12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਥਾਣਾ ਤਰਸਿੱਕਾ ਵਲੋਂ ਇਕ ਪਿਸਟਲ ਤੇ ਚਾਰ ਜ਼ਿੰਦਾ ਰੌਂਦਾਂ ਸਮੇਤ ਦੋ ਵਿਅਕਤੀ ਗ੍ਰਿਫਤਾਰ

Ad Position 21
No active advertisement
ਅਜੀਤ ਡੈਸਕ 19-07-2026
ਤਰਸਿੱਕਾ, 18 ਜੁਲਾਈ (ਅਤਰ ਸਿੰਘ ਤਰਸਿੱਕਾ)- ਸਬ ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਥਾਣਾ ਤਰਸਿੱਕਾ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਥਾਣਾ ਤਰਸਿੱਕਾ ਦੀ ਪੁਲਿਸ ਨੇ ਇਕ ਪਿਸਟਲ ਤੇ ਚਾਰ ਜਿੰਦਾ ਰੌਂਦਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਐੱਸ. ਐੱਚ. ਓ. ਥਾਣਾ ਤਰਸਿੱਕਾ ਨੇ ਦੱਸਿਆ ਕਿ ਅਜਮਨ ਏ. ਐੱਸ. ਆਈ., ਮੇਜਰ ਸਿੰਘ ਏ. ਐੱਸ. ਆਈ., ਮਨਦੀਪ ਸਿੰਘ ਤੇ ਤਰਸੇਮ ਸਿੰਘ ਆਪਣੀ ਪ੍ਰਾਈਵੇਟ ਕਾਰ ਰਾਹੀਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਗਸ਼ਤ ਕਰਦਿਆਂ ਪਿੰਡ ਭੱਟੀਕੇ ਡੇਹਰੀਵਾਲਾ ਰੋਡ ’ਤੇ ਪੈਂਦੇ ਪੁਲ ਸੂਆ ’ਤੇ ਨਾਕਾ ਲਾਇਆ ਹੋਇਆ ਸੀ ਤੇ ਪੁਲਿਸ ਪਾਰਟੀ ਨੂੰ ਜਦ ਕਿ ਡੇਹਰੀਵਾਲਾ ਤਰਫੋਂ ਇਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਪੀ ਬੀ 02 ਈ. ਯੂ. 0851 ਜਿਸ ‘ਤੇ ਦੋ ਮੋਨੇ ਵਿਅਕਤੀ ਸਵਾਰ ਸਨ, ਆਉਂਦੇ ਵਿਖਾਈ ਦਿੱਤੇ । ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਮੋਟਰਸਾਈਕਲ ਰੋਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਨੂੰ ਰੋਕ ਕੇ ਪਿੱਛੇ ਘੁਮਾਉਣ ਲੱਗਾ । ਪਰ ਪੁਲਿਸ ਪਾਰਟੀ ਨੇ ਉਨ੍ਹਾਂ ਦੋਹਾਂ ਨੂੰ ਤੁਰੰਤ ਕਾਬੂ ਕਰ ਲਿਆ। ਜਦ ਉਨ੍ਹਾਂ ਦੇ ਨਾਂ ਪੁੱਛੇ ਤਾਂ ਉਨ੍ਹਾਂ ‘ਚੋਂ ਇਕ ਨੇ ਆਪਣਾ ਨਾਂਅ ਜਗਜੀਤ ਸਿੰਘ ਉਰਫ ਲੱਡੂ ਪੁੱਤਰ ਨਿੰਦਰ ਸਿੰਘ ਵਾਸੀ ਪਿੰਡ ਸੈਦਪੁਰ ਥਾਣਾ ਤਰਸਿੱਕਾ ਤੇ ਦੂਸਰੇ ਨੇ ਆਪਣਾ ਨਾਂਅ ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਅਮਰੀਕ ਸਿੰਘ ਪਿੰਡ ਸੈਦਪੁਰ ਥਾਣਾ ਤਰਸਿੱਕਾ ਦੱਸਿਆ । ਜਦ ਜਗਜੀਤ ਸਿੰਘ ਉਰਫ ਲੱਡੂ ਦੀ ਪੁਲਿਸ ਪਾਰਟੀ ਨੇ ਤਲਾਸ਼ੀ ਲਈ ਤਾਂ ਉਸ ਦੀ ਖੱਬੀ ਡੱਬ ’ਚੋਂ ਇੱਕ ਪਿਸਟਲ ਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ । ਜਦੋਂ ਉਸ ਤੋਂ ਪਿਸਟਲ ਦੇ ਕਾਗਜ਼ ਪੱਤਰ ਵਿਖਾਉਣ ਲਈ ਕਿਹਾ ਤਾਂ ਉਸ ਨੇ ਕੋਈ ਵੀ ਕਾਗਜ਼ ਪੱਤਰ ਵਿਖਾਉਣ ਤੋਂ ਅਸਮਰੱਥਤਾ ਪ੍ਰਗਟਾਈ । ਜਿਸ ਤਹਿਤ ਥਾਣਾ ਤਰਸਿੱਕਾ ’ਚ ਉਪਰੋਕਤ ਉਪਰੋਕਤ ਦੋਵਾਂ ਵਿਅਕਤੀਆਂ ਵਿਰੁੱਧ ਧਾਰਾ 25, 54, 59 ਆਰਮਸ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਸੋਨੀਆ ਮਾਨ ਵਲੋਂ ਲਾਲ ਲਕੀਰ ਵਾਲੀ ਥਾਵਾਂ ਦੀਆਂ ਰਜਿਸਟਰੀਆਂ ਵੰਡੀਆਂ ਅਗਲੀ ਖ਼ਬਰ ਰਈਆ ਫੇਰੂਮਾਨ ਚੌਕ ਅਤੇ ਫੇਰੂਮਾਨ ਰੋਡ ਥੋੜ੍ਹੀ ਜਿਹੀ ਬਾਰਿਸ਼ ਨਾਲ ਲੱਗਦੇ ਹਨ ਛੱਪੜ
Ad Position 24