਹਨ ਭ...
Ad Position 24