ਰਈਆ, 18 ਜੁਲਾਈ (ਸ਼ਰਨਬੀਰ ਸਿੰਘ ਕੰਗ)- ਰਈਆ ਫੇਰੂਮਾਨ ਚੌਂਕ ਅਤੇ ਫੇਰੂਮਾਨ ਰੋਡ ’ਤੇ ਥੋੜੀ ਜਿਹੀ ਬਾਰਿਸ਼ ਹੋਣ ਨਾਲ ਛੱਪੜ ਲੱਗ ਜਾਂਦੇ ਹਨ, ਜਿਸ ਵਿਚ ਸਕੂਲ ਜਾਂਦੇ ਬੱਚੇ ਅਤੇ ਰਾਹਗੀਰ ਡਿੱਗ ਕੇ ਸੱਟਾਂ ਲਵਾਉਂਦੇ ਹਨ। ਫੇਰੂਮਾਨ ਰੋਡ ਦੇ ਦੁਕਾਨਦਾਰ ਅਤੇ ਰਾਹਗੀਰ ਡਾਢੇ ਪ੍ਰੇਸ਼ਾਨ ਹਨ । ਬਾਰਿਸ਼ ਹੋਣ ਨਾਲ ਚੌਂਕ ਵਿਚ ਅਤੇ ਫੇਰੂਮਾਨ ਰੋਡ ‘ਤੇ ਗੰਦਾ ਪਾਣੀ ਖੜਨ ਨਾਲ ਦੁਕਾਨਾਂ ‘ਤੇ ਕੋਈ ਗ੍ਰਾਹਕ ਨਹੀਂ ਆਉਂਦਾ । ਸਕੂਲਾਂ ਦੇ ਬੱਚੇ ਗੰਦੇ ਪਾਣੀ ਵਿਚ ਡਿੱਗਣ ਕਰਕੇ ੳਨ੍ਹਾਂ ਦੀਆਂ ਕਿਤਾਬਾਂ ਅਤੇ ਵਰਦੀਆਂ ਲਿੱਬੜ ਜਾਂਦੀਆਂ ਹਨ, ਕਈ ਬੱਚੇ ਤਾਂ ਲਿਬੜੇ ਹੀ ਸਕੂਲ ਚਲੇ ਜਾਂਦੇ ਹਨ ਅਤੇ ਕਈਆਂ ਨੂੰ ਸਕੂਲੋਂ ਛੁੱਟੀ ਵੀ ਕਰਨੀ ਪੈਂਦੀ ਹੈ। ਇਸ ਰੋਡ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਤੋਂ ਜਲੰਧਰ/ਅੰਮ੍ਰਿਤਸਰ ਸੜਕ ਨਾਲ ਮਿਲਣ ’ਤੇ ਤਕਰੀਬਨ 20-ਤੋਂ 25 ਪਿੰਡਾਂ ਦੇ ਲੋਕਾਂ ਦਾ ਆਉਣ ਜਾਣ ਦਾ ਇਕ ਮਾਤਰ ਰਸਤਾ ਹੈ । ਇਸ ਰੋਡ ’ਤੇ ਕਸਬੇ ਰਈਆ ਦੀ ਬਹੁਤ ਅਹਿਮ ਮਾਰਕੀਟ ਹੈ । ਜਿੱਥੇ ਚਾਰ ਤੋਂ ਪੰਜ ਬਹੁਤ ਵੱਡੇ ਹਸਪਤਾਲ, ਚਾਰ ਬਹੁਤ ਵੱਡੇ ਸਕੂਲ ਅਤੇ ਇੱਕ ਲੜਕੀਆਂ ਦਾ ਕਾਲਜ ਵੀ ਹੈ, ਕਈ ਮੈਡੀਕਲ ਸਟੋਰ, ਲੈਬਾਰਟਰੀਆਂ ਅਤੇ ਡਾਇਗਨੋਸਟਿਕ ਸੈਂਟਰ ਹਨ । ਇੱਥੋਂ ਤੱਕ ਕਿ ਕਈ ਤਾਂ ਪਹਿਲਾਂ ਹੀ ਬਿਮਾਰ ਹੁੰਦੇ ਹਨ ਤੇ ਦੂਸਰਾ ਹਸਪਤਾਲ ਆਉਂਦੇ ਸਮੇਂ ਗੰਦੇ ਪਾਣੀ ’ਚ ਡਿੱਗਣ ਕਰਕੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰੋਡ ’ਤੇ ਇਕ ਭਗਤ ਨਾਮਦੇਵ ਜੀ ਦਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਵੀ ਸ਼ੁਸੋਭਿਤ ਹੈ ਜਿੱਥੇ ਰੋਜ਼ਾਨਾ ਹੀ ਸੰਗਤਾਂ ਮੱਥਾ ਟੇਕਣ ਆਉਦੀਂਆਂ ਹਨ । ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਸੰਗਤਾਂ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰੋਡ ਤੋਂ ਗੁਰੂ ਨਾਨਕ ਪਬਲਿਕ ਸਕੂਲ ਨੂੰ ਜਾਣ ਵਾਲ ਗਲੀ ਵਿਚ ਵੀ ਥੋੜੀ ਜਿਹੀ ਬਾਰਸ਼ ਨਾਲ ਗੰਦਾ ਪਾਣੀ ਭਰ ਜਾਂਦਾ ਹੈ ਜਿਸ ਕਰਕੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਹੈ । ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸਕੂਲ ਡਾ: ਗੁਰਮੀਤ ਸਿੰਘ ਚੀਮਾ, ਮੈਨੇਜਿੰਗ ਡਾਇਰੈਕਟਰ ਮੌਟੈਂਸਰੀ ਪਬਲਿਕ ਸਕੂਲ ਪ੍ਰਿੰਸੀਪਲ ਨਗੀਨ ਸਿੰਘ ਬੱਲ, ਪ੍ਰਿੰਸੀਪਲ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਪ੍ਰਿੰਸੀਪਲ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ, ਮੈਨੇਜਿੰਗ ਡਾਇਰੈਕਟਰ ਮਾਈਟੀ ਖਾਲਸਾ ਵਰਲਡ ਸਕੂਲ ਮਲਕੀਤ ਸਿੰਘ, ਹਰਜੀਪ੍ਰੀਤ ਸਿੰਘ ਕੰਗ, ਸ਼ਰਨਬੀਰ ਸਿੰਘ ਕੰਗ, ਪਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ, ਮੁਖਤਿਆਰ ਸਿੰਘ ਸੈਕਟਰੀ, ਸੁਖਵਿੰਦਰ ਸਿੰਘ ਭੱਠੇ ਵਾਲੇ, ਲਖਬੀਰ ਸਿੰਘ ਤਿੰਮੋਵਾਲ, ਗੁਰਮੇਜ ਸਿੰਘ ਚੀਮਾ, ਸੰਪੂਰਨ ਸਿੰਘ ਕੋਹਲੂ ਵਾਲੇ, ਈਸ਼ਰ ਸਿੰਘ ਕੋਹਲੂ ਵਾਲੇ, ਕੁਲਵੰਤ ਰਾਏ ਅਰੋੜਾ ਕਰਿਆਨੇ ਵਾਲੇ, ਲਾਡੀ ਕਰਿਆਨੇ ਵਾਲੇ, ਰਚਜੀਤ ਸਿੰਘ ਸੰਧੂ, ਹਰਜਿੰਦਰ ਸਿੰਘ ਇਲੈਕਟ੍ਰਿਕ ਸਟੋਰ ਵਾਲੇ, ਬਾਊਰਾਮ ਗੋਲਡੀ ਗਾਰਮੈਂਟਸ ਵਾਲੇ, ਬੱਬੂ ਸ਼ੀਸ਼ੇ ਵਾਲੇ, ਵਿਜੈ ਬੈਰਿੰਗਾਂ ਵਾਲੇ, ਸਤਨਾਮ ਮੋਟਰਾਂ ਵਾਲੇ, ਸੁੱਖ ਮੈਡੀਕਲ ਸਟੋਰ ਵਾਲੇ, ਸੋਨੂੰ ਸਕੂਟਰਾਂ ਵਾਲੇ, ਕਮਲਜੀਤ ਸੋਨੂੰ ਟਰੈਂਡਸ ਕੁਲੈਕਸ਼ਨ ਵਾਲੇ ਹੋਰ ਬਹੁਤ ਸਾਰੇ ਦੁਕਨਦਾਰਾਂ ਫੇਰੂਮਾਨ ਰੋਡ ਨਿਵਾਸੀਆਂ ਦੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਅਹਿਮ ਸਮੱਸਿਆ ਵੱਲ ਧਿਆਨ ਦੇ ਕੇ ਜਲਦੀ ਹੱਲ ਕਰਵਾਇਆ ਜਾਵੇ।